ਚਰਨਜੀਤ ਸਿੰਘ ਚੰਨੀ ਨੇ 111 ਦਿਨਾਂ ਚ ਬਦਲੀ ਸੂਬੇ ਦੀ ਨੁਹਾਰ ਦੁਬਾਰਾ ਚੁਨਣ ਲਈ ਕਾਂਗਰਸ ਨੂੰ ਵੋਟਾਂ ਪਾਉ : ਕੁਲਦੀਪ ਸਿੰਘ ਵੈਦ
ਲੁਧਿਆਣਾ-15-ਫਰਵਰੀ ( ਹਰਜੀਤ ਸਿੰਘ ਖਾਲਸਾ) ਵਿਧਾਨ ਸਭਾ ਹਲਕਾ ਗਿੱਲ ਦੇ ਸਿਰਕੱਢ ਨਗਰ ਬਾਰਨਹਾੜਾ ਦੇ ਸਰਪੰਚ ਕੁਲਦੀਪ ਸਿੰਘ ਖੰਗੂੜਾ ਚੇਅਰਮੈਨ ਸਰਪੰਚ ਯੂਨੀਅਨ ਦੀ ਅਗਵਾਈ ਵਿੱਚ ਹੋਏ ਭਾਰੀ ਚੋਣ ਜਲਸੇ ਨੇ ਕੁਲਦੀਪ ਸਿੰਘ ਵੈਦ ਦੀ ਬੱਲੇ ਬੱਲੇ ਕਰਵਾ ਦਿੱਤੀ ਅਤੇ ਉਹਨਾਂ ਦੀ ਜਿੱਤ ਤੇ ਮੋਹਰ ਲਾ ਦਿੱਤੀ। ਕੁਲਦੀਪ ਸਿੰਘ ਵੈਦ ਦੀ ਪਿੰਡ ਆਮਦ ਤੇ ਪਿੰਡ ਵਾਸੀਆਂ ਵੱਲੋ ਫੁੱਲਾਂ ਦੀ ਵਰਖਾ ਕਰਕੇ ਉਹਨਾਂ ਦਾ ਸਵਾਗਤ ਕੀਤਾ ਗਿਆ। ਸਰਪੰਚ ਕੁਲਦੀਪ ਸਿੰਘ ਖੰਗੂੜਾ ਵੱਲੋਂ ਕੀਤੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਹਮੇਸਾਂ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਤਰਜੀਹ ਦਿੱਤੀ ਜਦਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੇ ਸੂਬੇ ਨੂੰ ਆਰਥਿਕ ਤੌਰ ਤੇ ਕਮਜੋਰ ਕਰਨ ਦੀਆਂ ਅਨੇਕਾਂ ਚਾਲਾਂ ਚੱਲੀਆਂ ਪਰ ਚਰਨਜੀਤ ਸਿੰਘ ਚੰਨੀ ਦੀ ਸੂਝ ਬੂਝ ਅਤੇ ਤਜਰਬੇ ਕਾਰਨ ਕੇਂਦਰ ਸਰਕਾਰ ਨੂੰ ਹਰ ਫਰੰਟ ਤੇ ਫੇਲ ਕਰਕੇ ਜੋ 111 ਦਿਨਾ ਵਿੱਚ ਫੈਸਲੇ ਕੀਤੇ ਗਏ ਹਨ ਉਹ ਇਤਹਾਸਿਕ ਹਨ। ਉਹਨਾ ਬਾਰਨਹਾੜਾ ਵਾਸੀਆਂ ਨੂੰ ਅਪੀਲ ਕੀਤੀ ਕਿ ਸਾਨੂੰ ਮੁੱਦਤਾ ਬਾਅਦ ਅਜਿਹਾ ਪੜਿਆ ਲਿਖਿਆ ਮੁੱਖ ਮੰਤਰੀ ਮਿਲਿਆ ਹੈ ਇਸ ਉਸਨੂੰ ਜਿਤਾਉਣ ਲਈ 20 ਫਰਵਰੀ ਨੂੰ ਕਾਂਗਰਸ ਪਾਰਟੀ ਨੂੰ ਵੋਟਾਂ ਪਾ ਕੇ ਕਾਮਯਾਬ ਕਰੇ। ਇਸ ਮੌਕੇ ਸਰਪੰਚ ਕੁਲਦੀਪ ਸਿੰਘ ਖੰਗੂੜਾ ਨੇ ਕੁਲਦੀਪ ਸਿੰਘ ਵੈਦ ਨੂੰ ਵਿਸਵਾਸ ਦਿਵਾਇਆ ਕਿ ਉਹਨਾਂ ਨੂੰ ਪਿੰਡ ਵਿੱਚੋ ਵੱਡੀ ਲੀਡ ਨਾਲ ਜਿਤਾ ਕੇ ਵਿਧਾਨ ਸਭਾ ਭੇਜਾਂਗੇ।

No comments
Post a Comment