ਪੰਜਾਬ ਦੇ ਬਿਹਤਰ ਭਵਿੱਖ ਲਈ ਆਪ ਨੂੰ ਸਤਾ ਸੌਂੰਪ ਪਰਿਵਾਰਵਾਦ ਦੀ ਰਾਜਨਿਤੀ ਤੋਂ ਦਿਵਾਉ ਛੁਟਕਾਰਾ : ਬੱਗਾ
ਵਿਧਾਨਸਭਾ ਉਤਰੀ ਤੋਂ ਆਪ ਉਮੀਦਵਾਰ ਬੱਗਾ ਨੇ ਭਾਰਤੀ ਕਲੋਨੀ ’ ਚ ਕੀਤਾ ਡੋਰ-ਟੂ-ਡੋਰ ਪ੍ਰਚਾਰ
ਲੁਧਿਆਣਾ-10-ਫ਼ਰਵਰੀ(ਹਰਜੀਤ ਸਿੰਘ ਖਾਲਸਾ) ਆਮ ਆਦਮੀ ਪਾਰਟੀ ਦੇ ਉਮੀਦਵਾਰ ਚੌਧਰੀ ਮਦਨ ਲਾਲ ਬੱਗਾ ਨੇ ਵਿਧਾਨਸਭਾ ਉਤਰੀ ਦੇ ਵਾਰਡ-1 ਸਥਿਤ ਭਾਰਤੀ ਕਲੋਨੀ ਵਿੱਖੇ ਡੋਰ-ਟੂ-ਡੋਰ ਪ੍ਰਚਾਰ ਕਰਕੇ ਨੁੱਕੜ ਮਿੰਟਿਗਾਂ ਨੂੰ ਸੰਬੋਧਿਤ ਕੀਤਾ । ਇਸ ਦੌਰਾਨ ਮਹਿਲਾ ਸ਼ਕਤੀ ਦੇ ਨਾਲ ਰੁਬਰੁ ਹੁੰਦੇ ਹੋਏ ਬੱਗਾ ਨੇ ਆਮ ਆਦਮੀ ਪਾਰਟੀ ਵੱਲੋਂ ਨਾਰੀ ਸ਼ਕਤੀ ਲਈ ਹਰ ਮਹੀਨੇ ਇੱਕ ਹਜਾਰ ਰੁਪਏ ਰਾਸ਼ੀ ਦੇਣ ਦੀ ਵਿਵਸਥਾ, ਨਾਰੀ ਉੱਥਾਨ ਦੀਆਂਕੋਸ਼ਿਸ਼ਾਂ ਅਤੇ ਪੰਜਾਬ ਨੂੰ ਕਰਜਾ ਮੁੱਕਤ ਕਰਣ ਦੀ ਜਾਣਕਾਰੀ ਦਿੰਦੇ ਹੋਏ ਪੰਜਾਬ ਦੇ ਬਿਹਤਰ ਭਵਿੱਖ ਲਈ ਆਪ ਦੇ ਪੱਖ ਵਿੱਚ ਮਤਦਾਨ ਕਰ ਪਰੰਪਰਾਗਤ ਰਾਜਨਿਤਿਕ ਪਾਰਟੀਆਂ ਵਲੋਂ ਕੀਤੀ ਜਾ ਰਹੀ ਪਰਿਵਾਰਵਾਦ ਦੇ ਰਾਜ ਨੂੰ ਛੁਟਕਾਰਾ ਦਿਵਾਉਣ ਦੀ ਜਾਣਕਾਰੀ ਦਿੱਤੀ । ਵਿਧਾਨਸਭਾ ਉਤਰੀ ਵਿੱਚ ਮੁੱਢਲੀਆਂ ਸਹੂਲਤਾਂ ਦੀ ਖਸਤਾ ਹਾਲਤ ਤੇ ਚਰਚਾ ਕਰਦੇ ਹੋਏ ਆਪ ਨੇਤਾ ਨੇ ਕਿਹਾ ਕਿ ਰਾਜ ਵਿੱਚ ਆਪ ਦੇ ਸਤਾਸੀਨ ਹੋਣ ਉੱਤੇ ਵਿਕਾਸ ਨੂੰ ਪਹਿਲ ਦਿੱਤੀ ਜਾਵੇਗੀ । ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਡਾ. ਐਸ. ਐਸ ਗਿੱਲ ਅੱਤੇ ਵਰਿੰਦਰ ਕੌਫੀ ਨੇ ਵਿਧਾਨਸਭਾ ਉਤਰੀ ਵਿੱਚ 30 ਸਾਲ ਦੇ ਕਾਂਗਰਸ ਦੇ ਇੱਕ ਛੱਤਰ ਰਾਜ ਦਾ ਜਿਕਰ ਕਰਦੇ ਹੋਏ ਕਿਹਾ ਕਿ ਬਦਲਾਵ ਦੀ ਲਹਿਰ ਚੱਲ ਰਹੀ ਹੈ। ਵਿਧਾਨਸਭਾ ਉਤਰੀ ਦੀ ਜਨਤਾ ਚੋਣ ਮੈਦਾਨ ਵਿੱਚ ਕਾਂਗਰਸੀ ਵਿਧਾਇਕ ਰਾਕੇਸ਼ ਪਾਂਡੇ ਤੋਂ ਵਿਕਾਸ ਵੱਲ ਧਿਆਨ ਨਹੀਂ ਦੇਣ ਦਾ ਹਿਸਾਬ ਮੰਗੇਗੀ । ਇਸ ਮੌਕੇ ਤੇ ਕੁਲਦੀਪ ਮੱਕੜ, ਦੀਪਕ, ਪ੍ਰਿੰਸ, ਮਹਿਲਾ ਸ਼ਕਤੀ ਅਤੇ ਇਲਾਕਾ ਨਿਵਾਸੀ ਵੀ ਮੌਜੂਦ ਰਹੇ।

No comments
Post a Comment