BREAKING NEWS
latest

728x90

468x60

ਵਿਨਾਸਕਾਰੀ ਗ੍ਰਹਿਣ ਨੂੰ ਲਾਹੁੰਣ ਲਈ ਹਲਕੇ ਦੇ ਲੋਕ ਆਉਣ ਅੱਗੇ-ਜੱਥੇਦਾਰ ਗਾਬੜ੍ਹੀਆ

 ਵਿਨਾਸਕਾਰੀ ਗ੍ਰਹਿਣ ਨੂੰ ਲਾਹੁੰਣ ਲਈ ਹਲਕੇ ਦੇ ਲੋਕ ਆਉਣ ਅੱਗੇ-ਜੱਥੇਦਾਰ ਗਾਬੜ੍ਹੀਆ

ਲੁਧਿਆਣਾ-10-ਫਰਵਰੀ ( ਹਰਜੀਤ ਸਿੰਘ ਖਾਲਸਾ )  ਪੰਜਾਬ ਵਿਧਾਨ ਸਭਾ ਹਲਕਾ ਦੱਖਣੀ ਤੋਂ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੇ ਅਪਣੀ ਚੋਣ ਮੁਹਿੰਮ ਦੌਰਾਨ ਹਲਕਾ ਦੱਖਣੀ ਦੇ ਲੋਕਾਂ (ਵੋਟਰਾਂ) ਨੂੰ ਕਿਹਾ ਕਿ ਪਿਛਲੇ 10 ਸਾਲ ਤੋਂ ਜੋ ਇਲਾਕੇ ਦੇ ਵਿਨਾਸ ਦਾ ਕਲੰਕ ਸਾਡੇ ਤੇ ਲੱਗ ਚੁੱਕਿਆ ਹੈ ਉਹ ਕਿਸੇ ਵਿਨਾਸਕਾਰੀ ਗ੍ਰਹਿਣ ਨਾਲੋ ਘੱਟ ਨਹੀ।  ਉਹਨਾਂ ਕਿਹਾ ਕਿ ਇਸ ਗ੍ਰਹਿਣ ਨੂੰ ਲਾਹੁੰਣ ਵਾਸਤੇ ਤੁਹਾਨੂੰ ਆਪ ਹੀ ਯਤਨ ਕਰਨੇ ਪੈਣਗੇ ਜਿਸ ਲਈ 20 ਫਰਵਰੀ ਦਾ ਨਿਸਚਿੱਤ ਕੀਤਾ ਗਿਆ ਹੈ। ਬੱਸ 20 ਫਰਵਰੀ ਨੂੰ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾ ਦਿਉ ਤੇ ਪੰਜਾਬ ਅੰਦਰ ਅਕਾਲੀ-ਬਸਪਾ ਦੀ ਸਰਕਾਰ ਬਣਾ ਦਿਉ। ਇਸ ਮੌਕੇ ਜੱਥੇਦਾਰ ਕੁਲਦੀਪ ਸਿੰਘ ਖਾਲਸਾ ਦੇ ਬੇਟੇ ਯੂਥ ਆਗੂ ਜਤਿੰਦਰ ਸਿੰਘ ਜੌਨੀ ਖਾਲਸਾ ਅਤੇ ਸੁਰਿੰਦਰ ਸਿੰਘ ਨਾਗੀ ਨੇ ਕਿਹਾ ਕਿ ਹਲਕੇ ਦੇ ਲੋਕ 20 ਫਰਵਰੀ ਦਾ ਇੰਤਜਾਰ ਕਰ ਰਹੇ ਹਨ ਜਦ ਉਹ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾ ਕੇ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੂੰ ਬਹੁਮੱਤ ਨਾਲ ਜਿਤਾ ਕੇ ਪੰਜਾਬ ਵਿਧਾਨ ਸਭਾ ਵਿੱਚ ਭੇਜਣਗੇ ਅਤੇ ਪਿਛਲੇ 10 ਸਾਲਾਂ ਤੋਂ ਹਲਕਾ ਦੱਖਣੀ ਦੇ ਵਧਾਇਕ ਵਜੋਂ ਸੱਤਾ ਦਾ ਆਨੰਦ ਮਾਣ ਰਹੇ ਬੈਂਸ ਬ੍ਰਦਰ ਨੂੰ ਚੱਲਦਾ ਕਰਨਗੇ ।ਇਸ ਮੌਕੇ ਬਲਜਿੰਦਰ ਸਿੰਘ, ਗੁਰਚਰਨ ਸਿੰਘ ਗੁਰੁ, ਮਨਜੀਤ ਸਿੰਘ ਸ਼ਿਮਲਾਪੁਰੀ, ਦਵਿੰਦਰ ਸਿੰਘ ਅਰੋੜਾ, ਰਾਜ ਕੁਮਾਰ, ਮਾਨ ਸਿੰਘ, ਸੁਖਬੀਰ ਸਿੰਘ, ਕਰਨੈਲ ਸਿੰਘ, ਜਸਬੀਰ ਸਿੰਘ, ਅਨਿਲ ਕੁਮਾਰ, ਪਰਮਜੀਤ ਸਿੰਘ, ਮਨਦੀਪ ਕੁਮਾਰ, ਕੁਲਵੰਤ ਕੌਰ, ਵਵੀਤਾ, ਮੀਨੂੰ, ਗੁਰਮੀਤ ਕੌਰ, ਵੀਨਾ, ਰੇਖਾ ਦੇਵੀ, ਪੁਸ਼ਪਾ, ਬਿਮਲਾ, ਨਿਧੀ, ਉਸ਼ਾ, ਅਮਰਜੀਤ ਸਿੰਘ, ਸੁਖਦੇਵ ਸਿੰਘ, ਬਲਵਿੰਦਰ ਸਿੰਘ, ਅਸ਼ੋਕ ਕੁਮਾਰ, ਪਰਮਜੀਤ ਕੌਰ, ਸੁੱਖਵਿੰਦਰ ਕੌਰ, ਸਵਰਨ ਸਿੰਘ, ਮਨਦੀਪ ਸਿੰਘ, ਗੁਰਵਿੰਦਰ ਸਿੰਘ, ਮਲਕੀਤ ਸਿੰਘ, ਮੈਡਮ ਜੀਵਨ ਲਤਾ, ਮੈਡਮ ਸੁਖਵਿੰਦਰ ਕੌਰ ਸੁੱਖੀ ਵੀ ਹਾਜਰ ਸਨ।

« PREV
NEXT »

No comments