ਛੋਟੇ ਗਾਬੜ੍ਹੀਆ ਨੇ ਸੰਭਾਲੀ ਹਲਕਾ ਦੱਖਣੀ ਦੀ ਡੋਰ-ਟੂ-ਡੋਰ ਚੋਣ ਮੁਹਿੰਮ
ਲੁਧਿਆਣਾ-10-ਫਰਵਰੀ(ਹਰਜੀਤ ਸਿੰਘ ਖਾਲਸਾ) ਪੰਜਾਬ ਵਿਧਾਨ ਸਭਾ ਹਲਕਾ ਦੱਖਣੀ ਤੋਂ ਸ਼੍ਰੋਮਣੀ ਅਕਾਲੀ ਦਲ-ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਦੀ ਚੋਣ ਮੁਹਿੰਮ ਨੂੰ ਜਨ-ਜਨ (ਵੋਟਰਾਂ) ਤੱਕ ਲੈ ਜਾਣ ਲਈ ਡੋਰ-ਟੂ-ਡੋਰ ਮੁਹਿੰਮ ਜੱਥੇਦਾਰ ਗਾਬੜ੍ਹੀਆ ਦੇ ਬੇਟੇ ਕੋਂਸਲਰ ਰਖਵਿੰਦਰ ਸਿੰਘ ਗਾਬੜ੍ਹੀਆ ਵੱਲੋਂ ਤੇਜੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਰਖਵਿੰਦਰ ਗਾਬੜ੍ਹੀਆ ਨੇ ਇਸ ਆਰੰਭੀ ਗਈ ਡੋਰ-ਟੂ-ਡੋਰ ਚੋਣ ਮੁਹਿੰਮ ਦੌਰਾਨ ਦੱਸਿਆ ਕਿ ਹਲਕਾ ਦੱਖਣੀ ਦੇ ਲੋਕ ਸਿਰਫ 20 ਫਰਵਰੀ ਦਾ ਇੰਤਜਾਰ ਕਰ ਰਹੇ ਹਨ ਜਦ ਉਹ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾ ਕੇ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੂੰ ਜਿਤਾ ਪੰਜਾਬ ਵਿਧਾਨ ਸਭਾ ਵਿੱਚ ਭੇਜਣਗੇ । ਉਹਨਾਂ ਦੱਸਿਆ ਕਿ ਹਲਕੇ ਦੇ ਲੋਕ ਜਿੱਥੇ ਹਲਕੇ ਵਿੱਚ ਅਮਨ ਸਾਂਤੀ, ਆਪਸੀ ਭਾਈਚਾਰਾ ਅਤੇ ਵਿਕਾਸ ਚਾਹੁੰਦੇ ਹਨ ਉੱਥੇ ਪਿਛਲੇ 10 ਸਾਲਾਂ ਤੋਂ ਸੱਤਾ ਦਾ ਆਨੰਦ ਮਾਣ ਰਹੇ ਮੌਜੂਦਾਂ ਵਧਾਇਕ ਅਪਣੇ ਪਰਿਵਾਰ ਦਾ ਵਿਕਾਸ ਤੇ ਹਲਕੇ ਦਾ ਵਿਨਾਸ ਕਰਦੇ ਆ ਰਹੇ ਹਨ। ਇਸ ਮੌਕੇ ਰਖਵਿੰਦਰ ਸਿੰਘ ਗਾਬੜ੍ਹੀਆ ਦੇ ਨਾਲ ਪਾਰਟੀ ਦੇ ਸੀਨੀਅਰ ਆਗੂ ਮਨਜੀਤ ਸਿੰਘ ਸ਼ਿਮਲਾਪੁਰੀ, ਦਵਿੰਦਰ ਸਿੰਘ ਅਰੋੜਾ, ਮਨਦੀਪ ਸਿੰਘ, ਜਸਵਿੰਦਰ ਸਿੰਘ ਅਠਵਾਲ, ਜਤਿੰਦਰ ਸਿੰਘ ਖਾਲਸਾ, ਦਵਿੰਦਰ ਸਿੰਘ, ਨਰਿੰਦਰ ਸਿੰਘ ਬੱਬੂ, ਸੁਖਮਿੰਦਰ ਸਿੰਘ ਸੁੱਖੀ, ਬਨੀ ਅਰੋੜਾ, ਗੁਰਜੋਤ ਸਿੰਘ ਸਿਆਣ, ਜਗਦੀਪ ਸਿੰਘ ਦੀਪੂ, ਸੁਖਰਾਜ ਸਿੰਘ ਜਵੱਦੀ, ਪਰਮਜੀਤ ਸਿੰਘ ਕਾਕਾ ਡਾਬਾ, ਮੋਹਣ ਲਾਲ, ਰਵਿੰਦਰ ਸਿੰਘ ਟੋਨੀ, ਤਰਸੇਮ ਸਿੰਘ ਸੈਣੀ, ਗੁਰਮੁੱਖ ਸਿੰਘ ਘੁੰਮਣ, ਦਵਿੰਦਰ ਸਿੰਘ ਸ਼ੇਰਪੁਰ, ਸੁਰਿੰਦਰ ਸਿੰਘ ਨਾਗੀ, ਦਵਿੰਦਰ ਸਿੰਘ ਲਾਡੀ, ਮਲਕੀਤ ਸਿੰਘ, ਮੈਡਮ ਜੀਵਨ ਲਤਾ ਪ੍ਰਧਾਨ ਵਾਰਡ ਨੰ:36, ਮੈਡਮ ਸੁਖਵਿੰਦਰ ਕੌਰ ਸੁੱਖੀ ਵੀ ਹਾਜਰ ਸਨ।

No comments
Post a Comment