ਇਤਿਹਾਸਕ ਰੈਲੀ ਵਿੱਚ ਬੋਲੇ ਅਮਿਤ ਸ਼ਾਹ , ਐਡਵੋਕੇਟ ਬਿਕਰਮ ਸਿੱਧੂ ਨੂੰ ਭਾਰੀ ਵੋਟਾਂ ਨਾਲ ਜੇਤੂ ਬਣਾਓ
ਸਿੱਧੂ ਜਿੱਤਣ 'ਤੇ ਲੁਧਿਆਣਾ ਪੱਛਮੀ ਨੂੰ ਬਣਾਵਾਂਗੇ ਮਾਡਲ ਹਲਕਾ
ਲੁਧਿਆਣਾ-13-ਫਰਵਰੀ(ਹਰਜੀਤ ਸਿੰਘ ਖਾਲਸਾ) ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਐਡਵੋਕੇਟ ਬਿਕਰਮ ਸਿੱਧੂ ਦੇ ਹੱਕ ਵਿੱਚ ਕੀਤੀ ਗਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਤੋਂ ਸਾਫ਼ ਸੁਥਰੇ ਅਕਸ ਵਾਲੇ ਐਡਵੋਕੇਟ ਬਿਕਰਮ ਸਿੱਧੂ ਨੂੰ ਉਮੀਦਵਾਰ ਬਣਾਇਆ ਹੈ ਪੱਛਮੀ ਦੇ ਲੋਕ ਸਿੱਧੂ ਨੂੰ ਸਫਲ ਬਣਾਉਣ, ਭਾਰਤੀ ਜਨਤਾ ਪਾਰਟੀ ਪੱਛਮੀ ਹਲਕੇ ਨੂੰ ਮਾਡਲ ਹਲਕਾ ਬਣਾ ਕੇ ਦਿਖਾਏਗੀ। ਰੈਲੀ ਦੌਰਾਨ ਐਡਵੋਕੇਟ ਸਿੱਧੂ ਨੂੰ ਵਿਸ਼ੇਸ਼ ਆਸ਼ੀਰਵਾਦ ਦਿੰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਸਿਰਫ਼ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਵਿੱਚੋਂ ਕਾਂਗਰਸ ਦੇ ਭ੍ਰਿਸ਼ਟ ਰਾਜ ਨੂੰ ਖ਼ਤਮ ਕਰ ਸਕਦੀ ਹੈ। ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੇ ਹੱਕ ਵਿੱਚ ਜ਼ਬਰਦਸਤ ਲਹਿਰ ਹੈ, ਲੋਕ ਕਾਂਗਰਸ ਦੇ ਭ੍ਰਿਸ਼ਟ ਰਾਜ ਨੂੰ ਉਖਾੜ ਸੁੱਟਣਾ ਚਾਹੁੰਦੇ ਹਨ। ਰੈਲੀ ਨੂੰ ਸੰਬੋਧਨ ਕਰਦਿਆਂ ਐਡਵੋਕੇਟ ਬਿਕਰਮ ਸਿੱਧੂ ਨੇ ਕਿਹਾ ਕਿ ਲੁਧਿਆਣਾ ਪੱਛਮੀ ਵਿਧਾਨ ਸਭਾ ਦੇ ਲੋਕ ਭ੍ਰਿਸ਼ਟ ਮੰਤਰੀ ਜੋ ਇਸ ਵੇਲੇ ਕਾਂਗਰਸ ਦੇ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਹਨ, ਨੂੰ ਕਰਾਰੀ ਹਾਰ ਦੇਣਾ ਚਾਹੁੰਦੇ ਹਨ। ਇਸ ਉਮੀਦਵਾਰ ਨੇ ਜਿੱਥੇ ਲੁਧਿਆਣਾ ਦੇ ਲੋਕਾਂ ਨਾਲ ਦੁਰਵਿਵਹਾਰ ਕੀਤਾ, ਉੱਥੇ ਹੀ ਲੁਧਿਆਣਾ ਪੱਛਮੀ ਦਾ ਵਿਕਾਸ ਵੀ ਭ੍ਰਿਸ਼ਟਾਚਾਰ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪੰਜਾਬ ਵਿੱਚ ਭਾਜਪਾ ਦੀ ਸਰਕਾਰ ਬਣਦਿਆਂ ਹੀ ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਨੁਹਾਰ ਬਦਲ ਦਿੱਤੀ ਜਾਵੇਗੀ। ਮਾਨਯੋਗ ਅਮਿਤ ਸ਼ਾਹ ਨੇ ਰੈਲੀ ਵਿੱਚ ਵਾਅਦਾ ਕੀਤਾ ਹੈ ਕਿ ਪੰਜਾਬ ਦੇ ਉਦਯੋਗਿਕ ਵਪਾਰ ਨੂੰ ਵਿਸ਼ਵ ਪੱਧਰ 'ਤੇ ਲਿਜਾਇਆ ਜਾਵੇਗਾ ਅਤੇ ਲੁਧਿਆਣਾ ਸ਼ਹਿਰ ਨੂੰ ਵਿਸ਼ਵ ਦੇ ਮਾਨਤਾ ਪ੍ਰਾਪਤ ਸ਼ਹਿਰਾਂ ਦੇ ਬਰਾਬਰ ਬਣਾਇਆ ਜਾਵੇਗਾ। ਰੈਲੀ ਦੌਰਾਨ ਲੁਧਿਆਣਾ ਪੱਛਮੀ ਦੇ ਲੋਕਾਂ ਨੇ ਐਡਵੋਕੇਟ ਬਿਕਰਮ ਸਿੱਧੂ ਦੇ ਜੈਕਾਰਿਆਂ ਨਾਲ ਅਸਮਾਨ ਨੂੰ ਗੁੰਜਾ ਛੱਡਿਆ।

No comments
Post a Comment