ਜਿਹੜੇ ਪ੍ਰਧਾਨ ਮੰਤਰੀ ਦੇ ਰੂਟ ਨੂੰ ਸੁਰੱਖਿਅਤ ਨਹੀਂ ਰੱਖ ਸਕਦੇ, ਉਹ ਪੰਜਾਬ ਨੂੰ ਕਿਵੇਂ ਸੁਰੱਖਿਅਤ ਰੱਖਣਗੇ:ਅਮਿਤ ਸ਼ਾਹ
ਸਮਾਜ ਦੇ ਹਰ ਵਰਗ ਦਾ ਸਮਰਥਨ ਇਸ ਗੱਲ ਦਾ ਸੰਕੇਤ ਲੋਕ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਚਾਹੁੰਦੇ ਹਨ: ਪ੍ਰੇਮ ਮਿੱਤਲ
ਲੁਧਿਆਣਾ -13-ਫਰਵਰੀ(ਹਰਜੀਤ ਸਿੰਘ ਖਾਲਸਾ)ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋ ਭਾਜਪਾ ਅਤੇ ਉਸਦੇ ਸਹਯੋਗੀਆਂ ਦੇ ਚੋਣ ਪ੍ਰਚਾਰ ਲਈ ਦਰੇਸੀ ਗਰਾਉਂਡ ਵਿਖੇ ਵੱਡੀ ਰੈਲੀ ਕਰ ਲੋਕਾਂ ਨੂੰ ਭਾਜਪਾ ਦੇ ਸੰਕਲਪ ਪੱਤਰ ਤੋਂ ਜਾਣੂ ਕਰਵਾਇਆ ਗਿਆ।ਹਲਕਾ ਆਤਮ ਨਗਰ ਤੋਂ ਉਮੀਦਵਾਰ ਪ੍ਰੇਮ ਮਿੱਤਲ ਦੀ ਅਗੁਵਾਈ ਵਿੱਚ ਭਾਰੀ ਕਾਫ਼ਿਲਾ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਵਿਚਾਰ ਸੁਣਨ ਦਰੇਸੀ ਪਹੁੰਚਿਆ। 35ਕਾਰਾ ਤੇ 18ਬੱਸਾ ਦੇ ਵੱਡੇ ਕਾਫ਼ਿਲੇ ਅਤੇ ਸੇਕੜੈ ਸਮਰਥਕਾਂ ਨਾਲ ਪ੍ਰੇਮ ਮਿੱਤਲ ਨੇ ਦਰੇਸੀ ਪਹੁੰਚ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਸਵਾਗਤ ਕੀਤਾ।ਇਸ ਮੌਕੇ ਹਲਕਾ ਆਤਮ ਨਗਰ ਤੋਂ ਭਾਜਪਾ,ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਾਂਝੇ ਉਮੀਦਵਾਰ ਪ੍ਰੇਮ ਮਿੱਤਲ ਦੇ ਹੱਕ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਟੇਜ ਤੋਂ ਵੋਟਾਂ ਪਾਉਣ ਦੀ ਅਪੀਲ ਕਰਦਿਆ ਕਿਹਾ ਕਿ ਪੰਜਾਬ ਵਿੱਚ ਭਾਜਪਾ ਤੇ ਉਸਦੇ ਸਹਿਯੋਗੀ ਦਲਾਂ ਕੀ ਸਰਕਾਰ ਆਉਣ ਤੇ ਹਲਕਾ ਆਤਮ ਨਗਰ ਨੂੰ ਮਾਡਲ ਹਲਕਾ ਬਣਾਇਆ ਜਾਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਗੁਰੂਆਂ ਤੇ ਸ਼ਹੀਦਾਂ ਦੀ ਧਰਤੀ ਹੈ। ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਪੰਜਾਬ ਦੇ ਸ਼ਹੀਦਾਂ ਦਾ ਇਕ ਵੱਡਾ ਯੋਗਦਾਨ ਰਿਹਾ ਹੈਮੁਗਲਾਂ ਤੋਂ ਲੈ ਕੇ ਅਜ਼ਾਦੀ ਤੱਕ ਭਾਰਤ ਵਿੱਚ ਹੋਏ ਹਮਲਿਆਂ ਵਿੱਚ ਜੇਕਰ ਕਿਸੇ ਧਰਤੀ ਦੇ ਪੁੱਤਰਾਂ ਨੇ ਖੂਨ ਵਹਾਇਆ ਹੈ ਤਾਂ ਉਹ ਪੰਜਾਬ ਹੈ। ਪੰਜਾਬ ਭਾਰਤ ਦਾ ਜਿਗਰ ਹੈ। ਪੰਜਾਬ ਤੋਂ ਬਿਨਾਂ ਦੇਸ਼ ਦੀ ਕੋਈ ਇੱਜ਼ਤ ਨਹੀਂ।ਭਾਜਪਾ ਅਤੇ ਉਸਦੇ ਸਹਯੋਗੀ ਦਲ ਇਨ੍ਹਾਂ ਸ਼ਹੀਦਾਂ ਦੇ ਪਰਿਵਾਰਾਂ ਦੇ ਨਾਲ ਹਮੇਸ਼ਾਂ ਹੀ ਮੋਢੇ ਨਾਲ ਮੋਢਾ ਲਾ ਕੇ ਖੜੇ ਹਨ।ਕਾਂਗਰਸ ਦੀ ਸਰਕਾਰ ਨੇ ਨਸ਼ਾਖੋਰੀ, ਮਾਫੀਆ ਰਾਜ ਕਾਇਮ ਕਰਕੇ ਆਪਣੇ ਭ੍ਰਿਸ਼ਟ ਮੰਤਰੀਆਂ ਦੀਆਂ ਤਜੋਰੀਆਂ ਭਰੀਆ ਅਤੇ ਪੰਜਾਬ ਦੇ ਲੋਕਾਂ ਨੂੰ ਲੁੱਟਿਆ ਤੇ ਕੁਟੀਆ। ਅੱਜ ਪੰਜਾਬ ਦੀ ਜਵਾਨੀ ਨਸ਼ਾਖੋਰੀ ਦੇ ਵਿੱਚ ਖ਼ਤਮ ਹੁੰਦੀ ਜਾ ਰਹੀ ਹੈ।ਚੰਨੀ ਸਰਕਾਰ ਉੱਤੇ ਬੋਲਦੇ ਹੋਏ ਉਹਨਾਂ ਕਿਹਾ ਜਿਹੜੇ ਪ੍ਰਧਾਨ ਮੰਤਰੀ ਦੇ ਰੂਟ ਨੂੰ ਸੁਰੱਖਿਅਤ ਨਹੀਂ ਰੱਖ ਸਕਦੇ, ਉਹ ਪੰਜਾਬ ਨੂੰ ਕਿਵੇਂ ਸੁਰੱਖਿਅਤ ਰੱਖਣਗੇ।ਉਨ੍ਹਾਂ ਨੇ ਆਮ ਆਦਮੀ ਪਾਰਟੀ ਤੇ ਤੰਜ ਕੱਸਦੇ ਕਿਹਾ ਕਿ ਕੇਜਰੀਵਾਲ ਪੰਜਾਬ ਵਿੱਚ ਸੱਤਾ ਹਾਸਲ ਕਰਨ ਦੇ ਲਈ ਲੋਕਾਂ ਨਾਲ ਝੂਠੇ ਵਾਅਦੇ ਕਰ ਰਿਹਾ ਹੈ।ਪਹਿਲਾਂ ਅੱਤਵਾਦੀ ਪਾਕਿਸਤਾਨ ਤੋਂ ਆਉਂਦੇ ਸਨ ਅਤੇ ਸਾਡੇ ਜਵਾਨਾਂ ਨੂੰ ਮਾਰ ਕੇ ਚਲੇ ਜਾਂਦੇ ਸਨ। ਸਾਡੀ ਸਰਕਾਰ ਆਈ ਤਾਂ ਜਵਾਬ ਦਿੱਤਾ। ਅਸੀਂ ਓ.ਆਰ.ਓ.ਪੀ.ਦਿੱਤਾ ਸੁਰੱਖਿਆ ਬਜਟ 3 ਗੁਣਾ ਵਧਾਈਆ।ਉਹਨਾ ਕਿਹਾ ਭਾਜਪਾ ਦੀ ਸਰਕਾਰ ਬਣਨ 'ਤੇ ਅੱਤਵਾਦ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ ਜਾਵੇਗਾ।ਪ੍ਰੇਮ ਮਿੱਤਲ ਨੇ ਕਿਹਾ ਕਿ ਸਮਾਜ ਦੇ ਹਰ ਵਰਗ ਦੇ ਲੋਕਾਂ ਦਾ ਸਮਰਥਨ ਇਸ ਗੱਲ ਦਾ ਸੰਕੇਤ ਹੈ ਕਿ ਲੋਕ ਪੰਜਾਬ ਵਿੱਚ ਭਾਜਪਾ ਦੀ ਸਰਕਾਰ ਚਾਹੁੰਦੇ ਹਨ।ਇਸ ਮੌਕੇ ਦੁੱਗਰੀ ਮੰਡਲ ਪ੍ਰਧਾਨ ਸ਼ਿਵ ਰਾਮ ਗੁਪਤਾ, ਮਹਿੰਦਰਪਾਲ ਸਿੰਘ ਰਾਜਪੂਤ,ਵਿਭੋਰ ਗਰਗ,ਦੀਪਕ ਗੋਇਲ,ਸੁਜਲ ਸ਼ਰਮਾ,ਸੰਤੋਸ਼ ਵਿਜ,ਸ਼ਾਮ ਪ੍ਰਕਾਸ਼ ਵਿਜ,ਅਕਾਸ਼ ਰਾਜਪੂਤ,ਹਰਦੇਨਾਥ ਪਾਂਡੇ,ਕ੍ਰਿਸ਼ਨ ਕੁਮਾਰ, ਜੈ ਪ੍ਰਕਾਸ਼ ਮਿਸ਼ਰਾ,ਅਰੁਣ ਕੁਮਾਰ ਸਿੰਘ,ਦੀਪੇਂਦਰ ਠਾਕੁਰ ਸਹਿਤ ਸੇਕੜੈ ਸਮਰਥਕਾਂ ਮੌਜੂਦ ਸਨ।

No comments
Post a Comment