BREAKING NEWS
latest

728x90

468x60

ਹਲਕਾ ਪੂਰਬੀ ਚ ਵੱਡਾ ਹੰਗਾਮਾ

 ਹਲਕਾ ਪੂਰਬੀ ਚ ਵੱਡਾ ਹੰਗਾਮਾ

ਨਗਰ ਨਿਗਮ ਦਾ ਅਫ਼ਸਰ ਇਲੈਕਸ਼ਨ ਕਮਿਸ਼ਨ ਦੀ ਆੜ੍ਹ ਚ ਕਾਂਗਰਸੀ ਵਿਧਾਇਕ ਲਈ ਕੰਮ ਕਰਦਾ ਆਪ ਉਮੀਦਵਾਰ ਨੇ ਰੰਗੇ ਹੱਥ ਫੜਿਆ


ਭੋਲਾ ਗਰੇਵਾਲ ਨੇ ਮੌਕੇ ਤੇ ਘੇਰੇ ਨਿਗਮ ਅਫ਼ਸਰ ਦੀ ਇਲੈਕਸ਼ਨ ਕਮਿਸ਼ਨ ਨੂੰ ਫੋਨ ਤੇ ਕੀਤੀ ਸ਼ਿਕਾਇਤ


ਲੁਧਿਆਣਾ -10-ਫਰਵਰੀ (ਹਰਜੀਤ ਸਿੰਘ ਖਾਲਸਾ ) ਵਿਧਾਨ ਸਭਾ ਹਲਕਾ ਪੂਰਬੀ ਤੋਂ ਕਾਂਗਰਸ ਦੇ ਉਮੀਦਵਾਰ ਵਿਧਾਇਕ ਸੰਜੇ ਤਲਵਾਰ ਨੂੰ ਆਪਣੇ 4000 ਕਰੋੜ (ਜੋ ਸਿਰਫ ਝੂਠ ਦੀ ਪੰਡ ਹੈ) ਦੇ ਕਰਵਾਇਆ ਕੰਮਾਂ ਤੇ ਖੁਦ ਹੀ ਭਰੋਸਾ ਨਹੀਂ ਰਿਹਾ ਤੇ ਆਪਣੀ ਹਾਰ ਤੋਂ ਬੁਖਲਾ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਲਜੀਤ ਸਿੰਘ ਭੋਲਾ ਗਰੇਵਾਲ ਦੇ ਝੰਡੇ ਉਤਰਵਾ ਰਿਹਾ ਹੈ। ਉਸਨੇ ਝੰਡੇ ਉਤਾਰਨ ਲਈ ਆਪਣੀ ਸਿਆਸੀ ਤਾਕਤ ਦਾ ਦੁਰਪ੍ਰਯੋਗ ਕਰਦਿਆਂ ਨਗਰ ਨਿਗਮ ਦੇ ਅਧਿਕਾਰੀ ਜੇਈ ਸੁਰਜੀਤ ਸਿੰਘ ਅਤੇ ਉਸਦੀ ਟੀਮ ਦਾ ਸਹਾਰਾ ਲਿਆ ਹੈ। ਭੋਲਾ ਗਰੇਵਾਲ ਨੂੰ ਕਿਸੇ ਸਰਕਾਰੀ ਅਮਲੇ ਵੱਲੋਂ ਕੇਵਲ ਆਮ ਆਦਮੀ ਪਾਰਟੀ ਦੇ ਜਬਰੀ ਝੰਡੇ ਉਤਾਰਨ ਦੀਆਂ ਖਬਰਾਂ ਮਿਲ ਰਹੀਆਂ ਸਨ ਅਤੇ ਅੱਜ ਜੀਓ ਹੀ ਉਨ੍ਹਾਂ ਨੂੰ ਝੰਡੇ ਉਤਾਰਨ ਦੀ ਸੂਚਨਾ ਮਿਲੀ ਤਾਂ ਉਹ ਤਾਜਪੁਰ ਰੋਡ ਤੇ ਪੈਂਦੇ ਪੁਨੀਤ ਨਗਰ ਪਹੁੰਚ ਗਿਆ ਜਿੱਥੇ ਜੇਈ ਸੁਰਜੀਤ ਸਿੰਘ ਅਪਣੇ ਅਹੁਦੇ ਦੀ ਦੁਰਵਰਤੋਂ ਕਰਦਾ ਹੋਇਆ ਸੰਜੇ ਤਲਵਾਰ ਦੇ ਲਈ ਭੋਲਾ ਗਰੇਵਾਲ ਦੇ ਝੰਡੇ ਉਤਰਵਾ ਰਿਹਾ ਸੀ। ਭੋਲਾ ਗਰੇਵਾਲ ਨੇ ਜਦੋਂ ਉਸਨੂੰ ਪੁੱਛਿਆ ਕਿ ਇਹ ਕਿਉਂ ਉਤਾਰੇ ਜਾ ਰਹੇ ਹਨ ਤਾਂ ਉਸਦਾ ਜਵਾਬ ਸੀ ਕਿ ਇੱਕ ਘਰ ਉੱਤੇ 3 ਝੰਡੇ ਨਹੀਂ ਲੱਗ ਸਕਦੇ। ਉਸਦੇ ਜਵਾਬ ਤੇ ਭੋਲਾ ਗਰੇਵਾਲ ਨੇ ਉਸਨੂੰ ਇੱਕ ਘਰ 'ਤੇ ਸੰਜੇ ਤਲਵਾਰ ਦੇ 3-3 ਝੰਡਿਆਂ ਨੂੰ ਦਿਖਾਇਆ ਤਾਂ ਜਵਾਬ ਦੇਣ ਤੋਂ ਅਸਮਰਥ ਸੁਰਜੀਤ ਸਿੰਘ ਨੇ ਗੱਲ ਨੂੰ ਟਾਲਦਿਆਂ ਸ਼ਿਕਾਇਤ ਹੋਣ ਦੀ ਗੱਲ ਆਖੀ। ਭੋਲਾ ਗਰੇਵਾਲ ਨੇ ਉਸਨੂੰ ਸਖ਼ਤ ਲਹਿਜੇ ਵਿੱਚ ਸਰਕਾਰੀ ਤਾਕਤ ਦੀ ਦੁਰਵਰਤੋਂ ਕਰਨ ਤੋਂ ਵਰਜਿਆਂ ਅਤੇ ਉਸਦੀ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਨੂੰ ਕੀਤੀ। ਭੋਲਾ ਗਰੇਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੇਈ ਸੁਰਜੀਤ ਸਿੰਘ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਦੀ ਐਫ ਐਸ ਟੀ ਟੀਮ ਨੰਬਰ 5 ਦਾ ਮੈਂਬਰ ਹੈ, ਦੀਆਂ ਲਗਾਤਾਰ ਸ਼ਿਕਾਇਤਾਂ ਆ ਰਹੀਆਂ ਸਨ ਅਤੇ ਅੱਜ ਇਸਨੂੰ ਆਮ ਆਦਮੀ ਪਾਰਟੀ ਦੇ ਝੰਡੇ ਉਤਾਰਦੇ ਨੂੰ ਰੰਗੇ ਹੱਥੀਂ ਫੜਿਆ ਹੈ। ਉਨ੍ਹਾਂ ਕਿਹਾ ਕਿ ਝੰਡੇ ਉਤਾਰਨ ਦਾ ਜੋ ਕਾਰਨ ਇਹ ਦੱਸ ਰਿਹਾ ਸੀ ਉਹ ਤਰਕਹੀਣ ਸੀ ਜਿਸ ਕਾਰਨ ਇਸਨੂੰ ਕੋਈ ਗੱਲ ਨਹੀਂ ਆਈ ਤੇ ਇਸਨੇ ਸਾਡੇ ਝੰਡਿਆਂ ਬਾਰੇ ਸ਼ਿਕਾਇਤ ਮਿਲੀ ਹੋਣ ਦੀ ਗੱਲ ਆਖੀ ਹੈ। ਪਰ ਅਸਲ ਗੱਲ ਇਹ ਹੈ ਕਿ ਸੁਰਜੀਤ ਸਿੰਘ ਬੁਰੀ ਤਰ੍ਹਾਂ ਹਾਰ ਤੋਂ ਬੁਖਲਾਏ ਕਾਂਗਰਸੀ ਵਿਧਾਇਕ ਸੰਜੇ ਤਲਵਾਰ ਲਈ ਕੰਮ ਕਰ ਰਿਹਾ ਹੈ। ਭੋਲਾ ਗਰੇਵਾਲ ਨੇ ਕਿਹਾ ਕਿ ਸਾਡੇ ਵਲੋਂ ਇਲੈਕਸ਼ਨ ਕਮਿਸ਼ਨ ਪੰਜਾਬ ਅਤੇ ਭਾਰਤ ਤੋਂ ਇਲਾਵਾ ਆਰ ਓ ਪੂਰਬੀ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ। ਸਾਡੀ ਮੰਗ ਹੈ ਕਿ ਕਾਂਗਰਸੀ ਉਮੀਦਵਾਰ ਦਾ ਸਮਰੱਥਕ ਬਣਕੇ ਦੁਭਾਵਨਾ ਨਾਲ ਕੰਮ ਕਰਨ ਵਾਲੇ ਇਸ ਅਫ਼ਸਰ ਤੇ ਬਣਦੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਾਂਗਰਸੀ ਵਿਧਾਇਕ ਸੰਜੇ ਤਲਵਾਰ ਤੇ ਕਰਦਿਆਂ ਕਿਹਾ ਕਿ ਇੱਕ ਪਾਸੇ ਉਹ ਕਿਤਾਬ ਲਿਖਕੇ 4000 ਕਰੋੜ ਦਾ ਵਿਕਾਸ ਕਰਵਾਉਣ ਦੀ ਗੱਲ ਕਰ ਰਿਹਾ ਹੈ ਦੂਜੇ ਪਾਸੇ ਅਜਿਹੀਆਂ ਹੋਛੀਆਂ ਗਤੀਵਿਧੀਆਂ ਨੂੰ ਅੰਜਾਮ ਦੇ ਰਿਹਾ ਹੈ। ਜੇਕਰ ਤਲਵਾਰ ਨੇ ਸੱਚੀ ਕੋਈ ਕੰਮ ਕਰਵਾਇਆ ਹੈ ਤਾਂ ਉਸਦੇ ਬਲਬੂਤੇ ਤੇ ਉਹ ਮੇਰਾ ਮੁਕਾਬਲਾ ਕਰੇ। ਭੋਲਾ ਗਰੇਵਾਲ ਨੇ ਕਿਹਾ ਪਿਛਲੀ ਵਾਰੀ ਉਹ ਵੋਟਾਂ ਖਰੀਦ ਕੇ ਵਿਧਾਇਕ ਬਣ ਗਿਆ ਸੀ ਪਰ ਇਸ ਵਾਰ ਉਹ ਬੁਰੀ ਤਰਾਂ ਹਾਰੇਗਾ ਅਤੇ ਹਲਕਾ ਪੂਰਬੀ ਵਿੱਚ ਝਾੜੂ ਨਿਸ਼ਾਨ ਵਾਲਾ ਝੰਡਾ ਹੀ ਲਹਿਰਾਏਗਾ ਜਿਸ ਨੂੰ ਉਹ ਉਤਾਰਨ ਦੀ ਅਸਫਲ ਕੋਸ਼ਿਸ਼ ਕਰ ਰਿਹਾ ਹੈ। ਭੋਲਾ ਗਰੇਵਾਲ ਨੇ ਕਿਹਾ ਕਿ ਮੈਂ ਸੰਗਤ ਦੇ ਚਰਨਾਂ ਦਾ ਦਾਸ ਹਾਂ ਜਿਸਦਾ ਝੰਡਾ ਸੰਗਤ ਦੇ ਦਿਲਾਂ ਤੇ ਲਹਿਰਾ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਭਰਭੂਰ ਸਿੰਘ ਅਤੇ ਹੋਰ ਸਮਰੱਥਕ ਸਨ ਜਿਨ੍ਹਾਂ ਕੀਤੀ ਜਾ ਰਹੀ ਕਾਰਵਾਈ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਵਾਰ ਭੋਲਾ ਗਰੇਵਾਲ ਦੀ ਜਿੱਤ ਨੂੰ ਅਜਿਹੀਆਂ ਹੋਛੀਆ ਹਰਕਤਾਂ ਨਹੀਂ ਰੋਕ ਸਕਦੀਆਂ।
« PREV
NEXT »

No comments