ਮਨੁੱਖਤਾ ਦੇ ਭਲੇ ਲਈ ਬਾਬਾ ਧਾਰਾ ਸਿੰਘ ਜੀ ਦੇ ਸਲਾਨਾ ਜੋੜ ਮੇਲੇ ਤੇ ਖੂਨਦਾਨ ਕੈਂਪ ਲਾਇਆ
ਲੁਧਿਆਣਾ-10-ਫਰਵਰੀ(ਹਰਜੀਤ ਸਿੰਘ ਖਾਲਸਾ) ਬਾਬਾ ਸਹਾਰੀ ਮੱਲ ਜੀ ਦੇ ਸੇਵਕ ਬਾਬਾ ਧਾਰਾ ਸਿੰਘ ਜੀ ਦੇ ਸਲਾਨਾ ਜੋੜ ਮੇਲੇ ਤੇ ਮਨੁੱਖਤਾ ਦੇ ਭਲੇ ਲਈ ਭਾਈ ਘਨ੍ਹਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਦੇ ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਦੀ ਸਰਪ੍ਰਸਤੀ ਹੇਠ 504ਵਾਂ ਮਹਾਨ ਖੂਨਦਾਨ ਕੈਂਪ ਗੁਰੁਦਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਦੇ ਪੂਰਨ ਸਹਿਯੋਗ ਨਾਲ ਗੁਰੂਦੁਆਰਾ ਸਹਾਰੀ ਮੱਲ ਸਾਹਿਬ ਪਿੰਡ ਅਕੁਮਸਤੇ ਵਿਖੇ ਲਗਾਇਆ ਗਿਆ। ਇਸ ਮੌਕੇ ਤੇ ਖੂਨਦਾਨ ਕੈਂਪ ਦਾ ਉਦਘਾਟਨ ਕਰਨ ਸਮੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਇਟੀ (ਰਜਿ) ਮੁੱਖ ਸੇਵਾਦਾਰ ਜਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਕਿਹਾ ਕਿ ਸੰਸਾਰ ਵਿਚ ਕਈ ਪ੍ਰਕਾਰ ਦੇ ਦਾਨ ਦਵਾਈਆਂ ਦਾਨ, ਪਕਿਆ ਹੋਇਆ ਲੰਗਰ, ਸੁਕੇ ਰਾਸ਼ਨ ਦਾਨ,ਮੁਫ਼ਤ ਮੈਡੀਕਲ ਇਲਾਜ ਅਤੇ ਹੋਰ ਅਨੇਕਾਂ ਪ੍ਰਕਾਰ ਦੇ ਦਾਨ ਪੈਸੇ ਨਾਲ ਕੀਤੇ ਜਾਂਦੇ ਸਾਰੇ ਦਾਨ ਚੰਗੇ ਹਨ ਆਪਣੇ ਸ਼ਰੀਰ ਦੇ ਖੂਨ ਦੇ ਹਿਸੇ ਵਿਚੋਂ ਇੱਕ ਯੂਨਿਟ ਖੂਨਦਾਨ ਕਰਨ ਨਾਲ ਚਾਰ ਕੀਮਤੀ ਮਨੁੱਖੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ। ਖੂਨਦਾਨ ਸੰਸਾਰ ਵਿੱਚ ਸੱਭ ਤੋਂ ਵੱਡਾ ਮਹਾਦਾਨ ਹੈ ਕਿ ਇਸ ਮੌਕੇ ਗ. ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤਰਲੋਕ ਸਿੰਘ ਵਿਰਕ ਨੇ 50 ਖੂਨਦਾਨ ਕਰਨ ਵਾਲਿਆਂ ਦਾਨੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਡਾ:ਦਲੇਰ ਸਿੰਘ ਅਤੇ ਡਾ:ਗੁਰਜਿੰਦਰ ਸਿੰਘ ਨੇ ਦਸਿਆ ਕਿ ਖੂਨਦਾਨ ਕੈਂਪ ਰਘੂਨਾਥ ਹਸਪਤਾਲ ਦੇ ਨਿੱਘੇ ਸਹਿਯੋਗ ਨਾਲ ਲਗਾਇਆ ਗਿਆ। ਅਤੇ ਲੋੜਵੰਦ ਮਰੀਜ਼ਾਂ ਨੂੰ ਖੂਨ ਨਿਸ਼ਕਾਮ ਰੂਪ ਵਿੱਚ ਲੈਕੇ ਦਿੱਤਾ ਜਾਵੇਗਾ। ਇਸ ਮੌਕੇ ਤੇ ਬਲਬੀਰ ਸਿੰਘ, ਜਰਨੈਲ ਸਿੰਘ,ਮੁਖਤਿਆਰ ਸਿੰਘ ਸਰਪੰਚ ਸੁਰਿੰਦਰਜੀਤ ਸਿੰਘ, ਕੁਲਬੀਰ ਸਿੰਘ,ਦਿਲਬਾਗ ਸਿੰਘਵਿਰਕ,ਬਲਵਿੰਦਰ ਸਿੰਘ, ਜੁਗਰਾਜ ਸਿੰਘ ਵਿਰਕ, ਗੁਰਦੀਪ ਸਿੰਘ, ਕੁਲਵੰਤ ਸਿੰਘ,ਹੀਰਾ ਸਿੰਘ, ਕਲੱਬ ਪ੍ਰਧਾਨ ਰਾਜ ਵਿਰਕ, ਲਵ ਵਿਰਕ, ਨਿਸ਼ਾਨ ਸਿੰਘ,ਇੰਦਰਜੀਤ ਸਿੰਘ,ਸਾਬਕਾ ਸਰਪੰਚ ਕਮਲਜੀਤ ਸਿੰਘ,ਸਾਹਿਬ ਸਿੰਘ,ਗੁਰਵੰਤ ਸਿੰਘ ਬਿਟੂ ਆਦਿ ਹਾਜ਼ਰ ਸਨ।

No comments
Post a Comment