ਸ਼੍ਰੋਮਣੀ ਅਕਾਲੀ ਦਲ ਪੰਥ ਦੀ ਉਹ ਮਹਾਨ ਸੰਸਥਾ ਹੈ
ਲੁਧਿਆਣਾ-10-ਫਰਵਰੀ(ਹਰਜੀਤ ਸਿੰਘ ਖਾਲਸਾ)ਹਲਕਾ ਉੱਤਰੀ ਵਾਰਡ ਨੰਬਰ 93 ਨਵਿਨ ਨਗਰ 'ਚ'ਵਰਿੰਦਰ ਦੀਪ ਸਿੰਘ ਤੇ ਜੌਨੀ ਜੀ ਦੀ ਅਗਵਾਈ ਚ ਸ਼੍ਰੋਮਣੀ ਅਕਾਲੀ ਦਲ ਤੇ ਬੀਐੱਸਪੀ ਦੇ ਸਾਂਝੇ ਉਮੀਦਵਾਰ ਸ੍ਰੀ ਆਰ ਡੀ ਸ਼ਰਮਾ ਜੀ ਦੇ ਹੱਕ ਚ ਇਲਾਕਾ ਨਿਵਾਸੀਆਂ ਦੀ ਵਿਸ਼ਾਲ ਮੀਟਿੰਗ ਕਰਵਾਈ ਗਈ ਜਿਸ ਚ ਸ੍ਰ ਹਰਭਜਨ ਸਿੰਘ ਡੰਗ ਨੇ ਸਮੂਹ ਸੰਗਤ ਨੂੰ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਬਾਰੇ ਦੱਸਿਆ ਅਤੇ ਸ੍ਰੀ ਆਰ ਡੀ ਸ਼ਰਮਾ ਨੇ ਇਲਾਕਾ ਸੰਗਤ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਬਣਨ ਤੇ ਤੁਹਾਡੇ ਇਲਾਕੇ ਦਾ ਕੰਮ ਪਹਿਲ ਦੇ ਆਧਾਰ ਤੇ ਕਰਵਾਏ ਜਾਣਗੇ ਉਨ੍ਹਾਂ ਕਿਹਾ ਸ਼੍ਰੋਮਣੀ ਅਕਾਲੀ ਦਲ ਪੰਥ ਦੀ ਉਹ ਮਹਾਨ ਸੰਸਥਾ ਹੈ।ਜਿਸ ਦਾ ਜਨਮ ਪੰਥ ਦੀਆਂ ਧਾਰਮਿਕ ਅਤੇ ਰਾਜਨੀਤਿਕ ਚਣੌਤੀਆਂ ਭਰਪੂਰ ਪ੍ਰਸਥਿਤੀਆਂ ਦੌਰਾਨ ਵੱਡੇ ਸੰਘਰਸ਼ ਅਤੇ ਕੁਰਬਾਨੀਆਂ ਦੇ ਪਿੜ ਵਿੱਚ ਹੋਇਆ।ਇੱਕ ਸਦੀ ਦੇ ਆਪਣੇ ਲੰਬੇ ਸਫਰ ਦੌਰਾਨ ਸ਼੍ਰੋਮਣੀ ਅਕਾਲੀ ਦਲ ਨੇ ਪੰਥਕ ਹਿੱਤਾਂ ਦੀ ਪਹਿਰੇਦਾਰੀ ਕਰਦਿਆਂ ਵੱਡੇ-ਵੱਡੇ ਮੋਰਚੇ ਲਾ ਕੇ ਪੰਥ ਲਈ ਭਾਰੀ ਕੁਰਬਾਨੀਆਂ ਕੀਤੀਆਂ। ਇਸ ਮੌਕੇ ਵਰਿੰਦਰਦੀਪ ਸਿੰਘ ਨੇ ਕਿਹਾ ਪੰਜਾਬ ਵਾਸੀਆਂ ਨੂੰ ਪੰਜਾਬ ਅਤੇ ਪੰਥ ਦੇ ਵਡੇਰੇ ਹਿੱਤਾਂ ਲਈ 20 ਫਰਵਰੀ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਉਮੀਦਵਾਰ ਸ਼੍ਰੀ ਆਰ ਡੀ ਸ਼ਰਮਾ ਨੂੰ ਜਿਤਾਉਣ ਦੀ ਅਪੀਲ ਕੀਤੀ। ਕੀਤੀ। ਤਾਂ ਜੋ ਪੰਜਾਬ ਵਿਚ ਚੰਗੀ ਸਰਕਾਰ ਬਣ ਸਕੇ ਇਸ ਮੌਕੇ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਯੂਥ ਦੇ ਆਗੂ ਮੌਜੂਦ ਸੀ

No comments
Post a Comment