ਸੀਨੀਅਰ ਕਾਂਗਰਸੀ ਆਗੂ ਗੁਰਚਰਨ ਸਿੰਘ ਨੇ ਭਾਰਤ ਭੂਸ਼ਣ ਆਸੂ ਤੇ ਕਮਲਜੀਤ ਸਿੰਘ ਕੜਵਲ ਨੂੰ ਦਿੱਤਾ ਥਾਪੜਾ
ਲੁਧਿਆਣਾ-11-ਫਰਵਰੀ (ਹਰਜੀਤ ਸਿੰਘ ਖਾਲਸਾ) ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੀ ਚੋਣ ਮੁਹਿੰਮ ਨੂੰ ਅੱਜ ਉਸ ਸਮੇਂ ਹੋਰ ਬਲ ਮਿਲਿਆ, ਜਦੋਂ ਹਲਕਾ ਆਤਮ ਨਗਰ ਦੇ ਮਾਡਲ ਐਕਸਟੈਨਸ਼ਨ ਵਾਸੀ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਗੁਰਚਰਨ ਸਿੰਘ ਨੇ ਸ਼੍ਰੀ ਭਾਰਤ ਭੂਸ਼ਣ ਆਸ਼ੂ ਤੇ ਕਮਲਜੀਤ ਸਿੰਘ ਕੜੜਲ ਨੂੰ ਥਾਪੜਾ ਦਿੰਦੇ ਹੋਏ ਸਮਰਥਨ ਦਾ ਐਲਾਨ ਕੀਤਾ। ਇਸ ਮੌਕੇ ਭਾਰਤ ਭੂਸ਼ਣ ਆਸ਼ੂ ਤੇ ਕਮਲਜੀਤ ਸਿੰਘ ਕੜਵਲ ਨੇ ਸ ਗੁਰਚਰਨ ਸਿੰਘ ਜੀ ਨਾਲ ਚੋਣ ਮੁਹਿੰਮ ਪ੍ਰਤੀ ਵਿਚਾਰ ਵਟਾਂਦਰਾਂ ਕਰਦੇ ਹੋਏ ਉਨ੍ਹਾਂ ਤੋਂ ਚੋਣ ਪ੍ਰਚਾਰ ਦੇ ਗੁਰ ਲਏ। ਇਸ ਮੌਕੇ ਕਮਲਜੀਤ ਸਿੰਘ ਕੜੜਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸੀਨੀਅਰ ਕਾਂਗਰਸ ਆਗੂ ਤੇ ਸਾਡੇ ਸਤਿਕਾਰਯੋਗ ਅੰਕਲ ਸ. ਗੁਰਚਰਨ ਸਿੰਘ ਜੀ ਦੇ ਤਜਰਬੇ ਦਾ ਸਾਨੂੰ ਚੋਣ ਮੁਹਿੰਮ `ਚ ਭਰਪੂਰ ਫਾਇਦਾ ਮਿਲੇਗਾ ਅਤੇ ਉਨ੍ਹਾਂ ਅੱਜ ਸਾਡਾ ਮਾਰਗ ਦਰਸ਼ਨ ਕਰਨ ਦਾ ਐਲਾਨ ਕਰਦੇ ਹੋਏ ਚੋਣ ਮੁਹਿੰਮ ਦੌਰਾਨ ਹਰ ਸੰਭਵ ਸਹਾਇਤਾ ਦਾ ਭਰੋਸਾ ਦਿੱਤਾ ਹੈ। ਕੜੜਲ ਨੇ ਆਖਿਆ ਕਿ ਪੰਜਾਬ `ਚ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕ ਹਿੱਤਾਂ ਨੂੰ ਧਿਆਨ `ਚ ਰੱਖ ਕੇ ਕਈ ਅਹਿਮ ਫੈਸਲਿਆਂ `ਤੇ ਮੋਹਰ ਲਾਈ ਹੈ, ਅਖੀਰ ਵਿੱਚ ਭਾਰਤ ਭੂਸ਼ਣ ਆਸ਼ੂ ਅਤੇੇ ਕਮਲਜੀਤ ਸਿੰਘ ਕੜਵਲ ਨੇ ਸਰਪੰਚ ਗੁਰਚਰਨ ਸਿੰਘ ਜੀ ਨਾਲ ਚੋਣਾਂ ਸੰਬੰਧੀ ਵਿਚਾਰ ਵਟਾਂਦਰਾਂ ਕੀਤਾ।

No comments
Post a Comment