ਹਿੰਦੂ ਸਿੱਖ ਭਾਈਚਾਰੇ ਦੀ ਮਿਸਾਲ ਬਣੇਗਾ ਹਲਕਾ ਆਤਮ ਨਗਰ- ਪ੍ਰੇਮ ਮਿੱਤਲ
ਉਮੀਦਵਾਰ ਮਿੱਤਲ ਨੇ ਕੀਤੀਆਂ ਵੱਖ-ਵੱਖ ਥਾਵਾਂ ਤੇ ਨੁੱਕੜ ਮੀਟਿੰਗਾਂ
ਲੁਧਿਆਣਾ-11-ਫਰਵਰੀ ( ਹਰਜੀਤ ਸਿੰਘ ਖਾਲਸਾ ) ਹਲਕਾ ਆਤਮ ਨਗਰ ਤੋਂ ਭਾਰਤੀ ਜਨਤਾ ਪਾਰਟੀ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਾਂਝੇ ਉਮੀਦਵਾਰ ਸ੍ਰੀ ਪ੍ਰੇਮ ਮਿੱਤਲ ਨੇ ਆਪਣੇ ਹਲਕੇ ਦੇ ਵੱਖ ਵੱਖ ਥਾਵਾਂ ਤੇ ਨੁੱਕੜ ਮੀਟਿੰਗਾਂ ਕੀਤੀਆਂ। ਬੈਂਕ ਕਲੋਨੀ, ਫੋਰਚੂਨ ਕਲਾਸਿਕ ਕੇ ਮਾਲ, ਡਾਬਾ ਰੋਡ, ਮਾਡਲ ਟਾਊਨ, ਦੁਗਰੀ ਰੋਡ ਵਿਖੇ ਨੁੱਕੜ ਮੀਟਿੰਗ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਮਿੱਤਲ ਨੇ ਕਿਹਾ ਹਿੰਦੂ ਸਿੱਖ ਭਾਈਚਾਰੇ ਦੀ ਮਿਸਾਲ ਬਣੇਗਾ ਹਲਕਾ ਆਤਮ ਨਗਰ ਉਨ੍ਹਾਂ ਅੱਗੇ ਕਿਹਾ ਕਿ ਆਤਮ ਨਗਰ ਹਲਕੇ ਦੇ ਵਿਕਾਸ ਲਈ ਤੁਹਾਡੇ ਸਭ ਦੇ ਸਾਥ ਦੀ ਜਰੂਰਤ ਹੈ। ਉਹਨਾਂ ਦੱਸਿਆ ਕਿ ਤੁਹਾਡੀ ਇੱਕ ਵੋਟ ਵਿੱਚ ਬਹੁਤ ਵੱਡੀ ਸ਼ਕਤੀ ਹੈ ਜਿਹੜੀ ਹਲਕੇ ਦੇ ਵਿਕਾਸ ਨੂੰ ਨਿਰਧਾਰਿਤ ਕਰਦੀ ਹੈ। ਸ੍ਰੀ ਪ੍ਰੇਮ ਮਿੱਤਲ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਭ ਦਾ ਸਾਥ ਤੇ ਸਭ ਦਾ ਵਿਸ਼ਵਾਸ਼ ਨੀਤੀ ਅਪਨਾ ਕੇ ਦੇਸ਼ ਵਾਸੀਆਂ ਵਿੱਚ ਭਾਈਚਾਰਕ ਸਾਂਝ ਵਧਾਈ ਹੈ। ਉਹਨਾਂ ਦੱਸਿਆ ਕਿ ਐਨ.ਡੀ.ਏ. ਦੇ 11 ਸੰਕਲਪ ਜਿਵੇਂ ਸ਼ਾਂਤੀ ਭਾਈਚਾਰਾ, ਮਾਫੀਆ ਮੁਕਤ ਪੰਜਾਬ, ਨਸ਼ਾ ਮੁਕਤ ਪੰਜਾਬ, ਹਰ ਹੱਥ ਨੂੰ ਰੋਜਗਾਰ, ਖੁਸ਼ਹਾਲ ਕਿਸਾਨ, ਨਿਰੋਆ ਪੰਜਾਬ ਬਾਰੇ ਵਿਸਥਾਰ ਵਿੱਚ ਲੋਕਾਂ ਨੂੰ ਦੱਸਿਆ। ਇਸ ਮੌਕੇ ਤੇ ਅਸ਼ੋਕ ਖੰਨਾ, ਸੁਰਿੰਦਰ ਕੁਸ਼ਲ, ਆਰ.ਕੇ. ਬੰਟੀ ਓਬਰਾਏ, ਰਮੇਸ਼ ਬਹਿਲ, ਰਜੇਸ਼ਵਰੀ ਗੋਸਾਈਂ ਆਦਿ ਨੇ ਨੁੱਕੜ ਮੀਟਿੰਗਾਂ ਦੀ ਅਗਵਾਈ ਵੀ ਕੀਤੀ ਅਤੇ ਲੋਕਾਂ ਨੂੰ ਸੰਬੋਧਨ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੁਕੇਸ਼ ਗੋਇਲ, ਅਸ਼ੋਕ ਮਿੱਤਲ, ਸਤੀਸ਼ ਕੁਮਾਰ, ਰਕੇਸ਼ ਕੁਮਾਰ, ਰਜਿੰਦਰ ਕੁਮਾਰ ਨੀਟਾ ਤੇ ਹੋਰ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਮੌਜੂਦ ਸਨ।

No comments
Post a Comment