ਗੁਰਪ੍ਰੀਤ ਸਿੰਘ ਅਕਾਲੀ ਜਥਾ ਲੁਧਿਆਣਾ ਸ਼ਹਿਰੀ ਦੇ ਜਥੇਬੰਦਕ ਸਕੱਤਰ ਨਿਯੁਕਤ
ਲੁਧਿਆਣਾ-11-ਫਰਵਰੀ(ਹਰਜੀਤ ਸਿੰਘ ਖਾਲਸਾ) ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਦੇ ਪ੍ਰਧਾਨ ਜਥੇਦਾਰ ਹਰਭਜਨ ਸਿੰਘ ਡੰਗ ਨੇ ਅੱਜ ਭਾਈ ਰਣਧੀਰ ਸਿੰਘ ਨਗਰ ਦੇ ਜੇ ਬਲਾਕ ਲੁਧਿਆਣਾ ਵਿਖੇ ਗੁਰਦੁਆਰਾ ਦਸਮੇਸ਼ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਸ: ਤਜਿੰਦਰ ਸਿੰਘ ਜੀ ਦੇ ਸਪੁੱਤਰ ਸ:ਗੁਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਲੁਧਿਆਣਾ ਸ਼ਹਿਰੀ ਦਾ ਜਥੇਬੰਦਕ ਸਕੱਤਰ ਨਿਯੁਕਤ ਕੀਤਾ ਹੈ ਅਤੇ ਆਪਣੇ ਭਾਸ਼ਣ ਵਿੱਚ ਉਨ੍ਹਾਂ ਨੇ ਕਿਹਾ ਕਿ ਜਿਹਡ਼ੀ ਜ਼ਿੰਮੇਵਾਰੀ ਪਾਰਟੀ ਤੁਹਾਡੇ ਮੋਢਿਆਂ ਤੇ ਪਾ ਰਹੀ ਹੈ ਆਸ ਕਰਾਂਗੇ ਕਿ ਤੁਸੀਂ ਪਾਰਟੀ ਪਾਰਟੀ ਦੀ ਚਡ਼੍ਹਦੀ ਕਲਾ ਲਈ ਸੇਵਾਵਾਂ ਨਿਭਾਉਗੇ ਅਤੇ ਇਸ ਹਲਕਾ ਪੱਛਮੀ ਤੋਂ ਪਾਰਟੀ ਦੇ ਉਮੀਦਵਾਰ ਸ: ਮਹੇਸ਼ਇੰਦਰ ਸਿੰਘ ਗਰੇਵਾਲ ਦੀ ਜਿੱਤ ਵਿਚ ਆਪਣਾ ਅਹਿਮ ਯੋਗਦਾਨ ਪਾਉਗੇ ਜਥੇਦਾਰ ਗੁਰਿੰਦਰ ਪਾਲ ਸਿੰਘ ਪੱਪੂ ਨੇ ਕਿਹਾ ਕਿ ਇਹ ਪਰਿਵਾਰ ਸ਼ੁਰੂ ਤੋਂ ਹੀ ਅਕਾਲੀ ਦਲ ਦਾ ਹਮਾਇਤੀ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿਚ ਇਹ ਪਰਿਵਾਰ ਹੋਰ ਵੀ ਵਧ ਚਡ਼੍ਹ ਕੇ ਸੇਵਾ ਕਰੇਗਾ ਇਸ ਸਮੇਂ ਹੋਰਨਾਂ ਤੋਂ ਇਲਾਵਾ ਸ੍ਰ ਗੁਰਚਰਨ ਸਿੰਘ ਵਿਨਟਾ ਸ:ਬਲਜਿੰਦਰ ਸਿੰਘ ਮਠਾੜੂ, ਸ: ਅਜੀਤ ਸਿੰਘ ਹੀਰਾ , ਸ: ਹਰਜਿੰਦਰ ਸਿੰਘ ਜ਼ੇ ਬਲਾਕ ,ਹਰਵਿੰਦਰ ਸਿੰਘ ਰਾਜੂ, ਤੇਜਿੰਦਰਪਾਲ ਸਿੰਘ ਸਮਾਈਲ ਸਾਬਕਾ ਪ੍ਰਧਾਨ, ਤਰਲੋਚਨ ਸਿੰਘ ਬੱਗਾ ਅਤੇ ਹੋਰ ਮੋਹਤਬਰ ਸੱਜਣ ਹਾਜ਼ਰ ਸਨ

No comments
Post a Comment