ਟਿੱਲੂ ਨੂੰ ਹਰਿਉਂਕਲਾਂ ’ਚ ਮਿਲਿਆ ਹੁੰਗਾਰਾ, ਲੋਕਾਂ ਨੇ ਮੋਰਚੇ ਦੀ ਸਰਕਾਰ ਬਣਾਉਣ ਦਾ ਮਨ ਬਣਾਇਆ-ਬੀਬੀ ਪੰਧੇਰ*
*ਟਿੱਲੂ ਨੂੰ ਹਰਿਉਂਕਲਾਂ ’ਚ ਹੁੰਗਾਰਾ, ਲੋਕ ‘ਆਪ’, ਕਾਂਗਰਸ, ਅਕਾਲੀ ਦਲ, ਭਾਜਪਾ ਦੇ ਭਰਮਜਾਲ ’ਚੋਂ ਬਾਹਰ ਨਿਕਲੇ-ਬੀਬੀ ਪੰਧੇਰ*
ਖੰਨਾ-11-ਫਰਵਰੀ ( ਹਰਜੀਤ ਸਿੰਘ ਖਾਲਸਾ)ਖੰਨੇ ਤੋਂ ਸੰਯੁਕਤ ਸਮਾਜ ਮੋਰਚੇ ਦੇ ਉਮੀਦਵਾਰ ਸੁਖਵੰਤ ਸਿੰਘ ਟਿੱਲੂ ਦੇ ਹੱਕ ’ਚ ਬੀਬੀ ਇੰਦਰਜੀਤ ਕੌਰ ਪੰਧੇਰ ਦੀ ਅਗਵਾਈ ’ਚ ਪਿੰਡ ਹਰਿਉਂਕਲਾਂ ’ਚ ਚੋਣ ਪ੍ਰਚਾਰ ਕਰਕੇ ਪਿੰਡ ਵਾਸੀਆਂ ਨੂੰ ਮੋਰਚੇ ਦੀਆਂ ਕਿਸਾਨ, ਮਜਦੂਰ ਪੱਖੀ ਨੀਤੀਆਂ ਤੋਂ ਜਾਣੂੰ ਕਰਾਉਂਦੇ ਹੋਏ ਚੋਣ ਨਿਸ਼ਾਨ ‘ਮੰਜੇ’ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ। ਬੀਬੀ ਪੰਧੇਰ ਨੇ ਦੱਸਿਆ ਕਿ ਪਿੰਡਾਂ ’ਚ ਭਰਪੂਰ ਹੁੰਗਾਰਾ ਮਿਲਣ ਨਾਲ ਜਥੇਦਾਰ ਟਿੱਲੂ ਦੀ ਜਿੱਤ ਯਕੀਨੀ ਹੋ ਰਹੀ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਅਜਾਦੀ ਤੋਂ ਬਾਦ ਵੱਖ ਵੱਖ ਸਿਆਸੀ ਪਾਰਟੀਆਂ ਨੇ ਕਿਸਾਨਾਂ, ਮਜਦੂਰਾਂ ਨੂੰ ਵੋਟ ਬੈਂਕ ਵਜੋਂ ਵਰਤਿਆ। ਉਹਨਾਂ ਕਿਹਾ ਮੋਰਚੇ ਦੀਆਂ ਨੀਤੀਆਂ ਕਿਸਾਨਾਂ, ਮਜਦੂਰਾਂ, ਮੁਲਾਜਮਾਂ ਦੇ ਨਾਲ ਨਾਲ ਛੋਟੇ ਵੱਡੇ ਵਪਾਰੀਆਂ ਦੇ ਹਿੱਤ ’ਚ ਹਨ। ਇਸੇ ਕਾਰਨ ਲੋਕ ਆਮ ਆਦਮੀ ਪਾਰਟੀ, ਕਾਂਗਰਸ, ਅਕਾਲੀ ਦਲ ਤੇ ਭਾਜਪਾ ਦੇ ਭਰਮਜਾਲ ’ਚੋਂ ਬਾਹਰ ਨਿਕਲ ਕੇ ਸੰਯੁਕਤ ਸਮਾਜ ਮੋਰਚੇ ਨਾਲ ਜੁੜਕੇ ਕਿਸਾਨਾਂ, ਮਜਦੂਰਾਂ ਦੀ ਸਰਕਾਰ ਬਣਾਉਣ ਲਈ ਮਨ ਬਣਾਈ ਬੈਠੇ ਹਨ। ਇਸ ਮੌਕੇ ਮਹਿਲਾ ਕਿਸਾਨ ਆਗੂ ਕੁਲਦੀਪ ਕੌਰ, ਸੰਦੀਪ ਕੌਰ, ਪਰਮਜੀਤ ਕੌਰ, ਬਲਜੀਤ ਕੌਰ, ਅਮਰਜੀਤ ਕੌਰ, ਸੁਖਵਿੰਦਰ ਕੌਰ ਤੋਂ ਇਲਾਵਾ ਵੱਡੀ ਗਿਣਤੀ ’ਚ ਪਿੰਡ ਵਾਸੀਆਂ ਨੇ ਸੰਯੁਕਤ ਸਮਾਜ ਮੋਰਚੇ ਦੇ ਹੱਕ ’ਚ ਵੋਟਾਂ ਭਾਉਣ ਦਾ ਭਰੋਸਾ ਦਿੱਤਾ।

No comments
Post a Comment