ਰਾਜੀਵ ਕੁਮਾਰ ਲਵਲੀ ਨੇ ਭੱਟੀਆਂ ਬੇਟ ਚ ਕੀਤਾ ਰੋਡ ਡੋਰ ਪ੍ਰਚਾਰ
ਰਵਾਇਤੀ ਪਾਰਟੀਆਂ ਤੋਂ ਤੰਗ ਲੋਕ ਬਦਲਾਅ ਚਾਹੁੰਦੇ ਨੇ; ਗਿੱਲ ਹਲਕੇ ਚ ਵਿਕਾਸ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ: ਰਾਜੀਵ ਕੁਮਾਰ ਲਵਲੀ
ਲੁਧਿਆਣਾ-11-ਫਰਵਰੀ(ਹਰਜੀਤ ਸਿੰਘ ਖਾਲਸਾ)ਸੰਯੁਕਤ ਸਮਾਜ ਮੋਰਚਾ ਦੇ ਗਿੱਲ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਰਾਜੀਵ ਕੁਮਾਰ ਲਵਲੀ ਨੂੰ ਲੋਕਾਂ ਦਾ ਸਮਰਥਨ ਮਿਲਣਾ ਲਗਾਤਾਰ ਜਾਰੀ ਹੈ। ਜਿਨ੍ਹਾਂ ਵੱਲੋਂ ਭੱਟੀਆਂ ਬੇਟ ਵਿਖੇ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ। ਇਸ ਮੌਕੇ ਲੋਕਾਂ ਨੇ ਕਿਹਾ ਕਿ ਉਹ ਰਿਵਾਇਤੀ ਪਾਰਟੀਆਂ ਦੇ ਝੂਠੇ ਵਾਅਦਿਆਂ ਅਤੇ ਦਾਅਵਿਆਂ ਤੋਂ ਤੰਗ ਆ ਚੁੱਕੇ ਹਨ ਅਤੇ ਹੁਣ ਬਦਲਾਅ ਚਾਹੁੰਦੇ ਹਨ। ਉਹ ਸੂਬੇ ਅੰਦਰ ਸੰਯੁਕਤ ਸਮਾਜ ਮੋਰਚਾ ਦੀ ਸਰਕਾਰ ਲਿਆਉਣਾ ਚਾਹੁੰਦੇ ਹਨ ਅਤੇ ਰਾਜੀਵ ਕੁਮਾਰ ਲਵਲੀ ਨੂੰ ਭਾਰੀ ਵੋਟਾਂ ਨਾਲ ਜਿਤਾ ਕੇ ਵਿਧਾਨ ਸਭਾ ਚ ਭੇਜਣਗੇ। ਜਿਨ੍ਹਾਂ ਨੂੰ ਰਾਜੀਵ ਕੁਮਾਰ ਲਵਲੀ ਨੇ ਭਰੋਸਾ ਦਿੱਤਾ ਕਿ ਹਲਕੇ ਵਿੱਚ ਵਿਕਾਸ ਪੱਖੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਥੇ ਮੁੱਢਲੀਆਂ ਸੁਵਿਧਾਵਾਂ ਮੁੱਹਈਆ ਕਰਵਾਈਆਂ ਜਾਣਗੀਆਂ, ਉੱਥੇ ਹੀ ਨਵੇਂ ਪ੍ਰਾਜੈਕਟ ਵੀ ਲਿਆਂਦੇ ਜਾਣਗੇ, ਤਾਂ ਜੋ ਗਿੱਲ ਵਿਧਾਨ ਸਭਾ ਹਲਕਾ ਪੰਜਾਬ ਚੋਂ ਨੰਬਰ ਇਕ ਬਣ ਸਕੇ। ਇਸ ਮੌਕੇ ਹੋਰਨਾਂ ਤੋਂ ਇਲਾਵਾ, ਇੰਦਰਜੀਤ ਲੰਗਾਹ, ਜਸਪਾਲ ਸਿੰਘ, ਅਵਤਾਰ ਸਿੰਘ ਵਿਰਕ, ਸਰਵਜੀਤ ਸਿੰਘ ਬਾਂਸਲ, ਅਜੇ ਦਰੋਚ, ਅੰਕੁਰ ਸਿਧੜ, ਓਮ ਪ੍ਰਕਾਸ਼, ਅੰਮ੍ਰਿਤਪਾਲ ਸਿੰਘ, ਰਛਪਾਲ ਸਿੰਘ, ਸੇਵਾ ਸਿੰਘ, ਵੇਦਾਂਤ, ਐਡਵੋਕੇਟ ਰਾਹੁਲ ਸਿੰਘ, ਰੇਨੂ ਲਵਲੀ, ਪੂਜਾ, ਸ਼ਿਵ ਕਲਿਆਣ ਵੀ ਮੌਜੂਦ ਰਹੇ।

No comments
Post a Comment