ਲੈਟਰ ਬਾਕਸ ਡੋਬ ਦੇਵੇਗਾ ਪੰਜਾ, ਤੱਕੜੀ ਅਤੇ ਝਾੜੂ ਦਸ਼ਮੇਸ਼ ਨਗਰ ‘ਚ ਹੋਈ ਮੀਟਿੰਗ ਨੇ ਹਵਾ ਦਾ ਰੁਖ ਬਦਲਿਆਂ
ਲੁਧਿਆਣਾ-11-ਫਰਵਰੀ (ਹਰਜੀਤ ਸਿੰਘ ਖਾਲਸਾ) ਲੋਕ ਇਨਸਾਫ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਦੇ ਹੱਕ ਵਿਚ ਅੱਜ ਗਿੱਲ ਰੋਡ ਸਥਿਤ ਦਸ਼ਮੇਸ਼ ਨਗਰ ਵਿਖੇ ਹੋਈ ਮੀਟਿੰਗ ਰੈਲੀ ਦਾ ਰੂਪ ਧਾਰ ਗਈ ਜਿਸ ਨਾਲ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਜਿੱਤ ਯਕੀਨੀ ਨਜ਼ਰ ਆਉਣ ਲੱਗੀ ਕਿਉ ਕਿ ਇਲਾਕੇ ਦੇ ਹਰ ਨਾਗਰਿਕ ਨੇ ਵਿਧਾਇਕ ਬੈਂਸ ਨੂੰ ਵਿਸ਼ਵਾਸ਼ ਦੁਆਇਆ ਕਿ ਇਲਾਕੇ ਦੀ ਇਕੱਲੀ ਇਕੱਲੀ ਵੋਟ ਉਹਨਾਂ ਦੇ ਚੋਣ ਨਿਸ਼ਾਨ ਲੈਟਰ ਬਾਕਸ ਨੂੰ ਜਾਵੇਗੀ। ਜਿਸ ਨਾਲ ਵਿਰੋਧੀ ਪਾਰਟੀਆਂ ਦੀ ਬੇੜੀ ਡੁੱਬ ਜਾਵੇਗੀ। ਦਸ਼ਮੇਸ਼ ਨਗਰ ਵਿਖੇ ਹੋਈ ਮੀਟਿੰਗ ਦੌਰਾਨ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਕਾਂਗਰਸ ਨੇ ਪੰਜ ਸਾਲਾਂ ਦੇ ਰਾਜ ਦੌਰਾਨ ਸੂਬੇ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ ਅਤੇ ਇਸ ਤੋਂ ਪਹਿਲਾਂ ਵਾਲੀ ਅਕਾਲੀ ਭਾਜਪਾ ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆ ਵਿਚ ਧਕੇਲਦੇ ਹੋਏ ਮਾਫੀਆ ਰਾਜ ਸਥਾਪਿਤ ਕਰ ਦਿੱਤਾ। ਉਹਨਾਂ ਕਿਹਾ ਕਿ ਲੋਕ ਇਨਸਾਫ ਪਾਰਟੀ ਦੀ ਸਰਕਾਰ ਆਉਣ ਤੇ ਕਾਂਗਰਸ ਅਤੇ ਅਕਾਲੀ ਦਲ ਵੱਲੋਂ ਆਪਣੇ ਰਾਜ ਦੌਰਾਨ ਕੀਤੇ ਘਪਲਿਆਂ ਦੀ ਨਿਰਪੱਖਤਾ ਨਾਲ ਜਾਂਚ ਕਰਵਾ ਕੇ ਸਭ ਦਾ ਪਰਦਾਫਾਸ਼ ਕੀਤਾ ਜਾਵੇਗਾ।ਇਸ ਮੌਕੇ ਤੇ ਬੋਬੀ, ਜਗਪ੍ਰੀਤ ਕੁਲਰ, ਬਲਜਿੰਦਰ ਬੰਸਲ, ਨਵਜੋਤ ਸੈਹਬੀ, ਮਨਜੋਤ ਓਬੀ, ਹਰਬੰਸ ਲਾਲ, ਹਰਮਿੰਦਰ ਸਿੰਘ ਕੁਲਰ, ਕੁਲਦੀਪ ਸਿੰਘ ਮਠਾੜੂ ਸਮੇਤ ਹੋਰ ਵੀ ਹਾਜ਼ਰ ਸਨ।

No comments
Post a Comment