ਮਹਿਲਾ ਕਾਂਗਰਸ ਨੇ ਸੰਭਾਲੀ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੀ ਚੋਣ ਮੁਹਿੰਮ
ਕਾਂਗਰਸ ਸਰਕਾਰ ਨੇ ਮਹਿਲਾਵਾਂ ਨੂੰ 50 ਫੀਸਦੀ ਰਾਖਵਾਂਕਰਨ ਦੇ ਕੇ ਮਿਸਾਲ ਕਾਇਮ ਕੀਤੀ : ਕਮਲਜੀਤ ਸਿੰਘ ਕੜਵਲ
ਲੁਧਿਆਣਾ-10-( ਹਰਜੀਤ ਸਿੰਘ ਖਾਲਸਾ )ਵਿਧਾਨ ਸਭਾ ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੀ ਚੋਣ ਮੁਹਿੰਮ ਨੂੰ ਮਹਿਲਾ ਕਾਂਗਰਸ ਨੇ ਅੱਗੇ ਹੋ ਕੇ ਸੰਭਾਲ ਲਿਆ ਹੈ। ਇਸੇ ਚੋਣ ਮੁਹਿੰਮ ਨੂੰ ਅੱਗੇ ਤੋਰਦਿਆ ਕਮਲਜੀਤ ਸਿੰਘ ਕੜਵਲ ਦੇ ਹੱਕ `ਚ ਮਹਿਲਾ ਕਾਂਗਰਸ ਆਤਮ ਨਗਰ ਦੀ ਬਲਾਕ-1 ਦੀ ਪ੍ਰਧਾਨ ਸੀਮਾ ਸੱਚਦੇਵਾ ਅਤੇ ਬਲਾਕ-2 ਦੀ ਪ੍ਰਧਾਨ ਰਾਣੀ ਜੀ ਵੱਲੋਂ ਵਾਰਡ ਨੰ. 42 `ਚ ਭਰਵੀਂ ਮੀਟਿੰਗ ਕਰਵਾਈ ਗਈ। ਇਸ ਮੌਕੇ ਇਲਾਕਾ ਨਿਵਾਸੀਆਂ `ਚ ਕਮਲਜੀਤ ਸਿੰਘ ਕੜਵਲ ਪ੍ਰਤੀ ਅਜਿਹਾ ਪਿਆਰ ਦੇਖਣ ਨੂੰ ਮਿਲਿਆ ਕਿ ਵਾਰਡ ਨੰ. 42 `ਚ ਰੱਖੀ ਮੀਟਿੰਗ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਮੌਕੇ ਮੀਟਿੰਗ `ਚ ਮਹਿਲਾ ਕਾਂਗਰਸ ਪੰਜਾਬ ਦੀ ਪ੍ਰਧਾਨ ਬਲਵੀਰ ਕੌਰ ਸੋਢੀ, ਮੀਤ ਪ੍ਰਧਾਨ ਲੀਨਾ ਟਪਾਰੀਆ ਸਮੇਤ ਹੋਰ ਮਹਿਲਾਵਾਂ ਸ਼ਾਮਲ ਹੋਈਆਂ। ਇਸ ਮੌਕੇ ਮੀਟਿੰਗ ਨੂੰ ਸੰਧੋਧਨ ਕਰਦਿਆਂ ਕਮਲਜੀਤ ਸਿੰਘ ਕੜਵਲ ਨੇ ਇਲਾਕਾ ਨਿਵਾਸੀ ਨੂੰ ਕਾਂਗਰਸ ਪਾਰਟੀਆਂ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਂਦਿਆ ਕਾਂਗਰਸ ਪਾਰਟੀ ਦੇ ਹੱਕ `ਚ ਵੋਟਾਂ ਪਾਉਣ ਲਈ ਲਾਮਬੰਦ ਕੀਤਾ।ਉਨ੍ਹਾਂ ਆਖਿਆ ਕਿ ਕਾਂਗਰਸ ਪਾਰਟੀ ਨੇ ਆਪਣੇ ਪਿਛਲੇਂ ਕਾਰਜਕਾਲ ਦੌਰਾਨ ਪੰਜਾਬ `ਚ ਸਰਕਾਰ ਬਣਦੇ ਹੀ ਮਹਿਲਾਵਾਂ ਲਈ 50 ਫੀਸਦੀ ਰਾਖਵਾਂਕਰਨ ਲਿਆ ਕੇ ਮਿਸਾਲ ਕਾਇਮ ਕੀਤੀ ਤੇ ਨਗਰ ਨਿਗਮ ਦੀਆਂ ਚੋਣਾਂ 50 ਫੀਸਦੀ ਔਰਤਾਂ ਨੂੰ ਟਿਕਟ ਦਿੱਤੀਆਂ, ਬਾਅਦ `ਚ ਨਗਰ ਨਿਗਮ `ਚ ਡਿਪਟੀ ਮੇਅਰ ਦੇ ਅਹੁਦੇ `ਤੇ ਮਹਿਲਾ ਨੂੰ ਸੇਵਾਵਾਂ ਨਿਭਾਉਣ ਦਾ ਮੌਕਾ ਦਿੱਤਾ। ਕੜੜਲ ਨੇ ਆਖਿਆ ਕਿ ਕਾਂਗਰਸ ਪਾਰਟੀ ਹਮੇਸ਼ਾ ਸਭਕਾ ਸਾਥ, ਸਭਕਾ ਵਿਕਾਸ ਦੀ ਵਿਚਾਰਧਾਰਾ `ਚ ਵਿਸ਼ਵਾਸ਼ ਰੱਖ ਕੇ ਕੰਮ ਕਰਦੀ ਆਈ ਹੈ, ਇਸੇ ਤਹਿਤ ਪੰਜਾਬ ਦੇ ਹਰ ਵਰਗ ਨੂੰ ਨਾਲ ਲੈ ਕੇ ਪੰਜਾਬ `ਚ ਕਾਂਗਰਸ ਆਪਣੀਆਂ ਨੀਤੀਆਂ ਤਿਆਰ ਕਰਦੀ ਹੈ ਤੇ ਲਾਗੂ ਕਰਦੀ ਹੈ। ਇਸ ਮੌਕੇ ਮਹਿਲਾ ਕਾਂਗਰਸ ਪੰਜਾਬ ਦੀ ਪ੍ਰਧਾਨ ਬਲਵੀਰ ਕੌਰ ਸੋਢੀ, ਮੀਤ ਪ੍ਰਧਾਨ ਲੀਨਾ ਟਪਾਰੀਆ, ਜਨਰਲ ਸਕੱਤਰ ਨੀਰੂ ਸ਼ਰਮਾ ਜੀ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ 20 ਫਰਵਰੀ ਨੂੰ ਕਾਂਗਰਸ ਪਾਰਟੀ ਦੇ ਚੋਣ ਨਿਸ਼ਾਨ ਹੱਥ ਪੰਜੇ `ਤੇ ਮੋਹਰਾਂ ਲਾ ਕੇ ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਮਲਜੀਤ ਸਿੰਘ ਕੜਵਲ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਵਿਧਾਨ ਸਭਾ `ਚ ਭੇਜਣ, ਕਿਉਂਕਿ ਕੜਵਲ ਜੀ ਦੀ ਸੋਚ ਹਲਕਾ ਆਤਮ ਨਗਰ ਦੀ ਨੁਹਾਰ ਬਦਲਣ ਦੇ ਨਾਲ ਨਾਲ ਹਲਕਾ ਵਾਸੀਆਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ, ਬੁਨਿਆਦੀ ਸਹੂਲਤਾਂ ਅਤੇ ਸਰਕਾਰ ਦੀਆਂ ਸਹੂਲਤਾਂ ਨੂੰ ਲੋੜਵੰਦਾਂ ਤੱਕ ਪੁੱਜਦਾ ਕਰਨ ਦੇ ਨਾਲ ਨਾਲ ਵਧੀਆ ਸਿਹਤ ਅਤੇ ਸਿੱਖਿਆ ਸਹੂਲਤਾਂ ਨੂੰ ਮੁਹੱਈਆ ਕਰਵਾਉਣਾ ਹੈ।

No comments
Post a Comment