ਕੇਜਰੀਵਾਲ ਦਾ ਦਿੱਲੀ ਮਾਡਲ ਦੇਸ਼ ਦਾ ਹੀ ਨਹੀਂ ਬਲਿਕ ਦੁਨੀਆਂ ਦਾ ਸਭ ਤੋਂ ਥਰਡ ਕਲਾਸ ਮਾਡਲ : ਪ੍ਰਵੀਨ ਬਾਂਸਲ
ਲੁਧਿਆਣਾ-13-ਫਰਵਰੀ (ਹਰਜੀਤ ਸਿੰਘ ਖਾਲਸਾ) ਵਿਧਾਨਸਭਾ ਉਤਰੀ ਤੋਂ ਭਾਜਪਾ ਉਮੀਦਵਾਰ ਪ੍ਰਵੀਨ ਬਾਂਸਲ ਨੇ ਸ਼ਿਵਪੁਰੀ ਰੋਡ ਤੇ ਆਯੋਜਿਤ ਚੋਣ ਸਭਾ ਨੂੰ ਸੰਬੋਧਿਤ ਕੀਤਾ । ਇਸ ਦੌਰਾਨ ਸ਼ਿਵਪੁਰੀ ਰੋਡ ਦੇ ਦੁਕਾਨਦਾਰਾਂ ਅਤੇ ਸਥਾਨਕ ਲੋਕਾਂ ਨੇ ਬਾਂਸਲ ਦੇ ਪੱਖ ਵਿੱਚ ਮਤਦਾਨ ਕਰਣ ਦਾ ਭਰੋਸਾ ਦਿਵਾਇਆ । ਸਥਾਨਕ ਦੁਕਾਨਦਾਰਾਂ ਵੱਲੋਂ ਮਿਲੇ ਜਨਸਮਰਥਨ ਤੋਂ ਉਤਸਾਹਿਤ ਬਾਂਸਲ ਨੇ ਨਵਾਂ ਪੰਜਾਬ ਭਾਜਪਾ ਦੇ ਨਾਲ ਨਾਅਰੇ ਜਾ ਜੈਘੋਸ਼ ਕਰਦੇ ਹੋਏ ਕਿਹਾ ਕਿ ਪੰਜਾਬ ਵਿੱਚ ਭਾਜਪਾ ਦੇ ਸਤਾਸੀਨ ਹੋਣ ਤੇ ਵਿਧਾਨਸਭਾ ਉਤਰੀ ਦਾ ਕਾਇਆ-ਕਲਪ ਕਰਕੇ ਨਵਾਂ ਸਵਰੁਪ ਪ੍ਰਦਾਨ ਕੀਤਾ ਜਾਵੇਗਾ । ਪੰਜਾਬ ਦੀ ਸਤਾ ਤੇ ਕਾਬਿਜ ਹੋਣ ਦੇ ਸੁਪਨੇ ਵੇਖ ਰਹੇ ਦਿੱਲੀ ਦੇ ਮੁੱਖਮੰਤਰੀ ਵੱਲੋਂ ਪੰਜਾਬ ਵਿੱਚ ਦਿੱਲੀ ਮਾਡਲ ਲਾਗੂ ਕਰਨ ਦਾ ਅਲੋਚਨਾ ਕਰਦੇ ਹੋਏ ਕਿਹਾ ਕਿ ਕੇਜਰੀਵਾਲ ਦਾ ਦਿੱਲੀ ਮਾਡਲ ਦੇਸ਼ ਦਾ ਹੀ ਨਹੀਂ ਸਗੋਂ ਦੁਨੀਆ ਦਾ ਸਭ ਤੋਂ ਥਰਡ ਕਲਾਸ ਮਾਡਲ ਹੈ । ਦਿੱਲੀ ਦੇ ਮੁਹੱਲਾਂ ਕਲੀਨਿਕਾਂ ਵਿੱਚ ਨਿਮਨ ਪੱਧਰ ਦੀਆਂ ਦਵਾਇਆਂ ਨਾਲ ਲੋਕ ਠੀਕ ਹੋਣ ਦੀ ਬਜਾਏ ਬੀਮਾਰ ਜ਼ਿਆਦਾ ਹੋ ਰਹੇ ਹਨ । ਪੰਜਾਬ ਵਿੱਚ ਚੋਣ ਜਿੱਤਣ ਲਈ ਔਰਤਾਂ ਨੂੰ ਇੱਕ ਹਜਾਰ ਰੁਪਏ ਪ੍ਰਤੀ ਮਹੀਨਾ ਦੇਣ ਦਾ ਲਾਲਚ ਦੇ ਕੇ ਵੋਟ ਬਟੋਰਣ ਦੀ ਕੋਸ਼ਿਸ਼ ਕਰ ਰਹੀ ਆਪ ਲੀਡਰਸ਼ਿਪ ਦਿੱਲੀ ਵਿੱਚ ਬੁਢਾਪਾ ਅਤੇ ਵਿਧਵਾ ਅਤੇ ਅਪਾਹਿਜ ਲੋਕਾਂ ਨੂੰ ਪੈਨਸ਼ਨ ਤੱਕ ਦੇਣ ਦੀ ਵਿਵਸਥਾ ਨਹੀ ਕਰ ਪਾਈ । ਕੋਰੋਨਾ ਸੰਕਟ ਦੇ ਦੌਰਾਨ ਦਿੱਲੀ ਦੇ ਹਸਪਤਾਲਾਂ ਵਿੱਚ ਸਿਹਤ ਸੇਵਾਵਾਂ ਦੀ ਖਸਤਾ ਹਾਲਤ ਤੇ ਚਰਚਾ ਕਰਦੇ ਹੋਏ ਬਾਂਸਲ ਨੇ ਕਿਹਾ ਦਿਲੀ ਦੇ ਲੋਕ ਕੋਰੋਨਾ ਦੇ ਇਲਾਜ ਲਈ ਪੰਜਾਬ ਦੀ ਵੱਲ ਰੁਖ਼ ਕਰਦੇ ਰਹੇ । ਉਹਨਾਂ ਕੇਜਰੀਵਾਲ ਨੂੰ ਸਵਾਲ ਕੀਤਾ ਕਿ ਇਹੀ ਹੈ ਦਿੱਲੀ ਦਾ ਮਾਡਲ ਜਿਸ ਵਿੱਚ ਲੋਕਾਂ ਨੂੰ ਇਲਾਜ ਵੀ ਨਹੀਂ ਮਿਲਦਾ।

No comments
Post a Comment