ਕਮਲਜੀਤ ਸਿੰਘ ਕੜਵਲ ਦੀ ਚੋਣ ਮੁਹਿੰਮ ਨੂੰ ਲੋਕਾਂ ਦਾ ਮਿਲਾ ਰਿਹਾ ਭਰਵਾਂ ਹੁੰਗਾਰਾ
ਹਲਕਾ ਆਤਮ ਨਗਰ ਵਾਸੀਆਂ ਨੂੰ ਹਰ ਸਹੂਲਤ ਮੁੱਹਈਆ ਕਰਵਾਉਣੀ ਮੇਰਾ ਮੁੱਖ ਏਜੰਡਾ : ਕਮਲਜੀਤ ਸਿੰਘ ਕੜਵਲ
ਲੁਧਿਆਣਾ-08-(ਹਰਜੀਤ ਸਿੰਘ ਖਾਲਸਾ ): ਹਲਕਾ ਆਤਮ ਨਗਰ ‘ਚ ਆਧੁਨਿਕ ਸਹੂਲਤਾਂ ਨਾਲ ਲੈਸ ਪੀਜੀਆਈ ਦੀ ਤਰਜ ‘ਤੇ ਇੱਕ ਵਧੀਆ ਹਸਪਤਾਲ ਅਤੇ ਸਿੱਖਿਆ ਨੂੰ ਪ੍ਰਫੁਲਿਤ ਕਰਨ ਲਈ ਇੱਕ ਵਧੀਆ ਉਚ ਦਰਜੇ ਦਾ ਕਾਲਜ ਲਿਆਉਣਾ ਮੇਰਾ ਮੁੱਖ ਮਕਸਦ ਹੈ ਤਾਂ ਕਿ ਹਲਕਾ ਆਤਮ ਨਗਰ ਵਾਸੀਆਂ ਨੂੰ ਵਧੀਆ ਸਿੱਖਿਆ ਅਤੇ ਸਿਹਤ ਸਹੂਲਤਾਂ ਲਈ ਦੂਰ ਦੁਰਾਡੇ ਨਾ ਜਾਣਾ ਪਵੇ।ਉਕਤ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਮਲਜੀਤ ਸਿੰਘ ਕੜਵਲ ਨੇ ਵਾਰਡ ਨੰ. 46 ‘ਚ ਵਾਰਡ ਇੰਚਾਰਜ ਸੁਖਵਿੰਦਰ ਸਿੰਘ ਹੈਪੀ ਕੋਚਰ ਵੱਲੋਂ ਦਰਸ਼ਨ ਸਿੰਘ ਜੀ ਦੇ ਗ੍ਰਹਿ ਵਿਖੇ ਕਰਵਾਈ ਗਈ ਚੋਣ ਮੀਟਿੰਗ ਨੂੰ ਸੰਧੋਧਨ ਕਰਦਿਆਂ ਕੀਤਾ।ਕੜੜਲ ਨੇ ਆਖਿਆ ਕਿ ਮੁੱੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ, ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ ਦੀ ਅਗਵਾਈ ‘ਚ ਪੰਜਾਬ ਸਰਕਾਰ ਨੇ ਬਾ-ਕਮਾਲ ਫੈਸਲੇ ਲੈਂਦੇ ਹੋਏ ਪੰਜਾਬ ਦੇ ਲੋਕਾਂ ਨੂੰ ਰਾਹਤ ਦਿੱਤੀ ਹੈ, ਜਿਸ ਕਾਰਨ ਵਿਰੋਧੀ ਧਿਰਾਂ ਨੂੰ ਅੱਜ ਕਾਂਗਰਸ ਖਿਲਾਫ਼ ਕੋਈ ਮੁੱਦਾ ਨਹੀਂ ਮਿਲ ਰਿਹਾ। ਕੜਵਲ ਨੇ ਆਖਿਆ ਕਿ ਵਿਰੋਧੀ ਧਿਰਾਂ ਹੁਣ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸੱਤਾ ‘ਚ ਕਾਬਜ਼ ਹੋਣ ਦੀ ਫਿਰਾਕ ‘ਚ ਹਨ, ਪਰ ਉਨ੍ਹਾਂ ਨੂੰ ਇੱਕ ਗੱਲ ਸਮਝ ਜਾਣੀ ਚਾਹੀਦੀ ਹੈ ਕਿ ਪੰਜਾਬ ਵਾਸੀ ਇਸ ਵਾਰ ਉਮੀਦਵਾਰ ਅਤੇ ਉਮੀਦਵਾਰਾਂ ਦੇ ਕੀਤੇ ਹੋਏ ਕੰਮਾਂ ਨੂੰ ਦੇਖ ਕੇ ਵੋਟ ਪਾਉਣਗੇ ਅਤੇ 2022 ‘ਚ ਮੁੜ ਤੋਂ ਫਤਵਾ ਕਾਂਗਰਸ ਪਾਰਟੀ ਦੇ ਹੱਕ ‘ਚ ਦੇਣਗੇ।ਇਸ ਮੌਕੇ ਸੁਖਵਿੰਦਰ ਸਿੰਘ ਹੈਪੀ ਕੋਚਰ ਨੇ ਇਲਾਕਾ ਨਿਵਾਸੀਆਂ ਨੂੰ ਦੱਸਿਆ ਕਿ ਬਤੌਰ ਹਲਕਾ ਇੰਚਾਰਜ ਕਮਲਜੀਤ ਸਿੰਘ ਕੜੜਲ ਨੇ ਕਿਸ ਤਰ੍ਹਾਂ ਪੰਜਾਬ ਸਰਕਾਰ ਕੋਲੋਂ ਫੰਡ ਲਿਆ ਕੇ ਵਾਰਡਾਂ ‘ਚ ਵਿਕਾਸ ਕਾਰਜ ਕਰਵਾਏ।ਹੈਪੀ ਕੋਚਰ ਨੇ ਆਖਿਆ ਕਿ ਜੇਕਰ ਬਤੌਰ ਹਲਕਾ ਇੰਚਾਰਜ ਉਹ ਹਲਕਾ ਆਤਮ ਨਗਰ ‘ਚ ਇੰਨ੍ਹੇ ਕੰਮ ਕਰਵਾ ਸਕਦੇ ਹਨ ਤਾਂ ਜੇਕਰ ਹਲਕਾ ਵਾਸੀ ਉਨ੍ਹਾਂ ਨੂੰ ਬਤੋਰ ਵਿਧਾਇਕ ਸੇਵਾ ਦਾ ਮੌਕਾ ਦਿੰਦੇ ਹਨ ਤਾਂ ਉਨ੍ਹਾਂ ਦੀ ਵਿਕਾਸਸ਼ੀਲ ਸੋਚ ਅਤੇ ਕੰਮ ਕਰਨ ਦੇ ਜਨੂਨ ਨਾਲ ਹਲਕਾ ਆਤਮ ਨਗਰ ਦੀ ਨੁਹਾਰ ਬਦਲ ਜਾਵੇਗੀ। ਇਸ ਲਈ ਮੇਰੀ ਇਲਾਕਾ ਨਿਵਾਸੀਆਂ ਨੂੰ ਅਪੀਲ ਹੈ ਕਿ ਉਹ ਕਮਲਜੀਤ ਸਿੰਘ ਕੜਵਲ ਵੱਲੋਂ ਜੁਝਾਰੂ ਆਗੂ ਨੂੰ ਇਸ ਵਾਰ 20 ਫਰਵਰੀ ਨੂੰ ਵੋਟਾਂ ਪਾ ਕੇ ਵਿਧਾਨ ਸਭਾ ‘ਚ ਭੇਜ ਕੇ ਸੇਵਾ ਕਰਨ ਦਾ ਮੌਕਾ ਦੇਣ। ਇਸ ਮੌਕੇ ਦਰਸ਼ਨ ਸਿੰਘ, ਲੱਕੀ ਜੁਨੇਜਾ, ਤਜਿੰਦਰ ਡੰਗ, ਉਪਕਾਰ ਸਿੰਘ, ਮਨਜੀਤ ਸਿੰਘ ਨਾਗਪਾਲ, ਰਿੱਕੀ, ਰਾਣਾ ਜੰਡੂ, ਬਲਵਿੰਦਰ ਸਿੰਘ ਕੋਕਰੀ, ਇੰਦਰਪ੍ਰੀਤ ਸਿੰਘ ਤਲਵਾੜ, ਅਜੈ, ਸਵਪਨ ਜੱਗੀ, ਇੰਦਰਪਾਲ ਸਿੰਘ ਜੰਡੂ ਸਮੇਤ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।


No comments
Post a Comment