ਕੁਲਦੀਪ ਸਿੰਘ ਵੈਦ ਨੇ ਹੁਣ ਭਾਜਪਾ ਉਮੀਦਵਾਰ ਨੂੰ ਦਿੱਤਾ ਸਿਆਸੀ ਝਟਕਾ
ਲੁਧਿਆਣਾ-13-ਫਰਵਰੀ ( ਹਰਜੀਤ ਸਿੰਘ ਖਾਲਸਾ) ਵਿਧਾਨ ਸਭਾ ਹਲਕਾ ਗਿੱਲ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਵੈਦ ਨੇ ਅੱਜ ਭਾਜਪਾ ਦੇ ਸਿਆਸੀ ਝਟਕਾ ਦਿੰਦਿਆਂ ਪਿੰਡ ਦਾਦ ਵਿਖੇ ਬੱਬੂ ਦਾਦ ਦੀ ਅਗਵਾਈ ਵਿੱਚ ਹੋਏ ਚੋਣ ਜਲਸੇ ਦੋਰਾਨ ਭਾਜਪਾ ਦੀ ਮਹਿਲਾ ਆਗੂ ਬੀਬੀ ਮਨਜੀਤ ਕੌਰ ਹਮੇਸਾਂ ਲਈ ਭਾਜਪਾ ਨੂੰ ਛੱਡ ਕੇ ਕੁਲਦੀਪ ਸਿੰਘ ਵੈਦ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸਾਮਲ ਹੋ ਗਏ। ਦਾਦ ਵਿਖੇ ਭਰਵੇਂ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕੁਲਦੀਪ ਸਿੰਘ ਵੈਦ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਹਮੇਸਾਂ ਲਈ ਪੰਜਾਬ ਅਤੇ ਪੰਜਾਬੀਆਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਕੇਂਦਰ ਸਰਕਾਰ ਨੇ ਹਮੇਸਾਂ ਅਜਿਹੀਆਂ ਨੀਤੀਆਂ ਬਣਾਈਆਂ ਜਿਸ ਨਾਲ ਪੰਜਾਬ ਦੇ ਕਿਸਾਨ, ਮਜਦੂਰ, ਆੜਤੀਆਂ, ਦੁਕਾਨਦਾਰ ਸਮੇਤ ਹਰ ਉਹ ਵਰਗ ਆਰਥਿਕ ਤੌਰ ਤੇ ਕਮਜੋਰ ਹੋਇਆ ਜਿੰਨਾਂ ਦੇ ਟੈਕਸਾਂ ਨਾਲ ਸਰਕਾਰ ਚੱਲਦੀ ਹੈ। ਉਹਨਾਂ ਕਿਹਾ ਕਿ ਪਿਛਲੇ ਪੰਜ ਸਾਲ ਦੇ ਵਿੱਚ ਅਸੀ ਤਨੋ ਮਨੋ ਧਨੋ ਹਲਕੇ ਦੇ ਲੋਕਾਂ ਦੀ ਸੇਵਾ ਕੀਤੀ ਹੈ ਅਸੀ ਸੋ੍ਰਮਣੀ ਅਕਾਲੀ ਦਲ ਦੀ ਸਰਕਾਰ ਵੱਲੋ 10 ਸਾਲ ਦੇ ਕਰਵਾਏ ਨਾ ਮਾਤਰ ਵਿਕਾਸ ਦੇ ਮੁਕਾਬਲੇ ਸਾਡੇ ਵੱਲੋਂ 5 ਸਾਲ ਵਿੱਚ ਕਰਵਾਏ ਰਿਕਾਰਡਤੋੜ ਵਿਕਾਸ ਕਾਰਜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੋਟ ਦੇਣ ਦਾ ਫੈਸਲਾ ਕਰਨਾ ਹੈ। ਉਹਨਾਂ ਕਿਹਾ ਕਿ ਭਾਜਪਾ ਛੱਡ ਕੇ ਬੀਬੀ ਮਨਜੀਤ ਕੌਰ ਨੇ ਬੜਾ ਹੀ ਦੂਰ ਅੰਦੇਸੀ ਫੈਸਲਾ ਲਿਆ ਹੈ। ਇੰਨਾਂ ਨੂੰ ਕਾਂਗਰਸ ਪਾਰਟੀ ਵਿੱਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਇਸ ਸਮੇ ਬੱਬੂ ਦਾਦ, ਕੁਲਵੰਤ ਸਿੰਘ, ਰਣਜੀਤ ਸਿੰਘ, ਚਰਨਜੀਤ ਸਿੰਘ, ਮੱਘਰ ਸਿੰਘ, ਰਣਜੀਤ ਸਿੰਘ, ਰਿਕੰੂ ਦਾਦ, ਮਨਿੰਦਰ ਸਿੰਘ, ਹਰਪ੍ਰੀਤ ਸਿੰਘ, ਮਨਜੀਤ ਕੌਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀਅ ਹਾਜਰ ਸਨ।

No comments
Post a Comment