ਪੁਰਵਾਂਚਲ ਭਾਈਚਾਰੇ ਨੇ ਚੰਨੀ ਦਾ ਫੂਕਿਆ ਪੁਤਲਾ, ਕਾਂਗਰਸੀ ਉਮੀਦਵਾਰਾਂ ਦੇ ਬਾਈਕਾਟ ਕਰਨ ਦਾ ਕੀਤਾ ਐਲਾਨ
ਲੁਧਿਆਣਾ-16-ਫਰਵਰੀ ( ਹਰਜੀਤ ਸਿੰਘ ਖਾਲਸਾ) ਬੀਤੇ ਕੱਲ ਇੱਕ ਚੋਣ ਰੈਲੀ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਭਾਸ਼ਨ ਦੌਰਾਨ ਪੁਰਵਾਂਚਲ ਭਾਈਚਾਰੇ ਦੇ ਖਿਲਾਫ ਬੋਲੇ ਗਏ ਸ਼ਬਦਾਂ ਦੇ ਵਿਰੋਧ ਵਿੱਚ ਅੱਜ ਭਾਈਚਾਰੇ ਦੇ ਆਗੂ ਠਾਕੁਰ ਵਿਸ਼ਵਨਾਥ ਸਿੰਘ ਅਤੇ ਚੰਦਰ ਭਾਨ ਚੌਹਾਨ ਦੀ ਅਗਵਾਈ ਵਿੱਚ ਪਿੱਪਲ ਚੋਂਕ ਗਿਆਸਪੁਰਾ ਵਿਖੇ ਪੁਤਲਾ ਫੂਕ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਠਾਕੁਰ ਵਿਸ਼ਵਨਾਥ ਸਿੰਘ ਅਤੇ ਚੰਦਰ ਭਾਨ ਚੌਹਾਨ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੇ ਇਸ ਬਿਆਨ ਕਿ ਪੰਜਾਬੀਉ ਇੱਕ ਹੋ ਜਾਵੋਂ, ਇਕੱਠੇ ਹੋ ਜਾਵੋਂ, ਇਹ ਜੋ ਦਿੱਲੀ, ਬਿਹਾਰ, ਯੂ.ਪੀ ਦੇ ਬਈਏ ਰਾਜ ਕਰਨ ਆਏ ਨੇ ਇਹਨਾਂ ਨੂੰ ਜੁਤੀਆਂ ਮਾਰ ਕੇ ਬਾਹਰ ਭਜਾਉ ਨਾਲ ਭਾਈਚਾਰੇ ਦੇ ਲੋਕਾਂ ਵਿੱਚ ਬਹੁਤ ਵੱਡਾ ਰੋਸ ਹੈ। ਉਹਨਾਂ ਕਿਹਾ ਕਿ ਭਾਈਚਾਰੇ ਦੇ ਲੋਕ ਅਪਣੇ ਬੱਚਿਆਂ ਦਾ ਭਵਿੱਖ ਸਵਾਰਨ ਅਤੇ ਦੋ ਵਕਤ ਦੀ ਰੋਟੀ ਰੋਜੀ ਕਮਾਉਣ ਆਏ ਹਨ। ਉਹਨਾਂ ਨੇ ਪੁਰਵਾਂਚਲ ਭਾਈਚਾਰੇ ਅਤੇ ਸਾਮਾਜ ਨੂੰ ਪੂਰਜੋਰ ਅਪੀਲ ਕਰਦੇ ਹੋਏ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਦੇ ਹਰ ਹਲਕੇ ਦੇ ਕਾਂਗਰਸੀ ਉਮੀਦਵਾਰਾਂ ਦਾ ਬਾਈਕਾਟ ਕਰਦੇ ਹੋਏ ਅਪਣੀ ਵੋਟ ਦਾ ਇਸਤੇਮਾਲ ਕਰਨ ਤਾਂ ਜੋ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪਾਰਟੀ ਦੇ ਕਾਂਗਰਸੀ ਉਮੀਦਵਾਰਾਂ ਨੂੰ ਪੁਰਵਾਂਚਲ ਭਾਈਚਾਰੇ ਦੀ ਤਾਕਤ ਦਾ ਪਤ੍ਹਾਂ ਚੱਲ ਸਕੇ। ਇਸ ਮੌਕੇ ਦੇਵੀ ਸਿੰਘ ਸਾਬਕਾ ਕੋਂਸਲਰ ਵਾਰਡ ਨੰ:32, ਰਾਮਪਾਲ, ਕਰਤਾ ਰਾਮ ਮਿਸ਼ਰਾ, ਡਾ.ਰਾਧੇ ਸਿਆਮ ਮਿਸ਼ਰਾ, ਸੰਜੇ ਸਿੰਘ, ਅਜੇ ਅਸ਼ੋਕ, ਦਵਾਰਕਾ ਯਾਦਵ, ਵਿਸ਼ਵਜੀਤ ਸਿੰਘ, ਰਜੇਸ਼ ਸਿੰਘ, ਸਰਵਨ ਚੌਧਰੀ, ਰਾਮ ਇੰਦਰੇਸ਼ ਕੁਮਾਰ, ਬੱਲੀ ਚੌਹਾਨ, ਆਰਮ ਆਨੰਦ, ਪਿੰਟੂ ਚੌਹਾਨ, ਰਵਿ ਆਕਾਸ਼ ਮਿਸ਼ਰਾ, ਸਿਵਾਨੀ ਸ਼ਰਮਾ, ਰੀਟਾ ਠਾਕੁਰ, ਗੁਡੂ ਮਿਸ਼ਰਾ, ਆਸ਼ਾ ਮਿਸ਼ਰਾ, ਸਰੋਜ ਮਿਸ਼ਰਾ ਰਾਮਾ ਅਤੇ ਇਲਾਕਾ ਨਿਵਾਸੀ ਮੌਜੂਦ ਸਨ।

No comments
Post a Comment