ਬਾਬਾ ਦੀਪ ਸਿੰਘ ਨਗਰ ਵਿਖੇ ਸਰਪੰਚ ਲਾਲ ਸਿੰਘ ਦੀ ਅਗਵਾਈ ਵਿੱਚ ਹੋਇਆ ਚੋਣ ਜਲਸਾ
ਸੂਬੇ ਦੀ ਬਿਹਤਰੀ ਲਈ ਚਰਨਜੀਤ ਸਿੰਘ ਚੰਨੀ ਦਾ ਦੁਬਾਰਾ ਮੁੱਖ ਮੰਤਰੀ ਬਨਣਾ ਅਤਿ ਜਰੂਰੀ : ਕੁਲਦੀਪ ਸਿੰਘ ਵੈਦ
ਲੁਧਿਆਣਾ-16-ਫਰਵਰੀ (ਹਰਜੀਤ ਸਿੰਘ ਖਾਲਸਾ) ਮੁੱਖ ਮੰਤਰੀ ਚਰਨਜੀਤ ਸਿੰਘ ਦੇ 111 ਦਿਨਾਂ ਦੀ ਚੰਗੀ ਕਾਰਗੁਜ਼ਾਰੀ ਨੂੰ ਦੇਖਦਿਆ ਕਾਂਗਰਸ ਹਾਈਕਮਾਂਡ ਨੇ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਨਾਂਅ ਐਲਾਨਿਆ, ਕਿਉਂਕਿ ਉਹ ਇੱaਕ ਪੜਿਆ ਲਿਖਿਆ ਆਮ ਪਰਿਵਾਰ ਵਿੱਚੋਂ ਹੋਣ ਕਰਕੇ ਉਸਨੂੰ ਮਾਣ ਹਾਸਲ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਕੁਲਦੀਪ ਸਿੰਘ ਵੈਦ ਨੇ ਅੱਜ ਬਾਬਾ ਦੀਪ ਸਿੰਘ ਨਗਰ ਵਿਖੇ ਵੱਡੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸ਼ਾਂਝੇ ਕੀਤੇ। ਵੈਦ ਨੇ ਕਿਹਾ ਕਿ ਹਲਕਾ ਗਿੱਲ ਇੱਕ ਬੁੱਧਜੀਵੀ, ਪੜਿਆ ਲਿਖਿਆ ਤੇ ਮਿਹਨਤਕਸ਼ ਲੋਕਾਂ ਦਾ ਘੁੱਗ ਵਸਦਾ ਹਲਕਾ ਹੈ। ਜਿਸਦੇ ਲੋਕਾਂ ਨੇ ਹਮੇਸਾਂ ਤਰੱਕੀਆਂ ਹੀ ਕੀਤੀਆਂ ਹਨ। ਉਸਨੇ ਹਮੇਸਾਂ ਵਿਕਾਸ ਕਰਨ ਨੂੰ ਤਰਜੀਹ ਦਿੱਤੀ ਹੈ, ਵਿਰੋਧੀ ਉਸ ਬਾਰੇ ਕੀ ਬੋਲਦੇ ਹਨ ਉਹ ਬੇਪ੍ਰਵਾਹ ਹਨ। ਪਰ ਹਲਕਾ ਗਿੱਲ ਅੰਦਰ ਹੋਏ ਵਿਕਾਸ ਕਰਕੇ ਅੱਜ ਦੂਜੀਆਂ ਸਿਆਸੀ ਪਾਰਟੀਆ ਦੇ ਆਗੂ ਅਤੇ ਵਰਕਰ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ, ਜਿਸ ਨਾਲ ਹਲਕਾ ਗਿੱਲ ਅੰਦਰ ਕਾਂਗਰਸ ਪਾਰਟੀ ਦਾ ਜਨ ਅਧਾਰ ਮਜਬੂਤੀ ਵੱਲ ਵੱਧ ਰਿਹਾ ਹੈ। ਹਲਕੇ ਅੰਦਰ ਹੋਏ ਅਥਾਹ ਵਿਕਾਸ ਕਾਰਜਾਂ ਨੇ ਅੱਜ ਹਲਕੇ ਨੂੰ ਮੋਹਰੀ ਹਲਕਿਆਂ ਵਿੱਚ ਲਿਆ ਖੜਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਸੂਬੇ ਅਤੇ ਹਲਕਾ ਗਿੱਲ ਦੀ ਬਿਹਤਰੀ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣਾ ਅਤਿ ਜਰੂਰੀ ਹੈ ਕਿਉਕਿ ਸਿਰਫ ਚੰਨੀ ਹੀ ਹਨ ਜੋ ਸੂਬੇ ਦੇ ਲੰਮੇ ਸਮੇ ਤੋ ਲਟਕਦੇ ਮਸਲਿਆਂ ਨੂੰ ਹੱਲ ਕਰਨ ਦਾ ਮਾਦਾ ਰੱਖਦੇ ਹਨ। ਇਸ ਸਮੇ ਪੰਚ ਦਵਿੰਦਰ ਸਿੰਘ, ਪੰਚ ਪ੍ਰਭਜੋਤ ਸਿੰਘ, ਪੰਚ ਦਵਿੰਦਰ ਕੌਰ, ਪੰਚ ਕੋਮਲਜੀਤ ਕੌਰ, ਪੰਚ ਮੁਨੀਸ ਕੌਰ, ਪੰਚ ਹਰਦੀਪ ਕੌਰ, ਗੁਰਮੁਖ ਸਿੰਘ, ਇੰਸਪੈਕਟਰ ਜਗਜੀਤ ਸਿੰਘ, ਸਤਨਾਮ ਸਿੰਘ ਤੋ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਕਾਂਗਰਸੀ ਵਰਕਰ ਹਾਜਰ ਸਨ।
No comments
Post a Comment