ਕਮਲਜੀਤ ਸਿੰਘ ਕੜਵਲ ਦੇ ਕੀਤੇ ਕੰਮਾਂ ’ਤੇ ਲੋਕ ਲਾ ਰਹੇ ਨੇ ਮੋਹਰ, ਚੋਣ ਮੁਹਿੰਮ ਦੌਰਾਨ ਮਿਲ ਰਿਹਾ ਭਰਪੂਰ ਪਿਆਰ
ਲੁਧਿਆਣਾ-16-ਫਰਵਰੀ ( ਹਰਜੀਤ ਸਿੰਘ ਖਾਲਸਾ)ਜਿਉਂ-ਜਿਉਂ 20 ਫਰਵਰੀ ਵਿਧਾਨ ਸਭਾ ਚੋਣਾਂ ਦਾ ਦਿਨ ਨੇੜ੍ਹੇ ਆ ਰਿਹਾ ਹੈ ਤਿਉਂ-ਤਿਉਂ ਹਲਕਾ ਆਤਮ ਨਗਰ ਅੰਦਰ ਕਾਂਗਰਸ ਪਾਰਟੀ ਦੀ ਚੜ੍ਹਤ ਵਧਦੀ ਜਾ ਰਹੀ ਹੈ। ਹਲਕੇ ਦੇ ਹਰ ਵਾਰਡ ਅੰਦਰੋਂ ਕਾਂਗਰਸ ਪਾਰਟੀ ਨੂੰ ਮਿਲ ਰਿਹਾ ਵੱਡਾ ਸਮਰਥਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਆਤਮ ਨਗਰ ਹਲਕਾ ਵੋਟਾਂ ਪੱਖੋਂ ਸੂਬੇ ਚ ਕਾਂਗਰਸ ਦੀ ਝੰਡੀਂ ਕਰੇਗਾ। ਉਕਤ ਸ਼ਬਦਾ ਦਾ ਪ੍ਰਗਟਾਵਾ ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਮਲਜੀਤ ਸਿੰਘ ਕੜਵਲ ਨੇ ਵਾਰਡ ਨੰ. 49 ਵਿਖੇ ਦਲਜੀਤ ਸਿੰਘ ਮਠਾੜੂ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਕਰਵਾਈ ਗਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਇਸ ਮੌਕੇ ਇਲਾਕਾ ਨਿਵਾਸੀਆਂ ਵੱਲੋਂ ਮਿਲ ਰਹੇ ਪਿਆਰ ਨੂੰ ਦੇਖਦਿਆਂ ਕਮਲਜੀਤ ਸਿੰਘ ਕੜਵਲ ਨੇ ਆਖਿਆ ਕਿ ਉਨ੍ਹਾਂ ਨੂੰ ਹਮੇਸ਼ਾ ਇਸ ਗੱਲ ਉਤੇ ਮਾਣ ਰਹੇਗਾ ਕਿ ਉਹ ਅਜਿਹੇ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ ਜਿੱਥੋਂ ਦੇ ਲੋਕ ਦਰਿਆ ਦਿਲ ਅਤੇ ਕੀਤੇ ਕੰਮਾਂ ਦੇ ਕਦਰਦਾਨ ਹਨ। ਉਨ੍ਹਾਂ ਕਿਹਾ ਹਲਕੇ ਦੇ ਲੋਕਾਂ ਦੇ ਮੂੰਹੋਂ ਪਿਛਲੇ 5 ਸਾਲਾਂ ਚ ਹੋਏ ਵਿਕਾਸ ਕਾਰਜਾਂ ਬਾਰੇ ਸੁਣ ਚੰਗਾ ਲੱਗਦਾ ਹੈ,ਇਸ ਮੌਕੇ ਚੋਪੜਾ ਜੀ, ਮੁਕੇਸ਼ ਗੌਤਮ, ਸੀਮਾ ਸੱਚਦੇਵਾ, ਸਸ਼ੀ ਸੱਚਦੇਵਾ, ਰਾਜਵਿੰਦਰ ਕੌਰ, ਭਵਾਨੀ ਬੱਗਾ, ਜੋਤੀ ਸਮੇਤ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।

No comments
Post a Comment