ਭਾਣਜੇ ਨੇ ਕਾਲੀ ਕਮਾਈ ਮੰਨੀ, ਚੰਨੀ ਮੁੱਖ ਮੰਤਰੀ ਦੇ ਅਤੇ ਕਾਂਗਰਸ ਸਰਕਾਰ ਬਣਾਉਣ ਦੇ ਸੁਪਨੇ ਦੇਖਣੇ ਬੰਦ ਕਰੇ : ਭੋਲਾ ਗਰੇਵਾਲ
ਲੁਧਿਆਣਾ-08-ਫਰਵਰੀ ( ਹਰਜੀਤ ਸਿੰਘ ਖਾਲਸਾ) ਆਮ ਆਦਮੀ ਪਾਰਟੀ ਹਲਕਾ ਪੂਰਬੀ ਦੇ ਉਮੀਦਵਾਰ ਭੋਲਾ ਗਰੇਵਾਲ ਨੇ ਵੱਖ ਵੱਖ ਮੀਟਿੰਗਾਂ ਅਤੇ ਘਰ ਘਰ ਪ੍ਰਚਾਰ ਦੌਰਾਨ ਲੋਕਾਂ ਨੂੰ ਚੋਣ ਨਿਸ਼ਾਨ ਝਾੜੂ ਦਾ ਬਟਨ ਦਬਣ ਦੀ ਅਪੀਲ ਕੀਤੀ। ਉਨ੍ਹਾਂ ਲੋਕਾਂ ਨੂੰ ਵਿਵਸਥਾ ਪਰਿਵਰਤਨ ਦਾ ਸੱਦਾ ਦਿੰਦਿਆਂ ਕਿਹਾ ਕਿ ਕਦੇ ਕਾਂਗਰਸ ਕਦੇ ਅਕਾਲੀਆਂ ਨੂੰ ਮੌਕਾ ਦੇ ਕੇ ਸੱਤਾ ਤੁਸੀ ਹਰ ਵਾਰ ਬਦਲਦੇ ਹੋ ਪਰ ਇਸ ਵਾਰ ਅਪਣਾ ਨਿਸ਼ਾਨਾ ਵਿਵਸਥਾ ਪਰਿਵਰਤਨ ਦਾ ਰੱਖੋ ਕਿਉਂਕਿ ਜਦੋਂ ਤੱਕ ਵਿਵਸਥਾ ਨਹੀਂ ਬਦਲਦੀ ਉਦੋਂ ਤੱਕ ਪੰਜਾਬ ਦੀ ਤਕਦੀਰ ਨਹੀਂ ਬਦਲਣੀ। ਉਨ੍ਹਾਂ ਕਿਹਾ ਕਿ ਪੰਜਾਬ ਚ ਅਕਾਲੀਆਂ ਦਾ ਤੇ ਹਲਕਾ ਪੂਰਬੀ ਵਿੱਚ ਉਨ੍ਹਾਂ ਦੇ ਉਮੀਦਵਾਰ ਦਾ ਕੋਈ ਆਧਾਰ ਨਹੀਂ ਤਾਂ ਬਾਕੀ ਬਚੀ ਕਾਂਗਰਸ ਦੇ ਮੁੱਖ ਮੰਤਰੀ ਨੂੰ ਹੀ ਦੇਖ ਲਵੋ ਜਿਸਦੇ ਲਈ ਕਾਲੀ ਕਮਾਈ ਕਰਨ ਵਾਲਾ ਉਸਦਾ ਸਕਾ ਭਾਣਜਾ ਅੱਜ ਪੁਲਿਸ ਰਿਮਾਂਡ ਤੇ ਚੱਲ ਰਿਹਾ ਹੈ। ਉਸਨੇ ਬੀਤੀ ਦਿਨੀਂ ਪੁਲਿਸ ਵੱਲੋਂ ਬਰਾਮਦ 10 ਕਰੋੜ ਨੂੰ ਮੰਨ ਲਿਆ ਹੈ ਕਿ ਉਸਨੇ ਗੈਰ ਕਾਨੂੰਨੀ ਮਾਈਨਿੰਗ, ਬਦਲੀਆਂ ਤੇ ਤਾਇਨਾਤੀਆਂ ਬਦਲੇ ਇਹ ਰਕਮ ਲਈ ਸੀ। ਇਸ ਲਈ ਮਾਮਾ ਮੁੱਖ ਮੰਤਰੀ ਦਾ ਅਤੇ ਕਾਂਗਰਸ ਸਰਕਾਰ ਬਣਾਉਣ ਦੇ ਸੁਪਨੇ ਦੇਖਣੇ ਬੰਦ ਕਰ ਦੇਵੇ। ਵੱਖ ਵੱਖ ਮੀਟਿੰਗਾਂ ਦੌਰਾਨ ਪੂਨਮ,ਆਸ਼ਾ,ਪੰਮੀ,ਬਲਵਿੰਦਰ, ਤਰਲੋਕ ਸਿੰਘ, ਨਿਸ਼ਾਨ ਸਿੰਘ, ਸੰਜੇ, ਬਲਵਿੰਦਰ, ਮੋਨੂੰ, ਵਿੱਕੀ, ਸੋਨੂੰ, ਵਿਸ਼ਾਲ, ਰਾਕੇਸ਼ ਕੁਮਾਰ, ਰਿੰਕੂ, ਹਰਸ਼ਪ੍ਰੀਤ ਸਿੰਘ,ਕਪਿਲ ਸ਼ਰਮਾ, ਰਤਨਦੀਪ ਸਿੰਘ, ਸਤਨਾਮ ਪਾਰਸ, ਰਮਨਦੀਪ ਸਿੰਘ, ਵਿਪਨ ਮਿੱਤਲ, ਲੱਕੀ, ਜੋਨੀ, ਰਿੰਕੂ ਤਿਵਾਰੀ, ਰੋਹਿਤ, ਸ਼ੇਖਰ, ਰਾਮ ਜੀ, ਰਾਜੂ ਸ਼ਰਮਾ, ਜਤਿੰਦਰ, ਸਾਜਨ ਨਾਰੰਗ ਨਾਵੇਦ ਨਵੀਂ, ਰਾਜੂ, ਸ਼ੀਤਲ ਸਿੰਘ ਅਤੇ ਹੋਰ ਹਾਜ਼ਰ ਸਨ।

No comments
Post a Comment