ਢਾਂਡਾ ਦੇ ਚੋਣ ਪ੍ਰਚਾਰ ਲਈ ਮਹਿਲਾਵਾਂ ਨੇ ਸੰਭਾਲੀ ਕਮਾਨ
ਲੁਧਿਆਣਾ-10-ਫਰਵਰੀ
(ਹਰਜੀਤ ਸਿੰਘ ਖਾਲਸਾ) ਸ਼੍ਰੋਮਣੀ ਅਕਾਲੀ ਦਲ - ਬਸਪਾ ਦੇ ਸਾਂਝੇ ਉਮੀਦਵਾਰ ਹਰੀਸ਼ ਰਾਏ ਢਾਂਡਾ ਨੇ ਆਤਮਨਗਰ ਹਲਕੇ ਦੇ ਡੁਗਰੀ ਪਿੰਡ, ਸ਼ਿਮਲਾ ਪੂਰੀ, ਪ੍ਰਭਾਤ ਨਗਰ, ਹਿੰਮਤ ਸਿੰਘ ਨਗਰ ਵਿਖੇ ਚੋਣ ਮੀਟਿੰਗਾਂ ਕੀਤੀਆਂ। ਇਸ ਮੌਕੇ ਤੇ ਮਹਿਲਾਵਾਂ ਨੇ ਹਰੀਸ਼ ਰਾਏ ਢਾਂਡਾ ਨੂੰ ਦਿਲੋਂ ਸਮਰਥਨ ਦੇਣ ਦਾ ਐਲਾਨ ਕੀਤਾ ਤੇ ਭਰੋਸਾ ਦਵਾਇਆ ਕੀ ਉਹਨਾਂ ਨੂੰ ਵੋਟਾਂ ਪਾ ਕੇ ਕਾਮਯਾਬ ਕਰਨਗੀਆਂ। ਇਸ ਵਿਚ ਖਾਸ ਗੱਲ ਇਹ ਰਹੀ ਕਿ ਮਹਿਲਾਵਾਂ ਨੇ ਹਰੀਸ਼ ਰਾਏ ਢਾਂਡਾ ਦੀ ਚੋਣ ਕਮਾਨ ਖੁਦ ਸੰਭਾਲੀ ਲਈ ਹੈ। ਮਹਿਲਾਵਾਂ ਖੁਦ ਘਰ ਘਰ ਜਾ ਕੇ ਹਰੀਸ਼ ਰਾਏ ਢਾਂਡਾ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰ ਰਹੀਆਂ ਨੇ।
ਇਸ ਮੌਕੇ ਹਰੀਸ਼ ਰਾਏ ਢਾਂਡਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਮਹਿਲਾਵਾਂ ਦੇ ਜੀਵਨ ਪੱਧਰ ਨੂੰ ਉੱਚਾ ਚੱਕਣ ਲਈ ਵਚਨਬੱਧ ਹੈ। ਮਾਵਾਂ, ਧੀਆਂ ਦੇ ਜੀਵਨ ਪੱਧਰ ਚੰਗਾ ਬਣਾਉਣ ਲਈ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਹਮੇਸ਼ਾ ਕੰਮ ਕਰਦੀ ਰਹੀ ਹੈ ਇਸ ਕਰਕੇ ਅਕਾਲੀ ਦਲ ਇਸ ਵਾਰ ਫੇਰ ਲੋਕਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਕੌਰ ਡੰਗ (ਸਾਬਕਾ ਕੌਂਸਲਰ) , ਵਿਜੇ ਢਾਂਡਾ, ਰਜਨੀ ਮਹਾਜਨ, ਗੁਰਦੀਪ ਕੌਰ ਜੁਨੇਜਾ, ਰਜਨੀ ਬਜਾਜ, ਕਮਲੇਸ਼ ਕਾਲਰਾ, ਅਮਰਜੀਤ ਬੱਗਾ, ਅਮਰਜੀਤ ਕੌਰ ਤਲਕਵਾਰ, ਦਰਸ਼ਨ ਕੌਰ, ਨੀਲੂ ਚਾਵਲਾ, ਨੀਲੂ ਡੰਗ, ਰੂਬੀ, ਬਿਨੀ ਡੰਗ, ਕਮਲਜੀਤ ਕੌਰ ਅਤੇ ਹੋਰ ਮਹਿਲਾਵਾਂ ਮੌਜਦ ਸਨ

No comments
Post a Comment