ਬੱਚਾ ਬੱਚਾ ਦੇ ਰਿਹਾ ਹਰੀਸ਼ ਰਾਏ ਢਾਂਡਾ ਦਾ ਸਾਥ
ਲੁਧਿਆਣਾ-12-ਫਰਵਰੀ(ਹਰਜੀਤ ਸਿੰਘ ਖਾਲਸਾ)ਐਡਵੋਕੇਟ ਹਰੀਸ਼ ਰਾਏ ਢਾਂਡਾ ਦੀ ਚੋਣ ਮੁਹਿੰਮ ਵੀ ਚਰਮ ਸੀਮਾ ਤੇ ਪਹੁੰਚ ਗਈ ਹੈ। ਹਰ ਵਰਗ ਤਨ - ਮਨ ਨਾਲ ਢਾਂਡਾ ਦਾ ਸਾਥ ਦੇ ਰਿਹਾ ਹੈ ਅਤੇ ਉਹਨਾਂ ਦੀ ਜਿੱਤ ਨੂੰ ਯਕੀਨੀ ਬਣਉਣ ਵਿਚ ਯੋਗਦਾਨ ਦੇ ਰਿਹਾ ਹੈ। ਗੱਲ ਕਰੀਏ ਬੱਚਿਆਂ ਦੀ ਤਾਂ ਹਲਕਾ ਆਤਮ ਨਗਰ ਦੇ ਬੱਚਿਆ ਵਿਚ ਢਾਂਡਾ ਨੂੰ ਲੈ ਕੇ ਅਲਗ ਹੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਬਹੁਤ ਹੀ ਘੱਟ ਸਮੇਂ ਵਿੱਚ ਢਾਂਡਾ ਇਹਨਾਂ ਬੱਚਿਆ ਦੇ ਦਿਲਾਂ ਨੂੰ ਜਿੱਤਣ ਵਿਚ ਕਾਮਯਾਬ ਹੋ ਗਏ ਹਨ। ਇਹੀ ਕਾਰਨ ਹੈ ਕਿ ਜਿਸ ਵੀ ਗਲੀ ਢਾਂਡਾ ਚੋਣ ਪ੍ਰਚਾਰ ਕਰਨ ਜਾਂਦੇ ਹਨ, ਉਥੇ ਬੱਚਿਆ ਦਾ ਕਾਫਿਲਾ ਆਪ ਹੀ ਇਕੱਠਾ ਹੋ ਜਾਂਦਾ ਹੈ। ਇਸ ਵਿੱਚ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਬੱਚੇ ਸ੍ਵੇ ਪ੍ਰੇਰਨਾ ਅਤੇ ਆਪਣੀ ਮਰਜ਼ੀ ਨਾਲ ਹੀ ਢਾਂਡੇ ਦੇ ਚੋਣ ਪ੍ਰਚਾਰ ਵਿਚ ਪਹੁੰਚਦੇ ਹਨ।ਦੇਖਣ ਨੂੰ ਤਾਂ ਇਹ ਵੀ ਮਿਲਿਆ ਹੈ ਕਿ ਛੋਟੇ ਛੋਟੇ ਬੱਚੇ ਆਪਣੇ ਸਾਈਕਲ ਤੇ ਅਕਾਲੀ ਦਲ ਦੇ ਝੰਡੇ ਲਾ ਕੇ ਅਤੇ ਆਪਣੀ ਛਾਤੀਆਂ ਤੇ "ਮੈਂ ਵੀ ਹਰੀਸ਼ ਰਾਏ ਢਾਂਡਾ" ਦੇ ਸਟਿੱਕਰ ਲਗਾ ਕੇ ਗਲੀ ਗਲੀ ਪ੍ਰਚਾਰ ਕਰ ਰਹੇ ਹਨ। ਇਹਨਾਂ ਬੱਚਿਆ ਨੂੰ ਵੇਖ ਕੇ ਇਲਾਕਾ ਨਿਵਾਸੀਆਂ ਵਿਚ ਵੀ ਇਕ ਅਲਗ ਉਤਸਾਹ ਦੇਖਣ ਨੂੰ ਮਿਲਦਾ ਹੈ। ਲੋਕਾਂ ਨਾਲ ਗੱਲ ਕਰਕੇ ਪਤਾ ਲਗਦਾ ਹੈ ਕਿ ਢਾਂਡੇ ਦੀ ਇਸ ਮੁਹਿੰਮ ਨਾਲ ਹਲਕਾ ਨਿਵਾਸੀ ਬਹੁਤ ਪ੍ਰਭਾਵਿਤ ਹਨ। ਓਹਨਾ ਦੇ ਮਨ ਵਿਚ ਢਾਂਡੇ ਦੀ ਇਹ ਛਵੀ ਬਣ ਚੁੱਕੀ ਹੈ ਕਿ ਇਹ ਸਿਰਫ ਵੋਟ ਲੈਣ ਲਈ ਬਾਕੀ ਸਾਡੇ ਦਿਲ ਜਿੱਤਣ ਵੀ ਆ ਰਿਹਾ ਹੈ।

No comments
Post a Comment