ਹਲਕਾ ਪੱਛਮੀ ਦੇ ਰਾਜਗੁਰੂ ਨਗਰ ਵਿੱਚ ਅਕਾਲੀ ਦਲ ਦੀ ਭਰਵੀਂ ਮੀਟਿੰਗ
ਲੁਧਿਆਣਾ-11-ਫਰਵਰੀ (ਹਰਜੀਤ ਸਿੰਘ ਖਾਲਸਾ) ਹਲਕਾ ਪੱਛਮੀ ਦੇ ਰਾਜਗੁਰੂ ਨਗਰ ਵਿੱਚ ਅਕਾਲੀ ਦਲ ਦੀ ਭਰਵੀਂ ਮੀਟਿੰਗ ਹੋਣ ਨਾਲ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਹੋਰ ਮਜ਼ਬੂਤ ਹੋਏ ਸ਼੍ਰੋਮਣੀ ਅਕਾਲੀ ਦਲ ਬਸਪਾ ਦੇ ਸਾਂਝੇ ਉਮੀਦਵਾਰ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੇ ਹੱਕ ਵਿਚ ਜਥੇਦਾਰ ਗੁਰਿੰਦਰਪਾਲ ਸਿੰਘ ਪੱਪੂ ਦੀ ਅਗਵਾਈ ਵਿੱਚ ਭਰਵੀਂ ਮੀਟਿੰਗ ਹੋਈ ਇਸ ਮੀਟਿੰਗ ਦਾ ਆਯੋਜਨ ਉੱਘੇ ਸਮਾਜ ਸੇਵਕ ਸ: ਦਲਜੀਤ ਸਿੰਘ ਰਿਟਾਇਰਡ ਇਰੀਗੇਸ਼ਨ ਅਫ਼ਸਰ ਦੇ ਯਤਨਾਂ ਸਦਕਾ ਹੋਈ ਇਸ ਮੀਟਿੰਗ ਨੂੰ ਸਰਦਾਰ ਨਰਿੰਦਰ ਪਾਲ ਸਿੰਘ ਮੱਕੜ ਸਰਦਾਰ ਤਰਨਜੀਤ ਸਿੰਘ ਨਿਮਾਣਾ ਸਰਦਾਰ ਨੂਰ ਜੋਤ ਸਿੰਘ ਮੱਕੜ ਨੇ ਸੰਬੋਧਨ ਕੀਤਾ ਅਤੇ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਸ਼ਖ਼ਸੀਅਤ ਤੇ ਚਾਨਣਾ ਪਾਇਆ ਅਤੇ ਜਨਤਾ ਨੂੰ ਉਨ੍ਹਾਂ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕੀਤੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਫਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਮੈਂ ਪਹਿਲਾਂ ਵੀ ਹਮੇਸ਼ਾਂ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦਾ ਹਾਂ ਅਤੇ ਤੁਹਾਡੀ ਤਾਕਤ ਨਾਲ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤਕੜੇ ਹੋ ਕੇ ਸੇਵਾਵਾਂ ਕਰਦਾ ਰਹਾਂਗਾ ਅਤੇ ਹਲਕਾ ਪੱਛਮੀ ਨੂੰ ਯੋਜਨਾਬੱਧ ਢੰਗ ਨਾਲ ਵਿਕਾਸ ਦੀਆਂ ਲੀਹਾਂ ਤੇ ਲਿਆਵਾਂਗਾ ਇੱਥੇ ਅੱਜ ਜੋ ਤੁਸੀਂ ਮੈਨੂੰ ਨਿੱਘਾ ਪਿਆਰ ਅਤੇ ਮਦਦ ਕਰਨ ਦਾ ਭਰੋਸਾ ਦਿੱਤਾ ਹੈ ਉਸ ਤੋਂ ਮੈਂ ਬਹੁਤ ਖੁਸ਼ ਹਾਂ ਅਤੇ ਸੰਤੁਸ਼ਟ ਹਾਂ ਅਤੇ ਮੈਂ ਹਮੇਸ਼ਾਂ ਰਾਜਗੁਰੂਨਗਰ ਨਿਵਾਸੀਆਂ ਦਾ ਕਰਜ਼ਦਾਰ ਰਹਾਂਗਾ ਇਸ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਕੁਲਵੰਤ ਸਿੰਘ ਸੋਹਲ ਗੁਰਪ੍ਰੀਤ ਸਿੰਘ ਸਮਾਈਲ,ਮਨਜੀਤ ਸਿੰਘ ਠੇਕੇਦਾਰ ਸੁਰਜੀਤ ਸਿੰਘ ਅਰੋੜਾ ਅਜੀਤ ਸਿੰਘ ਹੀਰਾ ਹਰਜਿੰਦਰ ਸਿੰਘ ਜੇਵਲਿਨ ਬਲਜਿੰਦਰ ਸਿੰਘ ਮਠਾੜੂ ,ਪਲਵਿਦਰ ਸਿੰਘ ਉਪਲ ਪਰਮਜੀਤ ਸਿੰਘ ਲਵਲੀ ਹਰਿਦਰ ਸਿੰਘ ਨਾਰੰਗ ਤੋ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ

No comments
Post a Comment