ਪੰਜਾਬ ਵਿੱਚ ਭਾਜਪਾ ਸਰਕਾਰ ਆਉਣ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲਾਏ ਜਾਣਗੇ ਵੱਡੇ ਪ੍ਰੋਜੈਕਟ: ਪ੍ਰੇਮ ਮਿੱਤਲ਼
ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਦਰੇਸੀ ਗਰਾਉਂਡ ਵਿਖੇ ਭਾਜਪਾ ਅਤੇ ਉਸਦੇ ਸਹਿਯੋਗੀ ਉਮੀਦਵਾਰਾਂ ਦੇ ਹੱਕ ਵਿੱਚ ਕਰਨਗੇ ਇੱਕ ਵੱਡੀ ਰੈਲੀ
ਲੁਧਿਆਣਾ-12-ਫਰਵਰੀ (ਹਰਜੀਤ ਸਿੰਘ ਖਾਲਸਾ)ਪੰਜਾਬ ਵਿਧਾਨ ਸਭਾ ਚੋਣਾਂ ਲਈ ਹਲਕਾ ਆਤਮ ਨਗਰ ਤੋਂ ਭਾਜਪਾ,ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਸਾਂਝੇ ਉਮੀਦਵਾਰ ਪ੍ਰੇਮ ਮਿੱਤਲ ਦੇ ਹੱਕ ‘ਚ ਹਲਕਾ ਆਤਮ ਨਗਰ ‘ਚ ਹਨ੍ਹੇਰੀ ਚੱਲ ਰਹੀ ਹੈ।ਜਿਸ ਵੇਖ ਕੇ ਵਿਰੋਧੀਆਂ ਦੇ ਚਿਹਰੇ ਉੱਤੇ ਹਵਾਈਆਂ ਉਡ ਰਹੀਆਂ ਨੇ। ਲਗਾਤਾਰ ਮਿਲ ਰਹੇ ਲੋਕਾਂ ਤੇ ਪਿਆਰ ਅਤੇ ਆਸ਼ੀਰਵਾਦ ਸਦਕਾ ਹਲਕਾ ਆਤਮ ਨਗਰ ਵਿੱਚ ਪ੍ਰੇਮ ਮਿੱਤਲ ਦੀ ਜਿੱਤ ਪੱਕੀ ਲਗ ਰਹੀ ਹੈ। ਦੁੱਗਰੀ ਮੰਡਲ ਪ੍ਰਧਾਨ ਸ਼ਿਵ ਰਾਮ ਗੁਪਤਾ ਅਤੇ ਮਹਾਮੰਤਰੀ ਮਹਿੰਦਰਪਾਲ ਸਿੰਘ ਰਾਜਪੂਤ ਦੀ ਅਗੁਵਾਈ ਵਿੱਚ ਇੱਕ ਵਿਸ਼ਾਲ ਮੀਟਿੰਗ ਦਾਣਾ ਮੰਡੀ ਵਿਖੇ ਰੱਖੀ ਗਈ ਜਿਸ ਵਿੱਚ ਰਾਜਸਥਾਨੀ ਪਰਿਵਾਰ ਦੇ ਚੈਨ ਸਿੰਘ ,ਹਨੂੰਮਾਨ ਸਿੰਘ, ਮਹਿੰਦਰ ਸਿੰਘ, ਹੁਕਮ ਸਿੰਘ, ਮਨਮੋਹਨ ਸਿੰਘ, ਦਿਲਜੋਤ, ਅੰਸ਼, ਦੀਪਕ ਕੁਮਾਰ, ਅਰੁਣ ਕੁਮਾਰ, ਠਾਕੁਰ ਦਪਿੰਦਰ ਸਿੰਘ ਅਰੁਣ ਕੁਮਾਰ, ਰਾਮ ਪ੍ਰਕਾਸ਼ ਵਿਜ, ਰਮੇਸ਼, ਸਤੀਸ਼ ਸ਼ਰਮਾ, ਨੀਟਾ ਨੇ ਖੁੱਲ ਕੇ ਪ੍ਰੇਮ ਮਿੱਤਲ ਨੂੰ ਸਮਰਥਨ ਦਿੱਤਾ । ਇਸ ਮੌਕੇ ਪ੍ਰੇਮ ਮਿੱਤਲ ਨੇ ਕਿਹਾ ਭਾਜਪਾ ਅਤੇ ਉਸਦੇ ਸਹਯੋਗੀ ਦਲਾਂ ਦੀ ਸਰਕਾਰ ਆਉਣ ਤੇ ਇਲਾਕੇ ਦਾ ਬਹੁਪੱਖੀ ਵਿਕਾਸ ਕਰਵਾਇਆ ਜਾਏਗਾ। ਇਲਾਕੇ ਵਿੱਚ ਫੈਲ ਰਹੀ ਗੁੰਡਾਗਰਦੀ, ਨਸ਼ਾਖੋਰੀ ਉਤੇ ਬੰਨ ਲਾਇਆ ਜਾਏਗਾ।ਦੂਜੇ ਪਾਸੇ ਦਸ਼ਮੇਸ਼ ਨਗਰ ਗਲੀ ਨੰਬਰ12- ਆਰਮੀ ਫਲੈਟ ਦੁੱਗਰੀ ਫ੍ਹੇਸ 3ਵਿਖੇ ਨੁੱਕੜ ਬੈਠਕਾਂ ਰਾਹੀਂ ਲੋਕਾਂ ਨੂੰ ਭਾਜਪਾ ਦੀਆ ਜਨ ਕਲਿਆਣ ਨੀਤੀਆਂ ਤੋਂ ਜਾਣੂ ਕਰਵਾਉਂਦੇ ਹੋਏ ਪ੍ਰੇਮ ਮਿੱਤਲ ਨੇ ਕਿਹਾ ਕਿ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਭਾਜਪਾ ਹੀ ਇੱਕੋ ਇੱਕ ਵਿਕਲਪ ਹੈ। ਇਸ ਲਈ ਇਸ ਵਾਰ ਪੰਜਾਬ ਦੇ ਲੋਕਾਂ ਨੂੰ ਭਾਜਪਾ ਨੂੰ ਵੋਟ ਪਾ ਕੇ ਆਪਣੀ ਸਰਕਾਰ ਬਣਾਉਣੀ ਚਾਹੀਦੀ ਹੈ , ਤਾਂ ਜੋ ਹਲਕੇ ਦਾ ਵਿਕਾਸ ਹੋ ਸਕੇ।ਉਹਨਾ ਕਿਹਾ ਕਿ ਇੱਕ ਪਾਸੇ ਪੰਜਾਬ ਦੇ ਨੌਜਵਾਨ ਰੁਜ਼ਗਾਰ ਅਤੇ ਉਚੇਰੀ ਸਿੱਖਿਆ ਦੀ ਘਾਟ ਕਾਰਨ ਵਿਦੇਸ਼ ਜਾਣ ਲਈ ਮਜਬੂਰ ਹਨ ਕਿਉਂਕਿ ਅੱਜ ਪੰਜਾਬ ਵਿੱਚ ਚੰਗੀ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਨਹੀਂ ਹਨ। ਭਾਜਪਾ ਦੀ ਸਰਕਾਰ ਆਉਣ ਤੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੱਡੇ ਪ੍ਰੋਜੈਕਟ ਲਾਏ ਜਾਣਗੇ।ਭਾਜਪਾ ਦਾ ਇਕੋ ਨਾਰਾ ਸਾਬਕਾ ਸਾਥ ਸਾਬਕਾ ਵਿਕਾਸ। ਪ੍ਰੇਮ ਮਿੱਤਲ ਨੇ ਕਿਹਾ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਅੱਜ ਦਰੇਸੀ ਗਰਾਉਂਡ ਵਿਖੇ ਵੱਡੀ ਰੈਲੀ ਕਰ ਪੰਜਾਬ ਵਿੱਚ ਭਾਜਪਾ ਦੀ ਜਿੱਤ ਉਤੇ ਮੋਹਰ ਲਾਈ ਜਾਏਗੀ।

No comments
Post a Comment