ਗਾਇਕ ਜਸਵਿੰਦਰ ਜੱਸੀ ਦਾ ਟਰੈਕ"ਜੈ ਜਵਾਨ ਜੈ ਕਿਸਾਨ" ਰਿਲੀਜ਼
ਲੁਧਿਆਣਾ-12-ਫਰਵਰੀ (ਹਰਜੀਤ ਸਿੰਘ ਖਾਲਸਾ)ਪ੍ਰਸਿੱਧ ਲੋਕ ਗਾਇਕ ਜਸਵਿੰਦਰ ਜੱਸੀ ਦਾ ਗਾਇਆ ਹੋਇਆ ਨਵਾਂ ਟਰੈਕ"ਜੈ ਜਵਾਨ ਜੈ ਕਿਸਾਨ" ਜਿਸ ਨੂੰ ਅੱਜ 13 ਫਰਵਰੀ ਦਿਨ ਸ਼ਨੀਵਾਰ ਪੰਜਾਬੀ ਭਵਨ ਰੋਡ ਤੇ ਮਹਾਨ ਸੰਗੀਤਕਾਰ ਸਵ,ਜਸਵੰਤ ਸਿੰਘ ਭੰਵਰਾ ਜੀ ਦੇ ਬੁੱਤ ਤੇ ਹਾਜਿਰ ਸਖਸ਼ੀਅਤਾਂ ਵੱਲੋਂ ਰਿਲੀਜ਼ ਕੀਤਾ ਗਿਆ ਕਿਸਾਨੀ ਸੰਘਰਸ਼ ਦੌਰਾਨ ਹੋਈ ਕਿਸਾਨਾਂ ਦੀ ਬੇਮਿਸਾਲ ਜਿੱਤ ਨੂੰ ਸਮਰਪਿਤ ਕੀਤੇ ਗਏ ਇਸ ਟਰੈਕ ਨੂੰ ਬੀ ਆਰ ਰਿਕਾਰਡ ਅਤੇ ਭਾਈ ਵਰਿੰਦਰ ਸਿੰਘ ਨਿਰਮਾਣ ਬੰਬਈ ਵਾਲੀਆਂ ਦੀ ਨਿਰਦੇਸ਼ਨਾ ਹੇਠ ਰਿਕਾਰਡ ਅਤੇ ਰਿਲੀਜ਼ ਕੀਤਾ ਗਿਆ ਹੈ ਟਰੈਕ ਸਬੰਧੀ ਗੱਲਬਾਤ ਕਰਦੇ ਹੋਏ ਭਾਈ ਵਰਿੰਦਰ ਸਿੰਘ ਨਿਰਮਾਣ ਜੀ ਨੇ ਦੱਸਿਆ ਕਿ ਇਸ ਗੀਤ ਰਾਹੀਂ ਸਾਨੂੰ ਚੰਗਾ ਸੰਗੀਤ ਸੁਣਨ ਨੂੰ ਮਿਲੇਗਾ ਅਤੇ ਪੰਜਾਬੀ ਸਰੋਤਿਆਂ ਨੂੰ ਅੱਜ ਦੇ ਕੰਨ ਪਾੜ ਸੰਗੀਤ ਤੋਂ ਕੁੱਝ ਰਾਹਤ ਮਿਲੇਗੀ ਇਸ ਮੌਕੇ ਪ੍ਰਸਿੱਧ ਗੀਤਕਾਰ ਸਰਬਜੀਤ ਸਿੰਘ ਵਿਰਦੀ ਨੇ ਕਿਹਾ ਕਿ ਇਸ ਨਵੇਂ ਟਰੈਕ ਰਾਹੀ ਚੰਗੀ ਸ਼ਬਦਾਵਲੀ ਸੁਣਨ ਨੂੰ ਮਿਲੇਗੀ ਇਹ ਗੀਤ ਲੱਚਰਤਾ ਤੋਂ ਬਹੁਤ ਦੂਰ ਹੈਂ ਇਸ ਮੌਕੇ ਗੀਤਕਾਰ ਤੇ ਗਾਇਕ ਅਮਰਜੀਤ ਸ਼ੇਰਪੁਰੀ,ਹਰਮੇਸ਼ ਸਿੰਘ ਦੁੱਗਰੀ,ਮਹੇਸ਼ ਟੰਡਨ, ਰਾਜੀਵ ਜੀ (ਐਨ ਡਬਲਯੂ ਟੀਵੀ)ਰਿਸ਼ੀ ਜਗਰਾਉਂ,ਸਚਿਨ ਕੁਮਾਰ ਅਤੇ ਹੋਰ ਕਈ ਸਖਸ਼ੀਅਤਾਂ ਹਾਜਿਰ ਸਨ

No comments
Post a Comment