BREAKING NEWS
latest

728x90

468x60

ਕੁਲਦੀਪ ਸਿੰਘ ਵੈਦ ਦੇ ਹੱਕ ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੜੀ ਕੀਤੀ ਲੋਕ ਲਹਿਰ

ਕੁਲਦੀਪ ਸਿੰਘ ਵੈਦ ਦੇ ਹੱਕ ਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਖੜੀ ਕੀਤੀ ਲੋਕ ਲਹਿਰ


ਕੁਲਦੀਪ ਸਿੰਘ ਵੈਦ ਨੂੰ ਜਿਤਾਉ ਤੁਸੀ ਤੇ ਝੰਡੀ ਵਾਲੀ ਕਾਰ ਅਸੀ ਦੇਵਾਂਗੇ : ਮੁੱਖ ਮੰਤਰੀ ਚੰਨੀ 

ਲੁਧਿਆਣਾ-11-ਫਰਵਰੀ (ਹਰਜੀਤ ਸਿੰਘ ਖਾਲਸਾ ) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਅੱਜ ਹਲਕਾ ਗਿੱਲ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਵੈਦ ਦੇ ਹੱਕ ਵਿੱਚ ਦਾਣਾ ਮੰਡੀ ਇਆਲੀ ਖੁਰਦ ਵਿਖੇ ਭਰਵੀਂ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ 111 ਦਿਨ ਦੀ ਸਰਕਾਰ ਵੱਲੋ ਲਏ ਲੋਕ ਹਿੱਤਾਂ ਦੇ ਫੈੋਸਲਿਆਂ ਨੂੰ ਵੇਖਦੇ ਹੋਏ ਸੂਬਾ ਵਾਸੀ ਸਾਨੂੰ ਅਗਲੇ 5 ਸਾਲ ਲਈ ਸੇਵਾ ਕਰਨ ਦਾ ਮੌਕਾ ਦੇਣ ਤਾਂ ਜੋ ਅਸੀ ਸੂਬੇ ਵਾਸੀਆਂ ਨੂੰ ਸਿਹਤ, ਸਿੱਖਿਆ ਅਤੇ ਰੁਜਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰ ਸਕੀਏ। ਮੁੱਖ ਮੰਤਰੀ ਚੰਨੀ ਨੇ ਹਲਕਾ ਗਿੱਲ ਦੇ ਵੋਟਰਾਂ ਨੂੰ ਕੁਲਦੀਪ ਸਿੰਘ ਵੈਦ ਦੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਇੱਕ ਆਈ ਏ ਐਸ ਅਫਸਰ ਸਨ ਇੰਨਾਂ ਨੇ ਆਪਣੀ ਨੌਕਰੀ ਸਿਰਫ ਲੋਕ ਸੇਵਾ ਲਈ ਛੱਡੀ ਜਦਕਿ ਇੰਨਾਂ ਦੇ ਮੁਕਾਬਲੇ ਖੜੇ ਉਮੀਦਵਾਰ ਪੜਾਈ ਦੇ ਪੱਖੋਂ ਇੰਨਾਂ ਦੇ ਨੇੜੇ ਤੇੜੇ ਵੀ ਨਹੀ ਖੜਦੇ । ਪੰਜਾਬ ਵਿਧਾਨ ਸਭਾ ਵਿੱਚ ਇੰਨਾਂ ਵਰਗੇ ਪੜੇ ਲਿਖੇ ਵਿਧਾਇਕਾਂ ਦੀ ਲੋੜ ਹੈ। ਉਹਨਾਂ ਹਲਕਾ ਵਾਸੀਆਂ ਨਾਲ ਵਾਅਦਾ ਕਰਦਿਆਂ ਕਿਹਾ ਕਿ ਕੁਲਦੀਪ ਸਿੰਘ ਵੈਦ ਨੂੰ ਤੁਸੀ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਿਓ ਤੇ ਝੰਡੀ ਵਾਲੀ ਕਾਰ ਅਸੀ ਦੇ ਕੇ ਤੋਰਾਂਗੇ। ਆਮ ਆਦਮੀ ਪਾਰਟੀ ਨੂੰ ਲੰਮੇ ਹੱਥੀ ਲੈਦਿਆਂ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਜੇਕਰ ਪੰਜਾਬ ਦੀ ਸੱਤਾ ਹਰਿਆਣਾ ਦੇ ਅਰਵਿੰਦ ਕੇਜਰੀਵਾਲ ਦੇ ਹੱਥਾਂ ਵਿੱਚ ਆ ਜਾਵੇਗੀ ਤਾਂ ਇਸ ਨੇ ਪੰਜਾਬੀ ਬੋਲਦੇ ਇਲਾਕੇ, ਸਾਡੀ ਰਾਜਧਾਨੀ ਅਤੇ ਖਾਸ ਕਰਕੇ ਪੰਜਾਬ ਦਾ ਪਾਣੀ ਹਰਿਆਣਾ ਨੂੰ ਦੇਣ ਲਈ ਇੱਕ ਮਿੰਟ ਨਹੀ ਲਾਉਣਾ। ਇਸ ਲਈ ਇੰਨਾਂ ਨੂੰ ਕਦੇ ਵੀ ਸੱਤਾ ਦੀ ਵਾਗਡੋਰ ਨਹੀ ਦੇਣੀ। ਉਹਨਾਂ ਕਿਹਾ ਕਿ ਇਸੇ ਤਰਾਂ ਹੀ ਸੁਖਵੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆਂ ਨੇ ਪੰਜਾਬ ਅਤੇ ਪੰਜਾਬ ਦੀ ਨੋਜਵਾਨੀ ਨੂੰ ਖਤਮ ਕਰਨ ਲਈ ਹਰ ਹੱਥ ਕੰਢਾ ਵਰਤਿਆਂ ਹੈ ਇਸੇ ਲਈ ਹੀ ਅੱਜ ਇੰਨਾ ਦੀ ਪਾਰਟੀ ਹਾਸੀਏ ਤੇ ਆ ਗਈ ਹੈ। ਇਸ ਲਈ ਕਾਂਗਰਸ ਪਾਰਟੀ ਅਤੇ ਕੁਲਦੀਪ ਸਿੰਘ ਵੈਦ ਨੂੰ ਜਿਤਾਉਣ ਲਈ ਦਿਨ ਰਾਤ ਇੱਕ ਕਰ ਦਿਓ। ਵਿਧਾਇਕ ਕੁਲਦੀਪ ਸਿੰਘ ਵੈਦ ਨੇ ਰੈਲੀ ਨੂੰ ਸੰਬੋਧਨ ਕਰਦਿਆਂ ਕਿ ਕਿਹਾ ਕਿ ਜਿਹੜੇ ਕੰਮ ਅਧੂਰੇ ਰਹਿ ਗਏ ਹਨ ਉਹਨਾਂ ਨੂੰ ਪੂਰਾ ਕਰਨ ਲਈ ਇੱਕ ਮੌਕਾ ਦਿਉ ਤਾਂ ਕਿ ਸੂਬੇ ਦੇ ਸਭ ਤੋ ਵੱਡੇ ਹਲਕੇ ਦਾ ਨਾਮ ਵਿਕਾਸ ਪੱਖੋ ਵੀ ਸੂਬੇ ਵਿੱਚ ਪਹਿਲੇ ਸਥਾਨ ਤੇ ਆਵੇ। ਵਿਧਾਇਕ ਕੁਲਦੀਪ ਸਿੰਘ ਵੈਦ ਨੇ ਰੈਲੀ ਵਿੱਚ ਆਉਣ ਤੇ ਮੁੱਖ ਮੰਤਰੀ ਸਾਬ ਦਾ ਧੰਨਵਾਦ ਕੀਤਾ ਅਤੇ ਵਿਸੇਸ ਸਨਮਾਨ ਵੀ ਕੀਤਾ। ਇਸ ਸਮੇ ਗੁਰਦੇਵ ਸਿੰਘ ਲਾਪਰਾਂ, ਹਰਕਰਨਦੀਪ ਸਿੰਘ ਵੈਦ, ਬਿੱਲੂ ਦਾਦਾ, ਬਲਜਿੰਦਰ ਸਿੰਘ ਸਰਪੰਚ ਮਲਕਪੁਰ, ਸੁਖਦੇਵ ਸਿੰਘ ਮਨਸੂਰਾਂ ਚੇਅਰਮੈਨ ਬਲਾਕ ਸੰਮਤੀ ਲੁਧਿਆਣਾ 1, ਸੀਨੀਅਰ ਕਾਂਗਰਸੀ ਆਗੂ ਮਨਮੋਹਣ ਸਿੰਘ ਧਾਂਦਰਾ, ਸਰਪੰਚ ਗੁਰਜੀਤ ਸਿੰਘ ਧਾਂਦਰਾ, ਤਨਵੀਰ ਸਿੰਘ ਰਣੀਆਂ, ਵਰਿੰਦਰ ਸਿੰਘ ਲਾਡੋਵਾਲ, ਕੇ ਪੀ ਰਾਣਾ, ਇੰਦਰਜੀਤ ਸਿੰਘ ਸਰਪੰਚ ਸਲੇਮਪੁਰ, ਸਰਪੰਚ ਬਾਦਸਾਹ ਸਿੰਘ ਦਿਉਲ ਲਾਡੋਵਾਲ, ਪਰਮਜੀਤ ਸਿੰਘ ਪੰਮੀ ਘਵੱਦੀ, ਗੁਰਮੀਤ ਸਿੰਘ ਜੀ ਪੀ ਮਾਜਰੀ, ਬਿੱਲੂ ਦਾਦ, ਸਰਪੰਚ ਕੁਲਦੀਪ ਸਿੰਘ ਖੰਗੂੜਾਂ, ਹਰਜੀਤ ਸਿੰਘ ਜੱਸੀਆਂ, ਸਰਪੰਚ ਬਲਜਿੰਦਰ ਸਿੰਘ ਮਲਕਪੁਰ, ਸਰਪੰਚ ਗੁਰਮੇਜ ਸਿੰਘ ਪ੍ਰਤਾਪ ਸਿੰਘ ਵਾਲਾ, ਮਨਦੀਪ ਸਿੰਘ ਹੰਬੜਾ, ਗੁਰਪ੍ਰੀਤ ਸਿੰਘ ਗਿੱਲ ਸਰਪੰਚ ਨਿਊ ਰਾਜਗੁਰੂ ਨਗਰ, ਸਰਪੰਚ ਗੁਰਚਰਨ ਸਿੰਘ ਆਲੋਵਾਲ, ਚੇਅਰਮੈਨ ਰਣਜੀਤ ਸਿੰਘ ਮਾਂਗਟ, ਸਰਪੰਚ ਗੁਰਦੀਪ ਸਿੰਘ, ਸਰਪੰਚ ਵਿਜੈ ਕੁਮਾਰ, ਨੰਬਰਦਾਰ ਬਲਵੀਰ ਸਿੰਘ ਕਲੇਰ, ਸੁਰਿੰਦਰ ਸਿੰਘ ਪਵਾਰ, ਲੱਕੀ ਸਰਪੰਚ ਖਹਿਰਾ ਬੇਟ, ਬੀਬੀ ਜੀਤ ਕੌਰ, ਸੁਖਵਿੰਦਰ ਸਿੰਘ ਬਾਵਾ, ਸਰਪੰਚ ਜਸਵਿੰਦਰ ਸਿੰਘ ਰਾਣਾ ਸਿੰਘਪੁਰਾ, ਕਰਤਿੰਦਰਪਾਲ ਸਿੰਘ ਪੰਮੀ ਸਿੰਘਪੁਰਾ, ਸੁਖਵੀਰ ਕੌਰ ਬਲਕਾ ਪ੍ਰਧਾਨ ਡੇਹਲੋ, ਬੱਬੂ ਡੇਹਲੋਂ, ਸਰਪੰਚ ਸੁੱਖਾ ਿਸਨਾ ਨਗਰ, ਸੁਖਦੇਵ ਸਿੰਘ ਸਰਪੰਚ ਗੌਸਪੁਰ, ਬਲਵੀਰ ਸਿੰਘ ਸਰਪੰਚ ਝੱਮਟ, ਜਗਦੇਵ ਸਿੰਘ ਲਾਡੋਵਾਲ, ਲਾਲ ਸਿੰਘ ਸਰਪੰਚ, ਬਲਵੀਰ ਸਿੰਘ ਬਾੜੇਵਾਲ, ਸਰਪੰਚ ਪਿ੍ਰਤਪਾਲ ਸਿੰਘ, ਸਰਪੰਚ ਹਰਦੇਵ ਸਿੰਘ, ਸਰਪੰਚ ਗੁਰਜੀਤ ਸਿੰਘ ਰੰਗੀਆਂ, ਸਰਪੰਚ ਸੋਹਣ ਸਿੰਘ ਖਾਨਪੁਰ, ਮੰਗੀ ਖਾਨਪੁਰ, ਸਰਪੰਚ ਲਾਡੀ ਜੱਸੜ, ਮਨਜਿੰਦਰ ਸਿੰਘ ਸਾਬਕਾ ਸਰਪੰਚ, ਸਰਪੰਚ ਨੋਨੀ ਸੀਲੋਂ, ਸਰਪੰਚ ਠਾਕੁਰ ਸਿੰਘ, ਅਵਤਾਰ ਸਿੰਘ ਗਰੇਵਾਲ ਕਿਲਾਂ ਰਾਏਪੁਰ, ਐਡਵੋਕੇਟ ਗੁਰਜੀਤ ਸਿੰਘ ਫਾਗਲਾ, ਗਗਨ ਥਰੀਕੇ, ਜਗਮੇਲ ਸਿੰਘ ਭੁੱਟਾ, ਰਣਵੀਰ ਸਿੰਘ ਮਹਿਮੀ ਸਰਪੰਚ ਸੰਕਰ, ਅਮਰਜੀਤ ਸਿੰਘ ਮਿੱਠਾ ਸਰਪੰਚ ਠੱਕਰਵਾਲ, ਸੋਹਣ ਕੁਮਾਰ, ਮਲਕੀਤ ਸਿੰਘ ਲਤਾਲਾ, ਰਵੀ ਸਰਪੰਚ, ਦਵਿੰਦਰ ਸਿੰਘ ਗਿੱਲ, ਸਰਪੰਚ ਰਣਜੋਧ ਸਿੰਘ ਹੰਬੜਾ, ਸੋਨੀ ਹੰਬੜਾ, ਮਨਜੀਤ ਸਿੰਘ ਹੰਬੜਾ, ਗੁੁਰਜਿੰਦਰ ਸਿੰਘ ਲੋਹਾਰਾ, ਸਰਪੰਚ ਸੁਖਦੀਪ ਸਿੰਘ ਪੰਮੀ, ਨਰਿੰਦਰ ਕੌਰ ਚੁੱਬਕੀ, ਸਰਪੰਚ ਮਹਾਂ ਸਿੰਘ ਰੁੜਕਾ, ਸਰਪੰਚ ਟਹਿਲ ਸਿੰਘ ਮਾਣਕਵਾਲ, ਮੇਸੀ ਪਹਿਲਵਾਨ ਆਲਮਗੀਰ, ਗੁਰਮੀਤ ਸਿੰਘ ਜੱਸੋਵਾਲ, ਸਰਪੰਚ ਰਣਜੀਤ ਸਿੰਘ ਮੋਤੀ ਬਾਗ, ਤਰਲੋਚਨ ਸਿੰਘ ਲਲਤੋ ਕਲਾਂ, ਗੁਰਜਗਦੀਪ ਸਿੰਘ ਲਾਲੀ ਸਰਪੰਚ ਲਲਤੋ ਖੁਰਦ, ਮਨਦੀਪ ਸਿੰਘ ਚੂਹੜਪੁਰ, ਹਰਜੀਤ ਸਿੰਘ ਜੱਸੀਆਂ, ਨਾਹਰ ਸਿੰਘ ਮਾਘੀ ਮਲਕਪੁਰ, ਮਨਜਿੰਦਰ ਸਿੰਘ ਮਲਕਪੁਰ , ਮੋਹਣ ਸਿੰਘ ਸਰਪੰਚ ਸਹੀਦ ਭਗਤ ਸਿੰਘ ਨਗਰ, ਗੁਰਮੀਤ ਸਿੰਘ ਸਰਪੰਚ ਭਗਤ ਸਿੰਘ ਨਗਰ, ਸੁੱਖਾ ਪੰਚ ਸਤਜੋਤ ਨਗਰ, ਸਰਪੰਚ ਬਹਾਦਰ ਸਿੰਘ, ਸਰਪੰਚ ਲਾਲ ਸਿੰਘ, ਸਰਪੰਚ ਸਤਨਾਮ ਸਿੰਘ, ਸਰਪੰਚ ਟਹਿਲ ਸਿੰਘ ਮਾਣਕਵਾਲ, ਸਰਪੰਚ ਸੁਖਦੇਵ ਸਿੰਘ ਦੋਲੋ ਕਲਾਂ, ਸਰਪੰਚ ਓਮ ਪ੍ਰਕਾਸ਼ ਮਨਸੂਰਾਂ, ਸੋਨੀ ਗਿੱਲ, ਦਵਿੰਦਰ ਗਿੱਲ, ਮਨੀ ਗਿੱਲ, ਸਰਪੰਚ ਕੇ ਪੀ ਰਾਣਾ, ਸਰਪੰਚ ਕੌਰ ਚੰਦ ਦੇਵ ਨਗਰ, ਰਾਜੂ ਰਾਣਾ ਸਹੀਦ ਭਗਤ ਸਿੰਘ ਨਗਰ , ਰਜਿੰਦਰ ਸਿੰਘ ਰਜਾਪੁਰ ਤੋ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਵਰਕਰ ਹਾਜਰ ਸਨ। 


   


« PREV
NEXT »

No comments