ਵਾਰਡ ਨੰ. 34 ਵਾਸੀਆਂ ਨੇ ਕਮਲਜੀਤ ਸਿੰਘ ਕੜਵਲ ਦੀ ਜਿੱਤ ‘ਤੇ' ਲਾਈ ਪੱਕੀ ਮੋਹਰ
ਲੁਧਿਆਣਾ-06-ਫਰਵਰੀ(ਹਰਜੀਤ ਸਿੰਘ ਖਾਲਸਾ) ਪੰਜਾਬ ਵਿਧਾਨ ਸਭਾ ਚੋਣਾਂ ਲਈ ਹਲਕਾ ਆਤਮ ਨਗਰ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਮਲਜੀਤ ਸਿੰਘ ਕੜਵਲ ਦੇ ਹੱਕ ‘ਚ ਹਲਕਾ ਆਤਮ ਨਗਰ ‘ਚ ਚੱਲ ਰਹੀ ਹਨ੍ਹੇਰੀ ਨੇ ਵਿਰੋਧੀ ਧਿਰਾਂ ਨੂੰ ਬਿਪਤਾ ਪਾਈ ਹੋਈ ਹੈ।ਇਸ ਤਹਿਤ ਹਲਕਾ ਆਤਮ ਨਗਰ ਦੇ ਵਾਰਡ ਨੰ. 34 ‘ਚ ਸਥਿਤ ਗੁਰੂ ਨਾਨਕ ਕਲੋਨੀ ਬਲਾਕ-ਏ ਵਿਖੇ ਕਾਂਗਰਸੀ ਵਰਕਰਾਂ ਵੱਲੋਂ ਭਰਵਾਂ ਚੋਣ ਜਲਸਾ ਕਰਦੇ ਹੋਏ ਕਮਲਜੀਤ ਸਿੰਘ ਕੜਵਲ ਦੀ ਜਿੱਤ ‘ਤੇ ਪੱਕੀ ਮੋਹਰ ਲਾ ਦਿੱਤੀ ਹੈ।ਇਸ ਮੌਕੇ ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਕਮਲਜੀਤ ਸਿੰਘ ਕੜਵਲ ਨੇ ਆਖਿਆ ਕਿ ਚੋਣ ਪ੍ਰਚਾਰ ਦੌਰਾਨ ਹਲਕਾ ਆਤਮ ਨਗਰ ਵਾਸੀਆਂ ਵੱਲੋ ਜਿਸ ਤਰ੍ਹਾਂ ਪਿਆਰ ਮਿਲ ਰਿਹਾ ਹੈ, ਉਸ ਲਈ ਉਹ ਸਦਾ ਰਿਣੀ ਰਣਿਹਗੇ।ਕੜਵਲ ਨੇ ਆਖਿਆ ਕਿ ਹਲਕਾ ਆਤਮ ਨਗਰ ’ਚ ਪਹਿਲਾਂ ਰਹੇ ਵੱਖੋ ਵੱਖ ਪਾਰਟੀਆਂ ਦੇ ਵਿਧਾਇਕਾਂ ਤੋਂ ਹਲਕਾ ਵਾਸੀਆਂ ਦੀਆਂ ਦੁੱਖ ਤਖਲੀਫਾਂ ਸੁਣਨ ਲਈ ਸਮਾਂ ਨਹੀਂ ਕੱਢਿਆ, ਇਸ ਲਈ ਭਵਿੱਖ ਵਿੱਚ ਉਨ੍ਹਾਂ ਤੋਂ ਕੋਈ ਆਸ ਨਹੀਂ ਰੱਖੀ ਜਾ ਸਕਦੀ। ਕੜਵਲ ਨੇ ਆਖਿਆ ਕਿ ਕਾਂਗਰਸ ਪਾਰਟੀ ਹੀ ਹਲਕਾ ਆਤਮ ਨਗਰ ਦੀ ਨੁਹਾਰ ਬਦਲਣ ਲਈ ਵਚਨਬੱਧ ਹੈ,।ਇਸ ਮੌਕੇ ਵਾਰਡ ਇੰਚਾਰਜ ਰਜਿੰਦਰ ਸਿੰਘ ਬਾਜਵਾ, ਰਾਜ ਕੁਮਾਰ ਕੁਲਵਿੰਦਰ ਸਿੰਘ ਸਰਪੰਚ, ਡਾ ਚਮਕੌਰ ਸਿੰਘ, ਐਸ ਖੇਡ ਟਰਾਫੀ ਹਰਵਿੰਦਰ ਕੰਡਾ ਏ ਐੱਸ ਆਈ ਰਮੇਸ਼ ਕੁਮਾਰ ਅੰਗਰੇਜ ਸਿੰਘ ਚਰਨ ਸਿੰਘ ਮਹਿੰਦਰ ਸਿੰਘ ਕੰਡਾ ਮੋਹਿੰਦਰਪਾਲ ਸੋਨੂੰ ਧੁਨਾਂ ਸ਼ੰਟੀ ਐਡਵੋਕੇਟ ਆਯੂਸ਼ ਗੁਪਤਾ ਜਥੇਦਾਰ ਮੇਵਾ ਸਿੰਘ ਸੰਜੇ ਸ਼ਰਮਾ ਵਿਜੇ ਸ਼ਰਮਾ ਰਵੀ ਗਰਗ ਸੁਖਬੀਰ ਸਿੰਘ ਕੰਬੋਜ ਮਨਿੰਦਰ ਸਿੰਘ ਕੰਬੋਜ ਰਾਧੇ ਸ਼ਾਮ ਜੇ ਈ ਮਨਪ੍ਰੀਤ ਸਿੰਘ ਸਮੇਤ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।

No comments
Post a Comment