ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨੀ ਤਹਿ, ਕਾਂਗਰਸ ਛੱਡ ਕੇ ਆਏ ਆਗੂਆਂ ਦਾ ਹੋਵੇਗਾ ਵੱਡਾ ਸਤਿਕਾਰ ……ਐਡਵੋਕੇਟ ਸਿੱਧੂ
ਲੁਧਿਆਣਾ-07-ਫਰਵਰੀ(ਹਰਜੀਤ ਸਿੰਘ ਖਾਲਸਾ)ਪੱਛਮੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਹਲਕੇ ਦੇ ਵਿਚ ਵੱਖ ਵੱਖ ਜਗ੍ਹਾ ਮੀਟਿੰਗਾਂ ਕੀਤੀਆਂ।ਇਸ ਮੌਕੇ ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਭਾਜਪਾ ਦੀਆ ਨੀਤੀਆਂ ਤੋਂ ਖੁਸ਼ ਹੋਕੇ ਵੱਡੀ ਗਿਣਤੀ ਵਿੱਚ ਲੋਕ ਅੱਜ ਭਾਜਪਾ ਪਰਿਵਾਰ ਨਾਲ ਜੁੜ ਰਹੇ ਹਨ। ਅਤੇ ਕਾਂਗਰਸ ਹਮੇਸ਼ਾ ਭ੍ਰਿਸ਼ਟਾਚਾਰ ਕਰਨ ਲਈ ਅਤੇ ਵੰਡੋ ਤੇ ਰਾਜ ਕਰਨ ਦੀ ਨੀਤੀ ਲਈ ਜਾਣੀ ਜਾਂਦੀ ਹੈ। ਅੱਜ ਕਾਂਗਰਸ ਦੀਆਂ ਨੀਤੀਆਂ ਤੋਂ ਦੁਖੀ ਹੋ ਕੇ ਪੰਜਾਬ ਯੂਥ ਡਿਵਲਪਮੇਂਟ ਬੋਰਡ ਦੇ ਚੇਅਰਮੈਨ ਸੁਖਵਿੰਦਰ ਬਿੰਦਰਾ ਤੇ ਪੁਰਾਣੇ ਕਾਂਗਰਸੀ ਨੇਤਾ ਅਮਰਜੀਤ ਟਿੱਕਾ ਐਡਵੋਕੇਟ ਬਿਕਰਮ ਸਿੰਘ ਸਿੱਧੂ ਦੀ ਅਗੁਵਾਈ ਵਿੱਚ ਕਾਂਗਰਸ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋਏ । ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਸੁਖਵਿੰਦਰ ਬਿੰਦਰਾ ਅਤੇ ਅਮਰਜੀਤ ਦਾ ਸਨਮਾਨ ਕਰਦਿਆਂ ਕਿਹਾ ਕਿ ਇਹਨਾਂ ਨੇ ਭਾਜਪਾ ਪਰਿਵਾਰ ਵਿੱਚ ਆ ਕੇ ਇਕ ਮਿਸਾਲ ਕਾਇਮ ਕਰ ਭਾਈਚਾਰਕ ਸਾਂਝ ਵਿੱਚ ਵਾਧਾ ਕੀਤਾ ਅਤੇ ਪੰਜਾਬ ਵਿੱਚ ਭਾਜਪਾ ਨੂੰ ਮਜ਼ਬੂਤ ਕੀਤਾ।
ਦੂਜੇ ਪਾਸੇ ਅਗਰ ਨਗਰ ਮੰਡਲ ਪ੍ਰਧਾਨ ਸੰਜੀਵ ਸ਼ੇਰੂ ਸਚਦੇਵਾ ਤੇ ਭੁਪਿੰਦਰ ਸਿੰਘ ਬੈਂਸ ਦੀ ਅਗੁਵਾਈ ਵਿੱਚ ਪੀ.ਏ.ਯੂ,ਸੁਨੇਤ ਪਿੰਡ,ਭਾਈ ਦਯਾ ਸਿੰਘ ਨਗਰ,ਸੁਖਮਣੀ ਇੰਕਲੇਬਵ ਵਿੱਚ ਐਡਵੋਕੇਟ ਬਿਕਰਮ ਸਿੰਘ ਸਿੱਧੂ ਵਲੋ ਨੁੱਕੜ ਬੈਠਕਾਂ ਤੇ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ।ਐਡਵੋਕੇਟ ਬਿਕਰਮ ਸਿੰਘ ਸਿੱਧੂ ਨੇ ਕਿਹਾ ਕਿ ਆਉਣ ਵਾਲੇ ਵਕਤ ਵਿਚ ਜਿਥੇ ਭਾਜਪਾ ਹੋਰ ਮਜ਼ਬੂਤ ਹੋਵੇਗੀ ਓਥੇ ਲੋਕਾ ਵਿਚ ਹੁਣ ਬਹੁਤ ਜਾਗਰੂਕਤਾ ਆ ਚੁੱਕੀ ਹੈ। ਲੋਕ ਹੁਣ ਪੰਜਾਬ ਵਿੱਚ ਵਿਕਾਸ ਦੇਖਣਾ ਚਾਹੁੰਦੇ ਹਨ ਜਿਸ ਕਰਕੇ ਲੋਕ ਹੁਣ ਭਾਜਪਾ ਨਾਲ ਜੁੜ ਰਹੇ ਹਨ ਅੱਜ ਬਹੁਤ ਚਿੰਤਾ ਦਾ ਵਿਸ਼ਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਹੈ ਓਥੇ ਰੋਜ਼ਗਾਰ ਦੀ ਬਹੁਤ ਵੱਡੀ ਸਮੱਸਿਆ ਹੈ , ਵੱਡੀ ਗਿਣਤੀ ਵਿੱਚ ਨੌਜਵਾਨ ਬੇਰੋਜਗਾਰ ਹਨ , ਇਹ ਅੱਜ ਪੰਜਾਬ ਦੀ ਵੱਡੀ ਸਮੱਸਿਆ ਵਿੱਚੋ ਇਕ ਹੈ ਕਾਂਗਰਸ ਨੇ ਝੂਠੇ ਵਾਅਦੇ ਕਰਕੇ ਲੋਕਾ ਨੂੰ ਗੁੰਮਰਾਹ ਕੀਤਾ ਹੈ ਤੇ ਲੋਕ ਹੁਣ ਕਾਂਗਰਸ ਨੂੰ ਲਾਂਭੇ ਕਰਨ ਲਈ ਕਾਹਲੇ ਹਨ । ਅੱਜ ਲੋਕ ਧਰਮਾਂ ਦੀਆ ਲੜਾਈਆਂ ਤੋ ਉਪਰ ਉੱਠ ਕੇ ਪੰਜਾਬ ਦੀ ਤਰੱਕੀ ਵੱਲ ਧਿਆਨ ਦੇ ਰਹੇ ਹਨ। ਐਡਵੋਕੇਟ ਬਿਕਰਮ ਸਿੰਘ ਸਿੱਧੂ,ਸੁਖਵਿੰਦਰ ਬਿੰਦਰਾ ਤੇ ਅਮਰਜੀਤ ਟਿੱਕਾ ਨੇ ਕਿਹਾ ਲੁਧਿਆਣਾ ਦੀਆਂ ਸਾਰੀਆਂ ਸੀਟਾਂ ਤੇ ਜਿੱਤ ਹਾਸਿਲ ਕਰਕੇ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਜੀ ਦੀ ਝੋਲੀ ਵਿੱਚ ਪਾਈਆਂ ਜਾਣਗੀਆਂ ।

No comments
Post a Comment