ਚੋਣ ਨਤੀਜੀਆਂ ਦੇ ਬਾਅਦ ਵਿਧਾਨਸਭਾ ਉਤਰੀ ਵਿੱਚ ਡੁੱਬ ਜਾਵੇਗਾ ਕਾਂਗਰਸ ਦੇ 30 ਸਾਲ ਦੇ ਸਾਮਰਾਜ ਦਾ ਸੂਰਜ
ਲੁਧਿਆਣਾ-15-ਫਰਵਰੀ(ਹਰਜੀਤ ਸਿੰਘ ਖਾਲਸਾ)ਆਮ ਆਦਮੀ ਪਾਰਟੀ ਦੇ ਉਮੀਦਵਾਰ ਚੌਧਰੀ ਮਦਨ ਲਾਲ ਬੱਗਾ ਦੇ ਪੱਖ ਵਿੱਚ ਰੋਡ ਸ਼ੋ ਕਰਣ ਪੰਹੁਚੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਦੇ ਸਵਾਗਤ ਵਿੱਚ ਉਮੜੀ ਭੀੜ ਨੇ ਕਾਂਗਰਸ ਦੇ ਮਜਬੂਤ ਕਿਲੇ ਦੇ ਰੁਪ ਵਿੱਚ ਪ੍ਰਸਿੱਧ ਵਿਧਾਨਸਭਾ ਉਤਰੀ’ ਚ 30 ਸਾਲ ਬਾਅਦ ਰਾਜਨਿਤਿਕ ਸਮੀਕਰਣ ਬਦਲ ਕੇ ਆਪ ਉਮੀਦਵਾਰ ਬੱਗਾ ਦੀ ਜਿੱਤ ਦੇ ਸੰਕੇਤ ਦਿੱਤੇ । ਰੋਡ ਸ਼ੋ ਵਿੱਚ ਉਮੜੀ ਭੀੜ ਤੋਂ ਉਤਸ਼ਾਹਿਤ ਕੇਜਰੀਵਾਲ ਨੇ ਬੱਗਾ ਦਾ ਹੱਥ ਫੜ ਕੇ ਸਥਾਨਕ ਲੋਕਾਂ ਤੋਂ ਬੱਗਾ ਲਈ ਵੋਟ ਮੰਗਦੇ ਹੋਏ ਕਿਹਾ ਕਿ ਇਸ ਵਾਰ ਪੰਜਾਬ ਅਤੇ ਵਿਧਾਨਸਭਾ ਉਤਰੀ ਦੇ ਵਿਕਾਸ ਲਈ ਵੋਟ ਦੇ ਬਦਲੇ ਦਾਰੁ ਦੀ ਬੋਤਲ ( ਸ਼ਰਾਬ ) ਦਾ ਲਾਲਚ ਛੱਡ ਝਾੜੂ ਦੇ ਪੱਖ ਵਿੱਚ ਮਤਦਾਨ ਕਰ ਰਾਜ ਵਿੱਚ ਭ੍ਰਿਸ਼ਟਾਚਾਰ ਮੁਕਤ ਇਮਾਨਦਾਰ ਸਰਕਾਰ ਦੇ ਗਠਨ ਨੂੰ ਪਹਿਲ ਦਿਓ । ਪੰਜਾਬ ਵਿੱਚ ਆਪ ਦੀ ਜਿੱਤ ਦਾ ਦਾਅਵਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਚੋਣ ਨਤੀਜੀਆਂ ਦੇ ਸੰਬਧ ਵਿੱਚ ਵੱਖ-ਵੱਖ ਇਜੈਂਸੀਆਂ ਅਤੇ ਚੈਨਲਾਂ ਵੱਲੋਂ ਕੀਤੇ ਜਾ ਰਹੇ ਸਰਵੇ ਵਿੱਚ ਆਪ ਦੇ ਪੱਖ ਵਿੱਚ 60 ਤੋਂ 65 ਸੀਟਾਂ ਵਿਖਾਈਆਂ ਜਾ ਰਹੀਆਂ ਹਨ । ਮਗਰ ਹਕੀਕਤ ਵਿੱਚ ਆਪ ਨੂੰ 80 ਤੋਂ ਜ਼ਿਆਦਾ ਸੀਟਾਂ ਪ੍ਰਾਪਤ ਹੋਣਗੀਆ ਚੌਧਰੀ ਮਦਨ ਲਾਲ ਬੱਗਾ ਨੇ ਵਿਧਾਨਸਭਾ ਉਤਰੀ ਵਿੱਚ ਆਪ ਲਹਿਰ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ 10 ਮਾਰਚ ਨੂੰ ਚੋਣ ਨਤੀਜੇ ਘੋਸ਼ਿਤ ਹੋਣ ਦੇ ਬਾਅਦ ਇਸ ਹਲਕੇ ਵਿੱਚ ਆਪ ਦੇ ਝਾੜੂ ਦਾ ਝੰਡਾ ਫਹਿਰਾਏਗਾ ਤੇ ਕਾਂਗਰਸ ਦਾ ਇੱਕਛੱਤਰ 30 ਸਾਲ ਦਾ ਸਾਮਰਾਜ ਦਾ ਸੂਰਜ ਵਿਧਾਨਸਭਾ ਉਤਰੀ ਵਿੱਚ ਡੁੱਬ ਜਾਵੇਗਾ ।

No comments
Post a Comment