ਅਕਾਲੀ ਬਸਪਾ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਹਿਮਾਇਤ ਵਿਖੇ ਰਿਸ਼ੀ ਨਗਰ ਵਿੱਚ ਹੋਈ ਮੀਟਿੰਗ 'ਚ ਲੋਕਾਂ ਨੇ ਭਾਰੀ ਵੋਟਾਂ ਨਾਲ ਜਿਤਾਉਣ ਦਾ ਦਿੱਤਾ ਭਰੋਸਾ
ਲੁਧਿਆਣਾ-16-ਫਰਵਰੀ ( ਹਰਜੀਤ ਸਿੰਘ ਖਾਲਸਾ)ਹਲਕਾ ਪਛੱਮੀ ਤੋਂ ਸ਼੍ਰੋਮਣੀ ਅਕਾਲੀ ਦਲ-ਬਸਪਾ ਗੰਠਜੋੜ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਚੋਣ ਮੁਹਿੰਮ ਨੂੰ ਹਲਕੇ ਅੰਦਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਹਲਕੇ ਦੇ ਲੋਕ ਅਕਾਲੀ ਬਸਪਾ ਉਮੀਦਵਾਰ ਗਰੇਵਾਲ ਦੀ ਹਿਮਾਇਤ ਵਿੱਚ ਡੱਟ ਰਹੇ ਹਨ । ਅਕਾਲੀ ਬਸਪਾ ਗਠਜੌੜ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਹਲਕੇ ਅਧੀਨ ਆਉਂਦੇ ਰਿਸ਼ੀ ਨਗਰ ਵਾਈ ਬਲਾਕ ਪਾਰਕ ਵਿੱਚ ਹੋਈ ਵ ਮੀਟਿੰਗ ਦੋਰਾਨ ਇਲਾਕੇ ਨਿਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਸਪਾ ਗਠਜੌੜ ਸਰਕਾਰ ਸੱਤਾ ਵਿੱਚ ਆਕੇ ਲੋਕਾਂ ਦੀਆਂ ਆਸਾਂ ਉਮੀਦਾਂ ਤੇ ਪੂਰਾ ਉਤਰੇਗੀ ਅਤੇ ਲੋਕਾਂ ਨੂੰ ਚੰਗਾ ਰਾਜ ਪ੍ਰਬੰਧ ਦਿੱਤਾ ਜਾਵੇਗਾ| ਉਨ੍ਹਾਂ ਕਾਂਗਰਸ ਸਰਕਾਰ ਦੇ ਭਰਿਸ਼ਟਚਾਰ ਅਤੇ ਧੱਕੇਸ਼ਾਹੀਆਂ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਹਰ ਵਰਗ ਕਾਂਗਰਸ ਤੋਂ ਖਹਿੜਾ ਛੁਡਵਾਕੇ ਅਕਾਲੀ ਬਸਪਾ ਗਠਜੌੜ ਸਰਕਾਰ ਬਣਾਕੇ ਸੁਖਬੀਰ ਸਿੰਘ ਬਾਦਲ ਨੂੰ ਸੱਤਾ ਵਿੱਚ ਲਿਆਉਣਾ ਚਾਹੁੰਦਾ ਹੈ| ਮੀਟਿੰਗ ਨੂੰ ਸੀਨੀਅਰ ਅਕਾਲੀ ਦਲ ਨੇਤਾ ਵਿਜੈ ਦਾਨਵ, ਸਰਕਲ ਪ੍ਰਧਾਨ ਅੰਗਰੇਜ਼ ਸਿੰਘ ਸੰਧੂ,ਪ੍ਰਧਾਨ ਅਜੇ ਬੈਗਾਕੀਆ, ਮੀਤ ਸਰਕਲ ਪ੍ਰਧਾਨ ਸਿਕੰਦਰ ਸਿੰਘ ਸ਼ਿੰਦਾ,ਪ੍ਰਧਾਨ ਬਲਜੀਤ ਸਿੰਘ ਰਿੰਪੀ,ਪ੍ਰਧਾਨ ਬਲਬੀਰ ਸਿੰਘ,ਪ੍ਰਧਾਨ ਸੁਰਿੰਦਰ ਭੱਟੀ,ਪ੍ਰਧਾਨ ਪ੍ਰੇਮਪਾਲ ਕੌਰ,ਜਨਪ੍ਰੀਤ ਸਿੰਘ ਰਿਪੂ,ਪ੍ਰਧਾਨ ਪਰਵਿੰਦਰ ਸਿੰਘ ਪੰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਹਲਕਾ ਪਛੱਮੀ ਦੇ ਵੋਟਰ ਦਾ ਇਹ ਭਾਰੀ ਉਤਸ਼ਾਹ ਬਿਆਨ ਕਰਦਾ ਹੈ ਕਿ ਅਕਾਲੀ ਬਸਪਾ ਗਠਜੌੜ ਦੇ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦੀ ਜਿੱਤ ਇਤਿਹਾਸਕ ਹੋਵੇਗੀ| ਇਸ ਮੌਕੇ ਬਾਬਾ ਕਾਹਨ ਸਿੰਘ, ਬਾਬਾ ਗੁਰਮੇਲ ਸਿੰਘ, ਗੁਰਚਰਨ ਸਿੰਘ ਬੰਟੀ,ਮਿਕੀ ਕਾਲੜਾ,ਰਵਿੰਦਰ ਸਿੰਘ, ਪਵਨ, ਸਿਕੰਦਰ ਸਿੰਘ ਪ੍ਰਧਾਨ, ਚਰਨਜੋਤ ਸਿੰਘ, ਜੋਗਿੰਦਰ ਸਿੰਘ ਧਵਨ, ਦਰਸ਼ਨ ਜੈਨ, ਬਲਬੀਰ ਸਿੰਘ ਪੱਪੂ, ਬੀਬੀ ਗੁਰਚਰਨ ਕੌਰ ਖਾਲੜਾ ਬੀਬੀ ਸਰਬਜੀਤ ਕੌਰ ਜਸਵਿੰਦਰ ਕੌਰ ਘੁੰਮਣ ਅਮਨਦੀਪ ਕੌਰ ਔਲਖ, ਬੀਬੀ ਰਣਜੀਤ ਕੌਰ, ਬੀਬੀ ਰਾਜ ਕੌਰ, ਗੁਰਪਾਲ ਸਿੰਘ ਬਾਬਾ, ਬੀਬੀ ਮੋਨਾ ਕੌਰ, ਬੀਬੀ ਮਾਇਆ ਕੌਰ, ਜਸਵਿੰਦਰ ਕੌਰ ਹਾਜ਼ਰ ਸੀ

No comments
Post a Comment