BREAKING NEWS
latest

728x90

468x60

*ਬਾਬਾ ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ*

*ਬਾਬਾ  ਬੁੱਢਾ ਜੀ ਦੀ ਯਾਦ ਨੂੰ ਸਮਰਪਿਤ ਗੁਰਮਤਿ ਸਮਾਗਮ ਕਰਵਾਇਆ*


ਲੁਧਿਆਣਾ 7 ਅਪ੍ਰੈਲ (ਹਰਜੀਤ ਸਿੰਘ ) ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਡਲ ਟਾਊਨ ਐਕਸਟੈਨਸਨ ਲੁਧਿਆਣਾ ਵਿਖੇ ਧੰਨ ਧੰਨ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਯਾਦ ਨੂੰ ਸਮਰਪਿਤ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਗਿਆਨੀ ਰਛਪਾਲ ਸਿੰਘ ਫਾਜ਼ਿਲਕਾ ਵਾਲੇ ਅਤੇ ਭਾਈ ਅਨੰਦ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰਵਾਲਿਆਂ ਨੇ ਗੁਰਬਾਣੀ ਦਾ ਮਨੋਹਰ ਕੀਰਤਨ ਕੀਤਾ। ਵੱਖ ਵੱਖ ਬੁਲਾਰਿਆਂ ਨੇ ਬਾਬਾ ਬੁੱਢਾ ਜੀ ਦੇ ਜੀਵਨ ਤੇ ਰੌਸ਼ਨੀ ਪਾਈ। ਇਸ ਮੌਕੇ ਸਾਬਕਾ ਐਸ ਜੀ ਪੀ ਸੀ ਪ੍ਰਧਾਨ ਸ੍ਰ ਅਵਤਾਰਸਿੰਘ ਮੱਕੜ, ਇੰਦਰਜੀਤ ਸਿੰਘ ਮੱਕੜ, ਅੱਤਰ ਸਿੰਘ ਮੱਕੜ, ਬਲਜੀਤ ਸਿੰਘ ਬਾਵਾ, ਰਜਿੰਦਰਸਿੰਘ ਡੰਗ, ਹਰਮਿੰਦਰ ਸਿੰਘ ਸਚਦੇਵਾ, ਜਗਦੇਵ ਸਿੰਘ ਕਲਸੀ, ਕਿਰਪਾਲ ਸਿੰਘ ਚੌਹਾਨ, ਮਹਿੰਦਰ ਸਿੰਘ ਡੰਗ, ਅਮਰਜੀਤ ਸਿੰਘ ਨਨਕਾਣਾ, ਜਗਜੀਤ ਸਿੰਘ ਅਹੂਜਾ, ਅਵਤਾਰ ਸਿੰਘ ਬੀ ਕੇ, ਹਰਪਾਲ ਸਿੰਘ ਖਾਲਸਾ ਅਤੇ ਸੇਵਾ ਸਿੰਘ ਭੱਟੀ ਆਦਿ ਨੇ ਹਾਜ਼ਰੀ ਭਰੀ। ਸਮਾਪਤੀਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤਿਆ।
« PREV
NEXT »

No comments