*ਰਾਹੁਲ ਗਾਂਧੀ ਵੱਲੋਂ 20 ਫੀਸਦੀ ਪਰਿਵਾਰਾਂ ਨੂੰ ਹਰ ਸਾਲ 70 ਹਜ਼ਾਰ ਦੇਣ ਦੀ ਗੱਲ ਚੋਣ ਸਟੰਟ- ਸਾਹਨੀ, ਕੈਂਥ*
ਲੁਧਿਆਣਾ-( ਹਰਜੀਤ ਸਿੰਘ ਖਾਲਸਾ)-ਸ਼੍ਰੋਮਣੀ ਅਕਾਲੀ ਦਲ ਦੇ ਬੇਹੱਦ ਸਰਗਰਮ ਵਰਕਰ ਰੋਹਿਤ ਸਾਹਨੀ ਅਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਓਮ ਪ੍ਰਕਾਸ਼ ਕੈਂਥ ਨੇ ਆਖਿਆ ਹੈ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੱਲੋ ਕਾਂਗਰਸ ਦੀ ਸਰਕਾਰ ਬਣਨ ਤੇ ਦੇਸ਼ ਦੇ 20 ਫੀਸਦੀ ਗਰੀਬ ਪਰਿਵਾਰਾਂ ਨੂੰ ਹਰ ਸਾਲ 70 ਹਜ਼ਾਰ ਰੁਪਏ ਦੇਣ ਦਾ ਬਿਆਨ ਰਾਜਨੀਤੀ ਤੋਂ ਪ੍ਰੇਰਿਤ ਅਤੇ ਚੋਣ ਸਟੰਟ ਹੈ। ਉਨ੍ਹਾਂ ਕਿਹਾ ਕਿ ਅਜਿਹੇ ਸੈਂਕੜੇ ਸਟੰਟ ਮਾਰ ਕੇ ਵੀ ਕਾਂਗਰਸ ਜਿੱਤ ਦਾ ਮੂੰਹ ਨਹੀਂ ਦੇਖ ਸਕਦੀ ਕਿਓਂਕਿ ਦੇਸ਼ ਵਾਸੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਜਦ ਤੋਂ ਦੇਸ਼ ਆਜ਼ਾਦ ਹੋਇਆ ਹੈ ਦੇਸ਼ ਤੇ ਨਹਿਰੂ ਪਰਿਵਾਰ ਦਾ ਹੀ ਕਬਜ਼ਾ ਰਿਹਾ ਹੈ ਅਤੇ ਇਹ ਪਰਿਵਾਰ ਦੇਸ਼ ਨੂੰ ਅਪਣੀ ਜਾਗੀਰ ਸਮਝਦਾ ਹੋਇਆ ਸਦਾ ਲਈ ਇਸ ਤੇ ਅਪਣਾ ਕਬਜ਼ਾ ਬਰਕਰਾਰ ਰੱਖਣਾ ਚਾਹੁੰਦਾ ਹੈ ਪਰ ਲੋਕ ਹੁਣ ਇਸ ਪਰਿਵਾਰ ਨੂੰ ਰਾਜਗੱਦੀ ਦੇ ਨੇੜੇ ਵੀ ਨਹੀਂ ਢੁੱਕਣ ਦੇਣਗੇ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੁਆਰਾ ਰਚਿਆ ਕੋਈ ਵੀ ਚੋਣ ਸਟੰਟ ਹੁਣ ਕੰਮ ਨਹੀਂ ਕਰੇਗਾ ਅਤੇ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਨੂੰ 2014 ਤੋਂ ਵੀ ਘੱਟ ਸੀਟਾਂ ਤੇ ਜਿੱਤ ਹਾਸਿਲ ਹੋਵੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਚਾਹੇ ਜਿੰਨੀਆਂ ਮਰਜ਼ੀ ਸਿਆਸੀ ਪਾਰਟੀਆਂ ਨਾਲ ਗੱਠਜੋੜ ਕਰ ਲਵੇ ਅਤੇ ਜਿੰਨੇ ਮਰਜ਼ੀ ਚੋਣ ਸਟੰਟ ਰਚ ਲਵੇ ਪਰ ਲੋਕ ਸਭਾ ਚੋਣਾਂ ਚ ਉਸ ਨੂੰ ਹਾਰ ਦਾ ਮੂੰਹ ਦੇਖਣਾ ਹੀ ਪਵੇਗਾ।


No comments
Post a Comment