BREAKING NEWS
latest

728x90

468x60

38 ਪ੍ਰਤੀਸ਼ਤ ਵਾਲਮੀਕਿ ਸਮਾਜ ਲੋਕਸਭਾ ਨਤੀਜੇ ਵਿਚ ਨਿਭਾਏਗਾ ਅਹਿਮ ਭੂਮਿਕਾ :- ਦੀਪੂ ਘਈ

38 ਪ੍ਰਤੀਸ਼ਤ ਵਾਲਮੀਕਿ ਸਮਾਜ ਲੋਕਸਭਾ ਨਤੀਜੇ ਵਿਚ ਨਿਭਾਏਗਾ ਅਹਿਮ ਭੂਮਿਕਾ :- ਦੀਪੂ ਘਈ

ਪੰਜਾਬ ਵਿਚ ਵਾਲਮੀਕਿ ਸਮਾਜ ਨੂੰ ਅਣਦੇਖਾ ਕਰਨਾ ਕਾਂਗਰੇਸ ਨੂੰ ਪਵੇਗਾ ਭਾਰੀ ।।

ਲੁਧਿਆਣਾ 8 ਅਪ੍ਰੈਲ (ਹਰਜੀਤ ਸਿੰਘ ) ਪੰਜਾਬ ਵਿਚ ਵਾਲਮੀਕਿ ਸਮਾਜ 38 ਪ੍ਰਤੀਸ਼ਤ ਹੈ ਅਤੇ ਹਰ ਚੋਣ ਵਿਚ ਸਮਾਜ ਨੇ ਅਹਿਮ ਭੂਮਿਕਾ  ਅਤੇ ਪੰਜਾਬ ਵਿਚ ਵਾਲਮੀਕਿ ਸਮਾਜ ਨੂੰ ਸੰਦੇਖਾ ਕਰਨਾ ਸਿੱਧੇ ਤੋਰ ਤੇ ਆਪਣੀ ਹਾਰ ਕਬੂਲਣਾ ਹੈ ਅਤੇ ਇਹ ਅਣਦੇਖੀ ਕਾਂਗਰਸ ਪਾਰਟੀ ਨੇ ਲੋਕਸਭਾ ਚੋਣ ਵਿਚ ਸਮਾਜ ਨੂੰ ਕੋਈ ਵੀ ਸੀਟ ਨ ਦੇਕੇ ਕੀਤੀ ਹੈ ਅਤੇ ਸਮਾਜ ਨੂੰ ਪੂਰੀ ਤਰਾਂ ਤੋਂ ਅਣਦੇਖਾ ਕੀਤਾ ਗਿਆ ਹੈ ਇਹਨਾਂ ਸ਼ਬਦ ਦਾ ਪ੍ਰਗਟਾਵਾ ਪ੍ਰੈਸ ਨੂੰ ਜਾਰੀ ਆਪਣੇ ਬਿਆਨ ਰਾਹੀਂ ਭਾਵਾਧਸ ਦੇ ਜਿਲਾ ਸ਼ਹਿਰੀ ਪ੍ਰਧਾਨ ਦੀਪੂ ਘਈ ਨੇ ਕੀਤਾ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖਮੰਤਰੀ ਦੇ ਕੋਲ ਜਿੱਥੇ ਕਿਸੇ ਨੂੰ ਮਿਲਣ ਦਾ ਸਮਾਂ ਨੀ ਹੈ ਉੱਥੇ ਹੀ ਪੰਜਾਬ ਪ੍ਰਭਾਰੀ ਆਸ਼ਾ ਕੁਮਾਰੀ ਨੇ ਭਰੋਸਾ ਦੇਕੇ ਵੀ ਵਾਲਮੀਕਿ ਸਮਾਜ ਨੂੰ ਟਿਕਟ ਨ ਦੇਕੇ ਧੋਖਾ ਦੇਣ ਦੇ ਨਾਲ ਨਾਲ ਭੇਦਭਾਵ ਵਾਲੀ ਨੀਤੀ ਨੂੰ ਉਜਾਗਰ ਕੀਤਾ ਹੈ ਅਤੇ ਇਹੀ ਇਹਨਾਂ ਦੀ ਹਰ ਦਾ ਕਾਰਣ ਬਣੇਗੀ। ਉਹਨਾਂ ਕਿਹਾ ਕਿ ਪੰਜਾਬ ਲੋਕਸਭਾ ਚੋਣ ਵਿਚ 38 ਪ੍ਰਤੀਸ਼ਤ ਆਬਾਦੀ ਵਾਲਮੀਕਿ ਸਮਾਜ ਦੀ ਹੈ ਜੋਕਿ ਪੰਜਾਬ ਵਿਚ ਸਰਕਾਰ ਬਣਾਉਣ ਲਈ ਆਪਣੀ ਅਹਿਮ ਭੂਮਿਕਾ ਨਿਭਾਉਂਦੀ ਆ ਰਹੀ ਹੈ।  2017 ਵਿਚ ਕਾਂਗਰਸ ਸਰਕਾਰ ਬਣਨ ਤੇ ਹੁਣ ਤਕ ਵਾਲਮੀਕਿ ਸਮਾਜ ਦੇ ਕਿਸੇ ਵੀ ਵਿਧਾਇਕ ਨੂੰ ਮੰਤਰੀ ਪ੍ਰੀਸ਼ਦ ਵਿਚ ਜਗਾ ਨੀ ਦਿੱਤੀ ਅਤੇ ਨ ਹੀ ਕੈਬਿਨੇਟ ਮੰਤਰੀ ਬਣਾਇਆ ਅਤੇ ਹੁਣ ਲੋਕਸਭਾ ਕੌਨ ਵਿਚ ਵੀ ਪੰਜਾਬ ਦੀਆਂ 13 ਸੀਟਾਂ ਵਿੱਚੋ 4 ਰਾਖਵੀਆਂ ਸੀਟਾਂ ਵਿਚੋਂ ਇਕ ਵੀ ਸੀਟ ਵਾਲਮੀਕਿ/ਮਜ਼੍ਹਬੀ ਸਿੱਖ ਸਮੁਦਾਏ ਨੂੰ ਨਾ ਦੇਕੇ ਕਾਂਗਰਸ ਨੇ ਵਾਲਮੀਕਿ ਸਮੁਦਾਏ ਵਿਰੋਧੀ ਆਪਣਾ ਚੇਹਰਾ ਉਜਾਗਰ ਕੀਤਾ ਹੈ ਉੱਥੇ ਹੀ ਸ਼ਿਅਦ ਨੇ 4 ਰਾਖਵੀਆਂ ਸੀਟਾਂ ਵਿਚੋਂ ਦੋ ਸੀਟਾਂ ਵਾਲਮੀਕਿ।ਮਜ਼੍ਹਬੀ ਸਿੱਖ ਜਾਤੀ ਦੇ ਆਗੂ ਜਲੰਧਰ ਤੋਂ ਡਾ ਚਰਨਜੀਤ ਅਟਵਾਲ,ਫਰੀਦਕੋਟ ਤੋਂ ਗੁਲਜਾਰ ਸਿੰਘ ਰਣੀਕੇ ਨੂੰ ਟਿਕਟ ਦੇਕੇ ਮਾਨ ਸਤਿਕਾਰ ਦਿੱਤਾ ਹੈ.ਦੀਪੂ ਘਈ ਨੇ ਸਪਸ਼ਟ ਕਰਦਿਆਂ ਕਿਹਾ ਕਿ ਪੂਰਾ ਭਾਵਾਧਸ ਕਾਂਗਰਸ ਦੇ ਦੁਮੂੰਹੇ ਰੂਪ ਦਾ ਸੱਚ ਜਨਤਾ ਸਾਹਮਣੇ ਲਿਆਏਗੀ ਅਤੇ ਪੂਰਾ ਸਮਾਜ ਇਸਦਾ ਖੁਲ ਕੇ ਵਿਰੋਧ ਕਰੇਗਾ।
« PREV
NEXT »

No comments