*ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਈਟੀ ਵਲੋਂ 309ਵਾਂ ਮਹਾਨ ਖੂਨਦਾਨ ਕੈਂਪ*
ਲੁਧਿਆਣਾ, 8 ਅਪਰੈਲ ( ਹਰਜੀਤ ਸਿੰਘ)ਸੰਤ ਮਹੇਸ਼ ਮੁਨੀ ਜੀ ਬੋਰੇ ਵਾਲਿਆਂ ਦੀ ਯਾਦ ਵਿੱਚ ਯੁਵਕ ਸੇਵਾਵਾਂ ਸਪੋਰਟਸ ਕਲੱਬ ਦੇ ਉੱਦਮ ਸਕਦਾ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਈਟੀ ਵਲੋਂ309ਵਾਂਮਹਾਨ ਖੂਨਦਾਨ ਕੈਂਪ ਕਲੱਬ ਪ੍ਰਧਾਨ ਗੁਰਮੀਤ ਸਿੰਘ ਦੀ ਅਗਵਾਈ ਵਿੱਚ ਪਿੰਡ ਬਿਲਾਸਪੁਰ ਵਿੱਖੇ ਲਗਾਇਆ ਗਿਆ। ਇਸ ਮੌਕੇ ਤੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਈਟੀ ਦੇ ਮੁੱਖ ਸੇਵਾਦਾਰ ਜੱਥੇਦਾਰ ਤਰਨਜੀਤ ਸਿੰਘ ਨਿਮਾਣਾ ਨੇ ਖੂਨਦਾਨ ਕੈਂਪ ਦਾ
ਉਦਘਾਟਨ ਕਰਦਿਆਂ ਕਿਹਾ ਕਿ ਖੂਨਦਾਨ ਮਹਾਂਦਾਨ ਹੈ, ਜਿਸ ਨਾਲ ਮੌਤ ਦੇ ਮੂੰਹ ਵਿੱਚੋਂ ਕੀਮਤੀ ਮਨੁੱਖੀ ਜਾਨਾਂ ਨੂੰ ਬਚਾਇਆ ਜਾ ਸਕਦਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਖੂਨਦਾਨ ਨਾਲ ਸ਼ਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਬਲਕਿ ਟੈਸਟ ਵੀ ਫਰੀ ਵਿੱਚ ਹੋ ਜਾਂਦੇ ਹਨ ਅਤੇ ਅਨੇਕਾਂ ਭਿਆਨਕ ਬਿਮਾਰੀਆਂ ਤੋਂ ਵੀ ਰਾਹਤ ਮਿਲਦੀ ਹੈ। ਉਨ੍ਹਾਂ ਹਰ
ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਤੇ ਪ੍ਰਧਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਖੂਨਦਾਨ ਕੈਂਪ ਦੌਰਾਨ 135 ਬਲੱਡ ਯੂਨਿਟ ਰਘੂਨਾਥ ਹਸਪਤਾਲ ਦੇ ਨਿੱਘੇ ਸਹਿਯੋਗ ਨਾਲ ਇਕੱਤਰ ਕੀਤਾ। ਇਸ ਮੌਕੇ ਤੇ ਭਾਈ ਘਨਈਆ ਜੀ ਮਿਸ਼ਨ ਸੇਵਾ ਸੁਸਾਈਟੀ ਵਲੋਂ ਖੂਨਦਾਨ ਕਰਨ ਵਾਲੇ ਦਾਨੀਆਂ ਨੂੰ ਪ੍ਰਮਾਣ ਪੱਤਰ ਦੇ
ਕੇ ਸਨਮਾਨਤ ਵੀ ਕੀਤਾ। ਇਸ ਮੌਕੇ ਤੇ ਇੰਦਰਜੀਤ ਸਿੰਘ, ਮਨਦੀਪ ਸਿੰਘ, ਹਰਦੇਵ ਸਿੰਘ, ਮਹਿੰਦਰ ਪਾਲ ਸਿੰਘ ਮਿੰਦੀ, ਗੁਰਦੇਵ ਸਿੰਘ, ਸੁਖਵਿੰਦਰ ਸਿੰਘ ਬਿੰਦਰ, ਗੁਰਕੀਰਤ ਸਿੰਘ ਲਾਡੀ, ਮਹਾਂਜੀਤ ਸਿੰਘ ਮਿੰਟੂ, ਪੰਚ ਭੁਪਿੰਦਰ ਸਿੰਘ ਜੌੜਾ, ਮਨਜਿੰਦਰ ਸਿੰਘ ਮਾਣਾ, ਗੁਰਜੰਟ ਸਿੰਘ ਜੰਟਾ, ਪੰਚ ਜਸਵੀਰ ਜੱਸੀ, ਅਮਰਜੀਤ ਸਿੰਘ, ਹਰਵਿੰਦਰ ਗੋਰਖਾ, ਹੈਪੀ ਅਤੇ ਕਲੱਬ ਮੈਂਬਰ ਹਾਜਰ ਸਨ।


No comments
Post a Comment