BREAKING NEWS
latest

728x90

468x60

*ਬਿੱਟੂ ਨੂੰ ਐਨੀ ਕਰਾਰੀ ਹਾਰ ਦਾ ਮੂੰਹ ਦਿਖਾਵਾਂਗੇ ਕਿ ਮੁੜ ਲੁਧਿਆਣੇ ਵੱਲ ਮੂੰਹ ਨਹੀਂ ਕਰੇਗਾ-ਮਨਪ੍ਰੀਤ ਬੰਟੀ*

*ਬਿੱਟੂ ਨੂੰ ਐਨੀ ਕਰਾਰੀ ਹਾਰ ਦਾ ਮੂੰਹ ਦਿਖਾਵਾਂਗੇ ਕਿ ਮੁੜ ਲੁਧਿਆਣੇ ਵੱਲ ਮੂੰਹ ਨਹੀਂ ਕਰੇਗਾ-ਮਨਪ੍ਰੀਤ ਬੰਟੀ*


ਲੁਧਿਆਣਾ ਅਪ੍ਰੈਲ (ਖਾਲਸਾ) ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਸੰਯੁਕਤ ਸਕੱਤਰ ਮਨਪ੍ਰੀਤ ਸਿੰਘ ਬੰਟੀ ਨੇ ਕਿਹਾ ਹੈ ਕਿ ਐੱਮ ਪੀ ਰਵਨੀਤ ਸਿੰਘ ਬਿੱਟੂ ਨੇ ਪੰਜ ਸਾਲ ਲੁਧਿਆਣੇ ਚ ਹੋਰ ਕੁਝ ਨਹੀਂ ਕੀਤਾ ਸਿਰਫ ਗੱਲਾਂ ਨਾਲ ਜਨਤਾ ਦਾ ਢਿੱਡ ਭਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਬਿੱਟੂ ਨੂੰ ਪੁੱਛਿਆ ਕਿ ਕੀ ਸਰਕਾਰੀ ਦਫਤਰਾਂ ਨੂੰ ਤਾਲੇ ਲਾਉਣ ਨਾਲ ਜਾਂ ਟੋਲ ਪਲਾਜ਼ਾ ਤੇ ਇੱਕ ਦਿਨ ਧਰਨਾ ਦੇਣ ਨਾਲ ਕੀ ਜ਼ਿਲ੍ਹੇ ਦਾ ਵਿਕਾਸ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜੇ ਉਸ ਨੇ ਵਿਕਾਸ ਕੀਤਾ ਹੁੰਦਾ ਤਾਂ ਥਾਂ ਥਾਂ ਬੋਰਡ ਲਗਾ ਕੇ ਵਿਕਾਸ ਦਾ ਝੂਠਾ ਤੇ ਗੁੰਮਰਾਹਕੁੰਨ ਢੰਡੋਰਾ ਨਾ ਪਿੱਟਣਾ ਪੈਂਦਾ। ਬੰਟੀ ਨੇ ਕਿਹਾ ਕਿ ਲੋਕ ਜਾਣਦੇ ਹਨ ਕਿ ਬਿੱਟੂ ਨੇ ਸਿਰਫ ਤੇ ਸਿਰਫ ਉਨ੍ਹਾਂ ਨੂੰ ਗੁੰਮਰਾਹ ਕੀਤਾ ਹੈ ਅਤੇ ਹੁਣ ਫਿਰ ਲੱਛੇਦਾਰ ਗੱਲਾਂ ਰਾਹੀਂ ਗੁੰਮਰਾਹ ਕਰਕੇ ਉਹ ਵੋਟਾਂ ਲੈਣੀਆਂ ਚਹੁੰਦੇ ਹਨ। ਉਨ੍ਹਾਂ ਕਿਹਾ ਕਿ ਇੱਕ ਦਿਨ ਫਿਲੌਰ ਟੋਲ ਪਲਾਜ਼ੇ ਤੇ ਧਰਨਾ ਦੇ ਕੇ ਰਾਤ ਦੇ ਹਨੇਰੇ ਚ ਟੋਲ ਮਾਲਕਾਂ ਨਾਲ ਕੀ ਸਮਝੌਤਾ ਕੀਤਾ ਇਸ ਦਾ ਸਮਝਦਾਰ ਲੋਕਾਂ ਲਈ ਅੰਦਾਜ਼ਾ ਲਗਾਉਣਾ ਬਹੁਤਾ ਔਖਾ ਨਹੀਂ ਹੈ। ਉਨ੍ਹਾਂ ਕਿਹਾ ਬਿੱਟੂ ਦੱਸੇ ਕਿ ਹੁਣ ਕਿਹੜਾ ਪੁੱਲਾਂ ਦੀ ਉਸਾਰੀ ਜੰਗੀ ਪੱਧਰ ਤੇ ਹੋ ਰਹੀ ਹੈ ਅਤੇ ਹੁਣ ਉਸਨੂੰ ਧਰਨਾ ਲਗਾਉਣ ਤੋਂ ਕਿਹੜਾ ਸਮਝੌਤਾ ਰੋਕ ਰਿਹਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ ਵਾਸੀ ਹੁਣ ਦੂਸਰੀ ਵਾਰ ਉਸ ਦੀਆਂ ਗੱਲਾਂ ਚ ਆ ਕੇ ਅਪਣਾ ਅਤੇ ਅਪਣੇ ਜ਼ਿਲ੍ਹੇ ਦਾ ਭਵਿੱਖ ਪੰਜ ਸਾਲਾਂ ਲਈ ਜੋਖਿਮ ਚ ਨਹੀਂ ਪਾਉਣਗੇ। ਉਨ੍ਹਾਂ ਕਿਹਾ ਕਿ ਇਸ ਵਾਰ ਬਿੱਟੂ ਨੂੰ ਐਨੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ ਕਿ ਉਹ ਮੁੜ ਲੁਧਿਆਣੇ ਵੱਲ ਮੂੰਹ ਨਹੀਂ ਕਰੇਗਾ।
« PREV
NEXT »

No comments