BREAKING NEWS
latest

728x90

468x60

  ਵਾਹਿਗੁਰੂ ਦੇ ਜਾਪ 'ਚ ਸ਼ਰਧਾਲੂਅ ਸਿੱਖ ਸੰਗਤਾਂ ਵਲੋਂ ਗੁ:ਆਲਮਗੀਰ ਦੇ ਨਵੇਂ ਦਰਬਾਰ ਹਾਲ ਵਿਚ ਸਾਹਿਬ 'ਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਹੋਏ।।

ਰੁਹਾਨੀ ਤਰੰਗਾਂ 'ਚ ਅਲੌਕਿਕ ਨਜ਼ਾਰਾ ਪੇਸ਼ ਹੋਇਆ, ਅਖੰਡ ਪਾਠ ਹੋਏ ਅਰੰਭ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵਲੋਂ ਧੰਨਵਾਦ


ਲੁਧਿਆਣਾ(ਆਲਮਗੀਰ ਅਪ੍ਰੈਲ ਹਰਜੀਤ ਸਿੰਘ ਖਲਸਾ)-ਅੱਜ ਗੁਰਦੁਆਰਾ ਮੰਜੀ ਸਾਹਿਬ ਆਲਮਗੀਰ ਨਾਲ ਜੁੜੇ ਚਹੁੰ-ਤਰਫਿਓ ਸਥਾਨਕਸਿੱਖ ਸ਼ਰਧਾਲੂਆਂ 'ਚ ਬੇਸਬਰੀ ਵਾਲੀ ਉਡੀਕ ਦੀ ਸਮਾਪਤੀ ਦਾ ਵੇਲਾ ਆਇਆ, ਜਦੋਂ ਸਤਿਨਾਮ-ਵਾਹਿਗੁਰੂ ਦੇ ਜਾਪ 'ਚ ਸ਼ਰਧਾਲੂ ਸਿੱਖ ਸੰਗਤਾਂ ਵਲੋਂ ਪੰਜ ਪਿਆਰਿਆਂ ਦੀ ਅਗਵਾਈ 'ਚ ਫੁੱਲਾਂ ਨਾਲ ਸਜੀ ਸੁੰਦਰ ਪਾਲਕੀ ਵਿਚ ਸਵਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਵੇਂ
ਉਸਾਰੇ ਦਰਬਾਰ ਸਾਹਿਬ ਵਿਚ ਪਹਿਲੀ ਵਾਰ ਪ੍ਰਵੇਸ਼ ਅਤੇ ਪ੍ਰਕਾਸ਼ ਹੋਏ। ਬੇਅੰਤ ਅਲੌਕਿਕਤਾ ਭਰਪੂਰ ਉਸ ਵੇਲੇ ਦਾ ਪਲ-ਪਲ ਸ਼ਰਧਾਲੂਆਂ ਨੇ ਸਦੀਵੀ ਯਾਦਗਰ ਬਣਾਉਣ ਲਈ ਆਪੋ-ਆਪਣੇ ਯਾਦਾਂ ਦੇ ਖਜਾਨੇ 'ਚ ਬੰਦ ਕੀਤਾ। ਮੌਕੇ ਤੋਂ ਇਕੱਤਰ ਕੀਤੀ ਜਾਣਕਾਰੀ ਮੁਤਾਬਿਕ ਪ੍ਰਬੰਧਕਾਂ ਵਲੋਂ ਪਹਿਲਾਂ ਤੋਂ ਦਿੱਤੀ ਜਾ ਰਹੀ ਸੂਚਨਾ ਦੇ ਅਧਾਰ 'ਤੇ ਸਥਾਨਕ ਸ਼ਰਧਾਲੂ ਸੰਗਤਾਂ ਅਮ੍ਰਿਤ ਵੇਲੇ ਤੋਂ ਗੁਰੂਘਰ
ਪੁੱਜਣੀਆਂ ਸ਼ੁਰੂ ਹੋ ਗਈਆਂ ਸਨ। ਮਿਥੇ ਸਮੇਂ ਦੀ ਤਰਤੀਬ ਅਨੁਸਾਰ ਗੁਰੂਘਰ 'ਚ ਪ੍ਰਚੱਲਤ ਮਰਿਆਦਾ ਅਤੇ ਐਤਵਾਰ ਦੇ ਹਫਤਾਵਾਰੀ
ਸਮਾਗਮਾਂ ਅਨੁਸਾਰ ਅਮ੍ਰਿਤ ਵੇਲੇ ਨਿੱਤਨੇਮ-ਆਸਾ ਜੀ ਦੀ ਵਾਰ ਦੇ ਕੀਰਤਨ ਦੀ ਸਮਾਪਤੀ ਉਪ੍ਰੰਤ ਪਹਿਲਾਂ ਤੋਂ ਉਲੀਕੀ ਰੂਪ-ਰੇਖਾ ਤਹਿਤ
ਹਰ ਕਾਰਜ਼ ਨੂੰ ਸੰਪੂਰਨ ਕੀਤਾ ਗਿਆ। ਫੁੱਲਾਂ ਦੀ ਵਿਸ਼ਾਈ ਸੇਜ ਤੋਂ ਸ਼ਰਧਾ ਵਸ ਸੰਗਤਾਂ ਦਾ ਤੀਬਰ ਵੇਗ ਧੰਮਿਆ ਵੀ ਨਾ ਜਾ ਸਕਿਆ।
ਗੁਰੂ ਸਾਹਿਬ ਜੀ ਦੇ ਅਦਬ-ਸਤਿਕਾਰ 'ਚ ਸੰਗਤਾਂ ਵਲੋਂ ਗੁਲਾਬ ਦੇ ਫੁੱਲਾਂ ਦੀਆਂ ਪੱਤੀਆਂ ਦੀ ਵਰਖਾ ਕੀਤੀ ਗਈ। ਦਰਬਾਰ ਸਾਹਿਬ 'ਚ ਗੁਰੂਸਾਹਿਬ ਜੀ ਦੇ ਪ੍ਰਵੇਸ਼ ਤੋਂ ਪਹਿਲਾਂ ਹਜ਼ੂਰੀ ਰਾਗੀ ਭਾਈ ਮੇਜਰ ਸਿੰਘ ਵਲੋਂ ਬ੍ਰਿਹਾ ਦੇ ਪ੍ਰੇਮ 'ਚ ਗੁਰਬਾਣੀ ਦੇ ਸ਼ਬਦਾ ਦੇ ਕੀਰਤਨ ਕੀਤੇ।
ਬੇਅੰਤ ਸ਼ਲਾਘਾਯੋਗ ਪ੍ਰਬੰਧਕੀ ਇੰਤਜਾਮਾਂ 'ਚ ਸੰਪੂਰਨ ਹੋਏ ਅੱਜ ਦੇ ਸਮਾਗਮ 'ਚ ਅਹਿਮ ਪੱਖ ਜਥੇ: ਬਾਬਾ ਹਰਪਿੰਦਰ ਸਿੰਘ
ਭਿੰਦਾ ਜੀ ਵਲੋਂ ਪਾਲਕੀ 'ਚੋਂ ਸੀਸ 'ਤੇ ਗੁਰੂ ਸਾਹਿਬ ਜੀ ਦੇ ਸ਼ੰਘਾਸ਼ਣ 'ਤੇ ਬਿਰਾਜਮਾਨ ਕੀਤੇ ਜਾਣ ਦਾ ਦ੍ਰਿਸ਼, ਗਿਆਨੀ ਬਲਵਿੰਦਰ ਸਿੰਘ
ਮੁੱਖ ਗ੍ਰੰਥੀ ਵਲੋਂ ਕੀਤੀ ਸ਼ੁਕਰਾਨੇ ਦੀ ਕੀਤੀ ਅਰਦਾਸ ਅਤੇ ਸ਼੍ਰੀ ਅਖੰਡ ਪਾਠ ਦੀ ਅਰੰਭਤਾ ਸੀ।ਜਥੇਦਾਰ ਗੁਰਚਰਨ ਸਿੰਘ ਗਰੇਵਾਲ, ਜਥੇ:
ਰਘਵੀਰ ਸਿੰਘ ਸਹਾਰਨਮਾਜਰਾ, ਜਥੇ: ਚਰਨ ਸਿੰਘ ਆਲਮਗੀਰ, ਜਥੇ: ਹਰਪਾਲ ਸਿੰਘ ਜੱਲ੍ਹਾ, ਬੀਬੀ ਸੁਖਵਿੰਦਰ ਕੌਰ ਸੋਖੀ ਆਦਿ (ਸ਼੍ਰੋਮਣੀਕਮੇਟੀ ਮੈਂਬਰਾਂ) ਅਤੇ ਜਥੇ: ਪ੍ਰਿਤਪਾਲ ਸਿੰਘ ਮੈਂਬਰ ਧਰਮ ਪ੍ਰਚਾਰ ਕਮੇਟੀ ਆਦਿ ਦੇ ਦਿਸ਼ਾਂ-ਨਿਰਦੇਸ਼ਾਂ 'ਚ ਗੁ: ਮੈਨੇਜ਼ਰ ਸ੍ਰ: ਰੇਸ਼ਮ
ਸਿੰਘ ਸੰਧੂ ਅਤੇ ਮੀਤ ਮੈਨੇਜ਼ਰ ਸ੍ਰ: ਗੁਰਮੀਤ ਸਿੰਘ ਸੁਨਾਮ ਅਤੇ ਉਨ੍ਹਾਂ ਦੇ ਸਹਿਯੋਗੀ ਕਰਮੀਆਂ ਦੀ ਕਾਬਲੀਅਤ ਸੰਗਤਾਂ ਦੀ ਜਬਾਨ
'ਚੋਂ ਸੁਣਨ ਨੂੰ ਮਿਲੀ। ਕਾਰ ਸੇਵਾ ਵਾਲੇ ਮਹਾਂਪੁਰਸ਼ ਸੰਤ ਬਾਬਾ ਅਮਰੀਕ ਸਿੰਘ ਪਟਿਆਲਾ ਅਤੇ ਉਨ੍ਹਾਂ ਦੇ ਸਥਾਨਕ ਜਥੇਦਾਰ ਬਾਬਾ
ਭਿੰਦਾ ਜੀ ਵਲੋਂ ਕਾਰ ਸੇਵਾ ਰਹੀਂ ਉਸਾਰੇ ਨਵੇਂ ਦਰਬਾਰ ਸਾਹਿਬ 'ਚ ਸੰਗਤਾਂ ਦੀ ਇਕਾਗਰਤਾ 'ਚ ਹੋਰ ਵਾਧਾ ਕਰਦੀ ਵਿਖਾਈ ਦਿੱਤੀ।ਸੰਧੂ
ਪ੍ਰਵਾਰ ਅਤੇ ਉੱਤਮ ਪ੍ਰਵਾਰ ਸਮੇਤ ਸ਼ਰਧਾਲੂ ਸੇਵਾਦਾਰਾਂ ਦੇ ਯੋਗਦਾਨ ਅਤੇ ਭਾਈ ਬਿੱਟੂ ਵਲੋਂ ਕੀਤੀ ਸਜਾਵਟ ਸ਼ਲਾਘਾਯੋਗ ਪੱਖ
ਰਹੇ। ਸਮਾਗਮ ਦੌਰਾਨ ਬਾਬਾ ਇੰਦਰ ਸਿੰਘ ਪਟਿਆਲਾ, ਜਥੇ: ਹੀਰਾ ਸਿੰਘ ਗਾਬੜੀਆ, ਮਲਕੀਤ ਸਿੰਘ ਦਾਖਾ, ਹਲਕਾ ਵਿਧਾਇਕ ਕੁਲਦੀਪ ਸਿੰਘ ਵੈਦ, ਸ੍ਰ: ਜਗਬੀਰ ਸਿੰਘ ਸੋਖੀ,ਗੁਰਿੰਦਰਪਾਲ ਸਿੰਘ ਪੱਪੂ,ਸੁਰਿੰਦਰ ਸਿੰਘ ਚੌਹਾਨ, ਅਜੀਤ ਸਿੰਘ ਹੀਰਾ,ਪਹਿਲਵਾਨ ਉਪਦੇਸ਼ ਸਿੰਘ ਆਲਮਗੀਰ ਸਮੇਤ ਸਰਪੰਚ ਅਤੇ ਗ੍ਰਾਮ ਪੰਚਾਇਤ ਆਲਮਗੀਰ, ਸ੍ਰ:ਪਰਮਜੀਤ ਸਿੰਘ ਧਰਮ ਸਿੰਘ ਵਾਲਾ,ਸ੍ਰ: ਬੇਅੰਤ ਸਿੰਘ ਗਰੇਵਾਲ, ਸ੍ਰ: ਭੂਪਿੰਦਰ ਸਿੰਘ ਨਾਗੋਕੇ, ਅਕਾਂਉਟੈਂਟ ਸ੍ਰ: ਗੁਰਚਰਨ ਸਿੰਘਪੂਰਬਾ, ਸ੍ਰ: ਜਗਜੀਤ ਸਿੰਘ ਸੰਤ, ਸ੍ਰ: ਤਲਵਿੰਦਰ ਸਿੰਘ ਮੁਲਤਾਨੀ, ਸ੍ਰ: ਮਨਪ੍ਰੀਤ ਸਿੰਘ ਖਟੜਾ, ਬਾਬਾ ਸੁਖਵਿੰਦਰ ਸਿੰਘ, ਗਿਆਨੀ ਜਰਨੈਲਸਿੰਘ, ਸ੍ਰ: ਅਜੈਪਾਲ ਸਿੰਘ ਗਰੇਵਾਲ, ਸ਼੍ਰੋਮਣੀ ਕਮੇਟੀ ਪ੍ਰਚਾਰਕ ਭਾਈ ਸੁਖਵਿੰਦਰ ਸਿੰਘ, ਭਾ: ਅਜੀਤ ਸਿੰਘ,ਭਾ: ਕੁਲਦੀਪ ਸਿੰਘ,ਸੁਰਿੰਦਰਪਾਲ ਸਿੰਘ ਮਲਿਕ, ਦਵਿੰਦਰ ਸਿੰਘ ਰਿੰਕੂ, ਬਲਜੀਤ ਸਿੰਘ ਬੁਲਾਰਾ, ਬਲਜੀਤ ਸਿੰਘ ਬੰਟੀ, ਹਰਜਿੰਦਰ ਸਿੰਘ ਉਪਲ, ਕਵਲਜੀਤ ਸਿੰਘਵਾਹਲਾ,ਬਾਬਾ ਗੁਰਨਾਮ ਸਿੰਘ, ਅਮਰਜੀਤ ਸਿੰਘ, ਹਰਜੀਤ ਸਿੰਘ ਆਤਮਜੋਤ ਸਿੰਘ, ਜਗਦੇਵ ਸਿੰਘ ਗਿੱਲ ਆਦਿ ਸ਼ਖਸ਼ੀਅਤਾਂ ਤੋਂ ਇਲਾਵਾਇਲਾਕੇ ਭਰ 'ਚੋਂ ਵੱਡੀ ਗਿਣਤੀ ਸੰਗਤਾਂ ਨੇ ਨਵੇਂ ਉਸਰੇ ਦਰਬਾਰ ਸਾਹਿਬ 'ਚ ਗੁਰੂ ਸਾਹਿਬ ਜੀ ਦੇ ਪ੍ਰਕਾਸ਼ ਸਮਾਗ ਮੌਕੇ ਸ਼ਰਧਾ-ਭਾਵਨਾਨਾਲ ਨਤਮਸਤਕ ਹੋਈਆਂ।ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵਲੋਂ ਸਥਾਨਕ ਜਥੇ: ਬਾਬਾ ਭਿੰਦਾ ਜੀ ਨੇ ਸਤਿਗੁਰੂ ਜੀ, ਸ਼੍ਰੋਮਣੀ ਕਮੇਟੀ ਅਤੇਸੰਗਤਾਂ ਦਾ ਧੰਨਵਾਦ ਕੀਤਾ।
« PREV
NEXT »

No comments