BREAKING NEWS
latest

728x90

468x60

ਗੁ:ਸ਼੍ਰੀ ਦਰਵਾਰ ਸਾਹਿਬ ਦੇ ਦਰਸ਼ਨਾਂ ਲਈ ਬੱਸ ਜੱਥਾ ਰਵਾਨਾ ਧਾਰਮਿਕ ਸਥਾਨਾਂ ਦੀ ਯਾਤਰਾ ਕਰਵਾਉਣ ਵਾਲੇ ਪੁਣ ਦੇ ਭਾਗੀ ਬਣਦੇ ਹਨ


ਲੁਧਿਆਣਾ 7 ਅਪ੍ਰੈਲ (ਹਰਜੀਤ ਸਿੰਘ )  ਯੰਗ ਯੂੱਥ ਕਲੱਬ  ਵਲੋਂ ਗੁਰਦੁਆਰਾ ਦਰਵਾਰ ਸਾਹਿਬ ਦੇ ਦਰਸ਼ਨਾਂ ਲਈ ਫ੍ਰੀ ਬਸ ਜੱਥਾਂ  ਗੁਰਦੁਆਰਾ  ਸ਼੍ਰੀ ਨਾਨਕ ਸਾਹਿਬ,ਨੇੜੇ ਰੱਖ ਬਾਗ,ਕਲੱਬ ਰੋਡ ਤੋਂ ਮੁੱਖ ਸੇਵਾਦਾਰ ਸਚਪ੍ਰੀਤ ਸਿੰਘ ਖੇਹਰਾਬੇਟ ਦੀ ਅਗੁਵਾਈ ਹੇਠ ਰਵਾਨਾ ਕੀਤਾ ਗਿਆ ਰਵਾਨਾ ਕਰਨ ਤੋਂ ਪਹਿਲਾਂ ਸਰਬਤ ਦੇ ਭਲੇ ਦੀ ਅਰਦਾਸ ਕੀਤੀ ਗਈ।ਬੱਸ ਜੱਥੇ ਨੂੰ ਡੀਐਸਪੀ ਦਿਲਬਾਗ ਸਿੰਘ ਅਤੇ ਧਰਮਿੰਦਰ ਸਿੰਘ ਵਲੋਂ ਰਵਾਨਾ ਕੀਤਾ ਗਿਆ। ਇਸ ਮੌਕੇ ਤੇ ਦਿਲਬਾਗ ਸਿੰਘ ਅਤੇ ਧਰਮਿੰਦਰ ਸਿੰਘ ਨੇ ਕਿਹਾ ਕਿ ਕਲੱਬ ਸੇ ਸਾਰੇ ਮੈਂਬਰ ਸਿੱਖੀ ਧਰਮ ਨਾਲ ਜਾਣੂ ਕਰਾਉਣ ਲਈ ਬੱਸ ਯਾਤਰਾ ਦੀ ਲੜੀ ਨੂੰ ਸ਼ੁਰੂ ਕਰਕੇ ਪੁੰਨ ਦੇ ਭਾਗੀ ਬਣੇ ਹਨ ਅਤੇ ਭਵਿੱਖ ਵਿਚ ਆਉਣ ਵਾਲੀ ਪੀੜੀ ਲਈ ਪ੍ਰੇਰਨਾ ਦਾਇਕ ਸਿੱਧ ਹੋਵੇਗੀ। ਸੰਸਥਾ ਦੇ ਸਚਪ੍ਰੀਤ ਸਿੰਘ ਖੇਹਰਾਬੇਟ ਨੇ ਦਸਿਆ ਕਿ ਗੁਰੂਦਵਾਰਾ ਸ਼੍ਰੀ ਦਰਵਾਰ ਸਾਹਿਬ ਤੋਂ ਇਲਾਵਾ ਸੰਗਤਾਂ ਨੂੰ ਗੁਰੂਦੁਆਰਾ ਸ਼ਹੀਦ ਗੰਜ ਸਾਹਿਬ,ਬਾਬਾ ਦੀਪ ਸਿੰਘ ਜੀ,ਅਤੇ ਗੁਰੂਦਵਾਰਾ ਖਡੂਰ ਸਾਹਿਬ ਦੇ ਦਰਸ਼ਨ ਕਰਾਏ ਜਾਣਗੇ ਅਤੇ ਯਾਤਰਾ ਦੌਰਾਨ ਸੰਗਤ ਦੇ ਖਾਣ ਪੀਣ ਦਾ ਪ੍ਰਬੰਧ ਵੀ ਕਲੱਬ ਵਲੋਂ ਕੀਤਾ ਜਾਂਦਾ ਹੈ ਤਾਂਕਿ ਕਿਸੇ ਨੂੰ ਕੋਈ ਵੀ ਪ੍ਰੇਸ਼ਾਨੀ ਦਾ ਸਾਮਣਾ ਨਾ ਕਰਨਾ ਪਵੇ।ਉਹਨਾਂ ਕਿਹਾ ਕਿ ਸੰਸਥਾ ਦਾ ਉਦੇਸ਼ ਭਟਕੇ ਹੋਏ ਨੌਜਵਾਨਾਂ ਨੂੰ ਧਾਰਮਿਕ ਸਥਾਨ ਦੀ ਯਾਤਰਾ ਕਰਵਾ ਕੇ ਉਹਨਾਂ ਨੂੰ ਸਿੱਖੀ ਇਤਿਹਾਸ ਬਾਰੇ ਜਾਣੂ ਕਰਵਾ ਕੇ ਅਤੇ ਉਹਨਾਂ ਦਾ ਮਹੱਤਵ ਦੱਸ ਕੇ ਉਹਨਾਂ ਨੂੰ ਸਹੀ ਰਾਹ ਤੇ ਲਿਆਉਣਾ ਹੈ ਅਤੇ ਇਸਦੇ ਲਈ ਉਹ ਆਪਣੀ ਪੂਰੀ ਟੀਮ ਨਾਲ ਅਥੱਕ ਕੋਸ਼ਿਸ਼ ਕਰਦੇ ਰਹਿਣਗੇ। ਇਸ ਮੌਕੇ ਤੇ ਜਸਵਿੰਦਰ ਸਿੰਘ ਮਿੰਟਾ,ਤਜਿੰਦਰ ਗੁਜਰਾਲ,ਇੰਦਰਜੀਤ ਸਿੰਘ ਭਾਨ,ਬਲਬਿੰਦਰ ਸਿੰਘ ਮਨੀ,ਅਮਰਜੀਤ ਸਿੰਘ ਸੋਨੂ,ਵਿਕਰਮ ਸਿੰਘ ਵਿੱਕੀ,ਮਨੀਸਿੰਘ,ਲਾਜਪ੍ਰੀਤਸਿੰਘ,ਜੱਸੀ,ਅਜੇ,ਅਰੁਣਦੀਪ,ਸੰਦੀਪ,ਅਮਿਤ,ਰਵੀ,ਲਵੀ,ਹਰਮਨ,ਸੁਖਮਨ,ਯੁਵਰਾਜ ਹਾਜਿਰ ਹੋਏ।
« PREV
NEXT »

No comments