BREAKING NEWS
latest

728x90

468x60

ਬਿੱਟੂ ਨੂੰ ਫਿਰ ਬਿੱਟੂ ਨੂੰ ਫਿਰ ਤੋਂ ਜਿਤਾ ਕੇ ਰਾਹੁਲ ਗਾਂਧੀ ਦੇ ਹੱਥਾਂ ਵਿੱਚ ਦੇਵਾਂਗੇ ਦੇਸ਼ ਦੀ ਕਮਾਨ- ਬੀਬੀ ਕੋਹਲੀ

ਬਿੱਟੂ ਨੂੰ ਫਿਰ ਬਿੱਟੂ ਨੂੰ ਫਿਰ ਤੋਂ ਜਿਤਾ ਕੇ ਰਾਹੁਲ ਗਾਂਧੀ ਦੇ ਹੱਥਾਂ ਵਿੱਚ ਦੇਵਾਂਗੇ ਦੇਸ਼ ਦੀ ਕਮਾਨ- ਬੀਬੀ ਕੋਹਲੀ 



ਲੁਧਿਆਣਾ-ਅਪੈਲ-(ਹਰਜੀਤ ਸਿੰਘ)- ਲੋਕ ਸਭਾ ਚੋਣਾਂ ਹਲਕਾ ਲੁਧਿਆਣਾ ਲਈ ਕਾਂਗਰਸ ਪਾਰਟੀ ਵੱਲੋਂ ਉਮੀਦਵਾਰ ਬਿੱਟੂ ਦਾ ਲੁਧਿਆਣਾ ਵਿਖੇ ਪਹੁੰਚਣ ਤੇ ਸਮੂਹ ਕਾਂਗਰਸ ਪਾਰਟੀ ਆਗੂਆਂ ਵੱਲੋਂ ਵਿਸ਼ੇਸ਼ ਸਵਾਗਤ ਕੀਤਾ ਗਿਆ। ਇਸ ਮੌਕੇ ਮਹਿਲਾ ਕਾਂਗਰਸ ਪੰਜਾਬ ਦੀ ਜਨਰਲ ਸਕੱਤਰ ਬੀਬੀ ਨੀਲਮ ਕੋਹਲੀ ਵੱਲੋਂ ਵੀ ਵੱਡੀ ਗਿਣਤੀ ਵਿੱਚ ਆਪਣੀ ਮਹਿਲਾ ਟੀਮ ਅਤੇ ਯੁਵਾ ਮੋਰਚਾ ਕਾਂਗਰਸ ਨੂੰ ਨਾਲ ਲੈਕੇ ਚੰਡੀਗੜ੍ਹ ਰੋਡ ਸਮਰਾਲਾ ਚੌਕ ਵਿਖੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਉਨਾ ਕਿਹਾ ਕਿ ਕਾਂਗਰਸ ਹਾਈ ਕਮਾਂਡ ਵੱਲੋ ਬਿੱਟੂ ਨੂੰ ਲੁਧਿਆਣੇ ਤੋਂ ਟਿਕਟ ਦੇਣ ਨਾਲ ਲੁਧਿਆਣਾ ਕਾਂਗਰਸ ਵਿਚ ਖੁਸ਼ੀ ਦੀ ਲਹਿਰ ਹੈ। ਬਿੱਟੂ ਨੇ ਆਪਣੇ ਪਿਛਲੇ ਕਾਰਜਕਾਲ ਦੌਰਾਨ ਬਹੁਤ ਵਧੀਆਂ ਕੰਮ ਕੀਤੇ ਅਤੇ ਲੁਧਿਆਣਾ ਵਾਸੀਆਂ ਦੇ ਉਨਾਂ ਪ੍ਰਤੀ ਪਿਆਰ ਅਤੇ ਮਾਣ ਸਤਿਕਾਰ ਨੂੰ ਦੇਖਦੇ ਹੋਏ ਹੀ ਇੱਕ ਵਾਰ ਫਿਰ ਤੋਂ ਬਿੱਟੂ ਨੂੰ ਲੁਧਿਆਣਾ ਦੇ ਉਮੀਦਵਾਰ ਵਜੋਂ ਨਵਾਜਿਆ ਹੈ। ਉਨਾਂ ਕਿਹਾ ਕਿ ਇਨਾ ਚੌਣਾਂ ਦੌਰਾਨ ਮਹਿਲਾ ਸ਼ਕਤੀ ਵੀ ਬਿੱਟੂ ਨੂੰ ਜਿੱਤਵਾਣ ਚ ਅਹਿਮ ਰੋਲ ਅਦਾ ਕਰੇਗੀ ਅਤੇ ਇਸ ਦੇਸ਼ ਦੀ ਵਾਗਡੋਰ ਰਾਹੁਲ ਗਾਂਧੀ ਦੇ ਹੱਥਾਂ ਵਿੱਚ ਸੌਪੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਮੀਤ ਕੋਰ, ਹਰਪ੍ਰੀਤ ਕੌਰ, ਸਿਮਰਜੀਤ ਕੋਰ, ਸੁਖਵਿੰਦਰ ਕੋਰ, ਰਾਜਵਿੰਦਰ ਕੌਰ, ਜਸਵੀਰ ਕੌਰ, ਪਰਮਜੀਤ ਕੌਰ, ਕਮਰ ਸਿੰਘ, ਕੁਲਵਿੰਦਰ ਸਿੰਘ, ਹਰਨੇਕ ਸਿੰਘ, ਜਸਵਿੰਦਰ ਸਿੰਘ, ਅਵਤਾਰ ਸਿੰਘ ਆਦਿ ਹਾਜਿਰ ਸਨ।
« PREV
NEXT »

No comments