ਗੁਰਦੀਪ ਸਿੰਘ ਲੀਲ ਇੰਟਰਨੈਸਨਲ ਸਿੱਖ ਧਰਮ ਪ੍ਰਚਾਰ ਮੰਚ ਦੇ ਲਗਾਤਾਰ ਸੱਤਵੀ ਵਾਰ ਸਰਬਸੰਮਤੀ ਨਾਲ ਪ੍ਰਧਾਨ ਚੁਣੇ ਗਏ ।।
ਲੁਧਿਆਣਾ ( ਖਾਲਸਾ )ਇੰਟਰਨੈਸਨਲ ਸਿੱਖ ਧਰਮ ਪ੍ਰਚਾਰ ਦੇ ਦਫਤਰ ਇਕ ਮੀਟਿੰਗ ਹੋਈ, ਜਿਸ ਵਿਚ ਸਰਬਸੰਤੀ ਨਾਲ ਭਰੋਵਾਲ ਚੈਅਰਮੈਨ , ਜੱਸੋਵਾਲ ਜਨਰਲ ਸਕੱਤਰ , ਗਰੇਵਾਲ ਮੁੱਖ ਪ੍ਰਬੰਧਕ ਤੇ ਢੋਲਣ ਸਕੱਤਰ ਜਨਰਲ ਚੁਣੇ ਗਏ 20 ਮਾਰਚ 2019 ਇੰਟਰਨੈਸਨਲ ਸਿੱਖ ਧਰਮ ਪ੍ਰਚਾਰ ਮੰਚ ਦੀ ਇੱਕ ਅਹਿਮ ਮੀਟਿੰਗ ਮੰਚ ਦੇ ਆਗੂ ਬਲਦੇਵ ਸਿੰਘ ਗਰੇਵਾਲ ਦੀ ਅਗਵਾਈ ਤੇ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਦੀ ਸਰਪ੍ਰਸਤੀ ਹੇਠ ਹੋਈ ਇਸ ਸਮੇਂ ਪ੍ਰਧਾਨ ਗੁਰਦੀਪ ਸਿੰਘ ਲੀਲ ਪਿਛਲੇ ਸਾਲਾ ਦਾ ਲੇਖਾ ਜੋਖਾ ਕਰਨ ਉਪਰੰਤ ਸਾਰੇ ਅਹੁਦੇਦਾਰਾ ਮੈਂਬਰਾ ਦਾ ਸਹਿਯੋਗ ਤੇ ਧੰਨਵਾਦ ਕਰਨ ਉਪਰੰਤ ਮੰਚ ਦੇ ਢਾਂਚੇ ਨੂੰ ਭੰਗ ਕਰਨ ਦਾ ਐਲਾਨ ਕੀਤਾ ਅਤੇ ਨਵੀਂ ਚੋਣ ਕਰਾਉਣ ਦੇ ਅਧਿਕਾਰ ਜਗਦੀਸ ਸਿੰਘ ਜੱਸੋਵਾਲ ਨੂੰ ਦਿੱਤੇ ਜਿੰਨਾ ਨੇ ਬਲਦੇਵ ਸਿੰਘ ਗਰੇਵਾਲ ਨੂੰ ਚੋਣ
ਪ੍ਰਬੰਧਕ ਨਿਯੁੱਕਤ ਕੀਤਾ ਮੰਚ ਦੇ ਆਗੂ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਨੇ ਪ੍ਰਧਾਨਗੀ ਦੇ ਅਹੁਦੇ ਗੁਰਦੀਪ ਸਿੰਘ ਲੀਲ ਦਾ ਨਾਮ ਪੇਸ ਕੀਤਾ ਸਾਰੇ ਮੈਂਬਰਾਂ ਨੇ ਗੁਰਦੀਪ ਸਿੰਘ ਲੀਲ ਨੂੰ ਲਗਾਤਾਰ ਸੱਤਵੀ ਵਾਰ ਸਰਬ-ਸੰਮਤੀ ਨਾਲ ਪ੍ਰਧਾਨ ਚੁਣ ਲਿਆ ਤੇ ਮੰਚ ਦੇ ਮੈਬਰਾ ਨੇ ਸਿਰੋਪਾਉ ਦੇ ਕੇ ਫਿਰ ਜਿੰਮੇਵਾਰੀ ਸੰਭਾਲੀ ਅਤੇ ਸਮੂਹ ਮੈਂਬਰਾਂ ਨੇ ਬਾਕੀ ਅਹੁਦੇਦਾਰ ਚੁਣਨ ਦੇ ਅਧਿਕਾਰ ਪ੍ਰਧਾਨ ਗੁਰਦੀਪ ਸਿੰਘ ਲੀਲ ਨੂੰ ਦਿੱਤੇ | ਇਸ ਮੋਕੇ ਲੀਲ ਨੇ ਸਮੂਹ ਅਹੁਦੇਦਾਰਾ ਦਾ ਧੰਨਵਾਦ ਕਰਦਿਆਂ ਹੋਇਆ ਵਿਸ਼ਵਾਸ ਦਿਵਾਇਆ ਕਿ ਜੋ ਜੁੰਮੇਵਾਰੀ ਦਾਸ ਨੂੰ ਸੌਂਪੀ ਹੈ ਉਸ ਨੂੰ ਇਮਾਨਦਾਰੀ ਤਨਦੇਹੀ ਨਾਲ ਨਿਭਾਵਾਗਾ । ਲੀਲ ਸਾਰਿਆ ਮੈਂਬਰਾ ਦੀ ਸਹਿਮਤੀ ਨਾਲ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ ਨੂੰ ਚੈਅਰਮੈਨ ਅਤੇ ਹਰਦੇਵ ਸਿੰਘ ਢੋਲਣ ਨੂੰ ਸਕੱਤਰ ਜਨਰਲ ਚੁਣਿਆ ਗਿਆ ਜਗਦੀਸ ਸਿੰਘ ਜੱਸੋਵਾਲ ਨੂੰ ਜਨਰਲ ਸਕੱਤਰ ਦੀ ਜ਼ੁੰਮੇਵਾਰੀ ਸੰਭਾਲੀ ਤੇ ਬਲਦੇਵ ਸਿੰਘ ਗਰੇਵਾਲ ਨੂੰ ਮੰਚ ਦੇ ਮੁੱਖ ਪ੍ਰਬੰਧਕ ਦੇ ਅਹੁਦਾ ਦਾ ਕਾਰਜ ਭਾਗ ਸੰਭਾਲਿਆ ਤੇ ਬਾਕੀ ਦੇ ਅਹੁਦੇਦਾਰਾ ਦੀ ਚੋਣ ਅਗਲੀ ਮੀਟਿੰਗ ਚ ਕੀਤੀ ਜਾਵੇਗੀ ਇਸ ਸਮੇ ਗੁਰਦੀਪ ਸਿੰਘ ਲੀਲ ਨੇ ਕਿਹਾ ਕਿ ਮੰਚ ਵੱਲੋ ਸਮੇ ਸਮੇ ਸਿੱਖੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਧਾਰਮਿਕ ਸਮਾਗਮ ਕਰਾਏ ਜਾਦੇ ਹਨ ਮੰਚ ਦੇ ਮੈਬਰ ਲੋੜਵੰਦ ਮਰੀਜਾ ਖੂਨ ਦਾਨ ਕਰਦੇ ਹਨ ਨੋਜਵਾਨ ਬੱਚਿੱਆ ਨੂੰ ਸਿੱਖੀ ਸਰੂਪ ਚ ਲਿਆਉਣ ਲਈ ਦਸਤਾਰ ਬੰਦੀ ਨੋਜਵਾਨ ਬੱਚਿਆ ਦੇ ਮੁਕਾਬਲੇ ਕਰਾਏ ਜਾਦੇ ਹਨ ਤੇ ਸਮਾਜ ਭਲਾਈ ਦੇ ਕੰਮ ਨੂੰ ਮੰਚ ਦੇ ਮੈਬਰ ਪਹਿਲ ਦੇ ਅਧਾਰ ਤੇ ਕਰਦੇ ਹਨ ।ਸਮੇ ਸਮੇ ਫ੍ਰੀ ਮੈਡੀਕਲ ਕੈਪ ਲਾਏ ਜਾਦੇ ਹਨ ਹਰ ਮਨੁੱਖ ਲਾਵੇ ਇੱਕ ਰੁੱਖ ਮਹਿੰਮ ਹਰ ਸਾਲ ਬੂਟੇ ਲਾਏ ਜਾਦੇ ਹਨ ਇਸ ਸਮੇ ਗੁਰਦੀਪ ਸਿੰਘ ਲੀਲ ਤੋ ਇਲਾਵਾ ਜਥੇਦਾਰ ਪ੍ਰੀਤਮ ਸਿੰਘ ਭਰੋਵਾਲ , ਬਲਦੇਵ ਸਿੰਘ ਗਰੇਵਾਲ , ਹਰਦੇਵ ਸਿੰਘ ਢੋਲਣ , ਜਗਦੀਸ ਸਿੰਘ ਜੱਸੋਵਾਲ , ਜਥੇਦਾਰ ਹਰਦੇਵ ਸਿੰਘ ਝੱਮਟ , ਮਾਸਟਰ ਬਲਰਾਜ ਸਿੰਘ , ਸਤਪਾਲ ਸਿੰਘ ਸਹਿਣਾ , ਜਗਦੀਸ ਸਿੰਘ ਬਿੱਟੂ , ਬਲਦੀਪ ਸਿੰਘ ਧਾਲੀਵਾਲ , ਕੁਲਦੀਪ ਸਿੰਘ ਖਾਲਸਾ , ਅਵਤਾਰ ਸਿੰਘ ਸੈਣੀ , ਸੁਰਜੀਤ ਸਿੰਘ ਪੱਖੋਵਾਲ , ਕੁਲਦੀਪ ਸਿੰਘ , ਰਣਜੀਤ ਸਿੰਘ ਬਿਲਡਰ , ਰਾਮ ਸਿੰਘ ਬਾੜੇਵਾਲ , ਮਨਜੀਤ ਸਿੰਘ ਟਿਵਾਣਾ , ਅਰਵਿੰਦਰ ਸਿੰਘ ਭੱਟੀ , ਭੁਪਿੰਦਰ ਸਿੰਘ ਖੁਸਦਿੱਲ , ਰਵਿੰਦਰ ਸਿੰਘ ਬੇਦੀ , ਅਵਤਾਰ ਸਿੰਘ ਹੈਪੀ , ਮਨਜੀਤ ਸਿੰਘ ਕਲਕੱਤਾ , ਪਰਦੀਪ ਸਿੰਘ , ਜਗਤਾਰ ਸਿੰਘ ਕੈਲੇ ਹਾਜਰ ਸਨ

No comments
Post a Comment