BREAKING NEWS
latest

728x90

468x60

ਪਵਿੱਤਰ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ-ਭਾਈ ਸੋਢੀ*

*ਪਵਿੱਤਰ ਗੁਰਮਤਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ-ਭਾਈ ਸੋਢੀ*


ਲੁਧਿਆਣਾ--ਮਾਰਚ- (ਖਾਲਸਾ) ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਤੇ
ਬ੍ਰਹਮ ਗਿਆਨੀ ਬਾਬਾ ਨੰਦ ਸਿੰਘ ਜੀ ਅਤੇ ਬਾਬਾ ਈਸ਼ਰ ਸਿੰਘ ਜੀ ਦੀ ਪਵਿੱਤਰ .ਯਾਦ ਵਿੱਚਅੰਤਰਰਾਸ਼ਟਰੀ ਮਹਾਂ ਪਵਿੱਤਰ ਗੁਰਮਤਿ ਸਮਾਗਮ 22, 23 ਅਤੇ 24 ਮਾਰਚ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ
ਸਭਾ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਸ਼ਾਮ 5 ਵਜੇ ਤੋਂ ਦੇਰ ਰਾਤ ਤੱਕ ਕਰਵਾਇਆ ਜਾ ਰਿਹਾ ਹੈਜਿਸ ਵਿੱਚ ਸੰਤ ਮਹਾਂਪੁਰਸ਼, ਸਿੱਖ ਕੌਮ ਦੇ ਪ੍ਰਸਿੱਧ ਕੀਰਤਨੀਏ, ਢਾਡੀ ਅਤੇ ਕਥਾਵਾਚਕ ਸੰਗਤਾਂ
ਨੂੰ ਗੁਰੂ ਸ਼ਬਦ ਨਾਲ ਜੋੜਨਗੇ। ਉਪਰੋਕਤ ਜਾਣਕਾਰੀ ਦਿੰਦਿਆਂ ਸਮਾਗਮ ਦੇ ਮੁੱਖ ਪ੍ਰਬੰਧਕ ਤੇ ਜਗਤ ਪ੍ਰਸਿੱਧ ਕੀਰਤਨੀਏ ਭਾਈ ਦਵਿੰਦਰ ਸਿੰਘ ਸੋਢੀ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਮੁਕੰਮਲ ਕਰਲਈਆਂ ਗਈਆਂ ਹਨ
। ਉਨ੍ਹਾਂ ਦੱਸਿਆ ਕਿ ਗੁਰੂ ਸਾਹਿਬ ਦਾ ਸਿੰਘਾਸਨ, ਸੰਗਤਾਂ ਦੇ ਬੈਠਣ ਵਾਸਤੇਖੂਬਸੂਰਤ ਪੰਡਾਲ ਅਤੇ ਲਾਈਟਾਂ ਦਾ ਨਜ਼ਾਰਾ ਦੇਖਣਯੋਗ ਹੋਵੇਗਾ। ਇਹ ਸਮਾਗਮ  ਸ਼ਾਮ 5 ਵਜੇ ਤੋਂ ਲੈ ਕੇ ਦੇਰਰਾਤ ਤੱਕ ਚਲੇਗਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰੰਘ ਮੰਕੜ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਭਾਈ ਸੋਢੀ ਨੂੰ ਪੂਰਨ
ਸਹਿਯੋਗ ਦਿੱਤਾ ਜਾਵੇਗਾ। ਬਾਹਰੋਂ ਆਈਆਂ ਸੰਗਤਾਂ ਲਈ ਰਹਿਣ ਦਾ ਪ੍ਰਬੰਧ, ਗੁਰੂ ਕਾ ਲੰਗਰ,ਗੱਡੀਆਂ ਖੜ੍ਹੀਆਂ ਕਰਨ ਲਈ ਪਾਰਕਿੰਗ ਅਤੇ ਜੋੜਾ ਘਰ ਸਮੇਤ ਹਰ ਤਰ੍ਹਾਂ ਦੇ ਪ੍ਰਬੰਧ ਮੁਕੰਮਲ ਕਰ ਲਏ
ਗਏ ਹਨ। ਇੰਟਰਨੈਸ਼ਨਲ ਸਿੱਖ ਫੈਡਰੇਸ਼ਨ ਦੇ ਪ੍ਰਧਾਨ ਪਰਮਜੀਤ ਸਿੰਘ ਖਾਲਸਾ ਨੇ ਦੱਸਿਆ ਕਿਸ ਸਮੁੱਚੀਆਂਧਾਰਮਿਕ ਜੱਥੇਬੰਦੀਆਂ ਸਮਾਗਮ ਦੀ ਚੜ੍ਹਦੀ ਕਲਾ ਲਈ ਕਾਰਜਸ਼ੀਲ ਰਹਿਣਗੀਆਂ ਅਤੇ
ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਸਮਾਗਮ ਬੜ੍ਹੀ ਸ਼ਰਧਾ ਭਾਵਨਾ ਨਾਲ
ਮਨਾਇਆ ਜਾ ਰਿਹਾ ਹੈ। ਇਸ ਮੌਕੇ ਇੰਦਰਜੀਤ ਸਿੰਘ ਮੱਕੜ, ਮਹਿੰਦਰ ਸਿੰਘ ਡੰਗ, ਜਗਜੀਤਸਿੰਘ ਆਹੂਜਾ,  ਮੇਜਰ ਸਿੰਘ ਖਾਲਸਾ,ਅਤਰ ਸਿੰਘ ਮੱਕੜ, ਜਗਦੇਵ ਸਿੰਘ ਕਲਸੀ, ਅਵਤਾਰ ਸਿੰੰਘ ਬੀ ਕੇ, ਅਮਰਜੀਤਸਿੰੰਘ, ਅਮਰੀਕ ਸਿੰਘ ਮਿੱਕੀ, ਐੱਸ ਪੀ ਖੁਰਾਣਾ, ਸਤਨਾਮ ਸਿੰਘ, ਖੁਸ਼ਦਿਲ, ਕ੍ਰਿਪਾਲ ਸਿੰਘ
ਚੌਹਾਨ, ਭਾਈ ਭਗਵਾਨ ਸਿੰਘ ਜੌਹਲ, ਹਰਦੀਪ ਸਿੰਘ ਬਿੱਟੂ, ਬਹਾਦਰ ਸਿੰਘ ਅਤੇ ਭਾਈ ਲਲਿਤ
ਸਿੰਘ ਸੋਹਾਣੇ ਵਾਲੇ ਆਦਿ ਵੀ ਮੌਜੂਦ ਸਨ।
« PREV
NEXT »

No comments