ਹਲਕਾ ਦੱਖਣੀ ਦੇ ਵੋਟਰ 20 ਤਾਰੀਖ ਨੂੰ ਅਪਣੀ ਮੱਤ ਦਾ ਦਾਨ ਕਰਕੇ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾਉਣ -ਜੱਥੇਦਾਰ ਗਾਬੜ੍ਹੀਆ
ਲੁਧਿਆਣਾ-14-ਫਰਵਰੀ (ਹਰਜੀਤ ਸਿੰਘ ਖਾਲਸਾ) ਪੰਜਾਬ ਵਿਧਾਨ ਸਭਾ ਹਲਕਾ ਦੱਖਣੀ ਤੋਂ ਅਕਾਲੀ-ਬਸਪਾ ਦੇ ਸਾਂਝੇ ਉਮੀਦਵਾਰ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੇ ਅਪਣੇ ਚੋਣ ਪ੍ਰਚਾਰ ਵਿੱਚ ਤੁਫਾਨੀ ਤੇਜੀ ਲਿਆਉਂਦੇ ਹੋਏ ਜਿੱਥੇ ਹਲਕੇ ਦੇ ਕੋਨੇ-ਕੋਨੇ ਵਿੱਚ ਵੋਟਰਾਂ ਅਤੇ ਸਪੋਟਰਾਂ ਨਾਲੇ ਚੋਣ ਮੀਟਿੰਗਾਂ ਕਰਕੇ ਸੰਪਰਕ ਬਣਾਇਆ ਉੱਥੇ ਲੋਕਾਂ ਨੂੰ ਅਪੀਲ ਵੀ ਕੀਤੀ ਕਿ ਹਲਕਾ ਦੱਖਣੀ ਦੇ ਵੋਟਰ 20 ਤਾਰੀਖ ਨੂੰ ਅਪਣੀ ਮੱਤ ਦਾ ਦਾਨ ਕਰਕੇ ਚੋਣ ਨਿਸ਼ਾਨ ਤੱਕੜੀ ਦਾ ਬਟਨ ਦਬਾਉਣ ਤਾਂ ਜੋ ਪੰਜਾਬ ਅੰਦਰ ਉਹਨਾਂ ਦੀ ਅਪਣੀ ਅਕਾਲੀ-ਬਸਪਾ ਗਠਬੰਧਨ ਸਰਕਾਰ ਬਣ ਸਕੇ। ਇਸ ਮੌਕੇ ਵਾਰਡ ਨੰ: 36 ਵਿਖੇ ਕੁਲਦੀਪ ਸਿੰਘ ਖਾਲਸਾ, ਮਨਜੀਤ ਸਿੰਘ ਸ਼ਿਮਲਾਪੁਰੀ, ਦਵਿੰਦਰ ਸਿੰਘ ਅਰੋੜਾ ਅਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਜੱੱਥੇਦਾਰ ਗਾਬੜ੍ਹੀਆ ਦੇ ਹੱਕ ਵਿੱਚ ਕਰਵਾਈ ਗਈ। ਮੀਟਿੰਗ ਦੌਰਾਨ ਉਹਨਾਂ ਨੂੰ ਲੱਡੂਆਂ ਨਾਲ ਤੋਲ ਸਨਮਾਨ ਕੀਤਾ ਗਿਆ ਉੱਥੇ ਆਖਿਆ ਕਿ ਹਲਕੇ ਦੇ ਲੋਕ ਜੱਥੇਦਾਰ ਹੀਰਾ ਸਿੰਘ ਗਾਬੜ੍ਹੀਆ ਨੂੰ ਅਪਣਾ ਨੇਤਾ ਮਨ ਚੁੱਕੇ ਹਨ ਤੇ ਇਸ ਦਾ ਐਲਾਨ 10 ਮਾਰਚ ਨੂੰ ਵੋਟਾਂ ਦੀ ਗਿਣਤੀ ਸਮੇ ਆਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਵਿੰਦਰ ਸਿੰਘ ਸੁੱਖੀ, ਜਤਿੰਦਰ ਸਿੰਘ ਖਾਲਸਾ, ਜਸਵਿੰਦਰ ਸਿੰਘ ਅਠਵਾਲ, ਗੁਰਮੁੱਖ ਸਿੰਘ ਘੁੰਮਣ, ਰਵਿੰਦਰ ਸਿੰਘ ਟੋਨੀ, ਨਰਿੰਦਰ ਸਿੰਘ, ਹਰਜਿੰਦਰ ਸਿੰਘ ਸੰਧੂ, ਡਾ.ਰਜਿੰਦਰ ਸਿੰਘ, ਮਨਦੀਪ ਸਿੰਘ ਸੈਣੀ, ਗਗਨਦੀਪ ਸਿੰਘ ਸੱਲ, ਸੁਰਿੰਦਰ ਸਿੰਘ ਨਾਗੀ, ਜਗਦੀਸ ਸਿੰਘ, ਜਗਦੀਪ ਸਿੰਘ ਭਿੰਡਰ, ਰਜਿੰਦਰ ਸਿੰਘ ਲਿਬੜਾ, ਜਸਪ੍ਰੀਤ ਸਿੰਘ ਮਾਣਾ, ਗੁਰਚਰਨ ਸਿੰਘ ਗੁਰੂ, ਜਗਜੀਤ ਸਿੰਘ ਨੀਟਾ, ਹਰਪ੍ਰੀਤ ਸ਼ਰਮਾ, ਸੁਖਵਿੰਦਰ ਕੌਰ ਸੁੱਖੀ, ਕੁਲਵਿੰਦਰ ਕੌਰ ਪ੍ਰਧਾਨ, ਹੈਪੀ ਬੇਦਿਲ, ਡਾ.ਹਰਿੰਦਰ ਸਿੰਘ ਵਿਰਕ, ਰਵੇਲ ਸਿੰਘ ਸੋਨੀ, ਸੁੱਚਾ ਸਿੰਘ, ਛਿੰਦਾ ਪ੍ਰਧਾਨ, ਮੋਹਣ ਸਿੰਘ ਸ਼ੇਰਗਿੱਲ, ਨੀਨੀ ਗੋਗੀ, ਗੁਰਮੀਤ ਸਿੰਘ, ਸੁਖਵਿੰਦਰ ਸਿੰਘ ਬਿੱਟੂ, ਸਤਨਾਮ ਸਿੰਘ ਬਿੱਟੂ, ਜੋਗਿੰਦਰ ਸਿੰਘ ਜੱਗੂ, ਸੇਵਾ ਸਿੰਘ ਚੌਲੀ, ਸਵਰਨ ਸਿੰਘ ਮਠਾੜੂ, ਅਸ਼ੋਕ ਕੁਮਾਰ, ਹਰਦੀਪ ਸਿੰਘ ਖਾਲਸਾ, ਸਤਿੰਦਰ ਪਾਲ ਸਿੰਘ, ਲਖਵਿੰਦਰ ਸਿੰਘ ਲਖਨਪਾਲ, ਬੀਬੀ ਰਣਜੀਤ ਕੌਰ ਖਾਲਸਾ ਤੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਵੀ ਹਾਜ਼ਰ ਸਨ।

No comments
Post a Comment