ਭਗਤ ਸਿੰਘ ਦੀ ਸੋਚ ਨੂੰ ਕਦੇ ਕੋਈ ਖਤਮ ਨਹੀ ਕਰ ਸਕਦਾ: ਸਿਮਰਜੀਤ ਬੈਂਸ
ਲੁਧਿਆਣਾ -14-ਫਰਵਰੀ (ਹਰਜੀਤ ਸਿੰਘ ਖਾਲਸਾ )ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਹਲਕਾ ਆਤਮ ਨਗਰ ਤੋਂ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਨੇ ਵਿਰੋਧੀਆਂ ਨੂੰ ਚੇਤਾਵਨੀ ਦੇ ਨਾਲ ਨਾਲ ਸਲਾਹ ਵੀ ਦਿੱਤੀ ਹੈ ਕਿ ਵਿਰੋਧੀ ਸ਼ਾਂਤੀ ਨਾਲ ਚੋਣਾਂ ਲੜਨ ਜਦਕਿ ਜਿਸ ਤਰਾਂ ਨਾਲ ਭਗਤ ਸਿੰਘ ਦੀ ਸੋਚ ਨੂੰ ਖਤਮ ਨਹੀ ਕੀਤਾ ਜਾ ਸਕਦਾ ਉਸੇ ਤਰਾਂ ਹਲਕਾ ਆਤਮ ਨਗਰ ਦੇ ਲੋਕਾਂ ਦੀ ਸੋਚ ਨੂੰ ਨਹੀ ਬਦਲਿਆ ਜਾ ਸਕਦਾ ਕਿਉ ਕਿ ਉਹਨਾਂ ਨੇ ਮੰਨ ਬਣ ਲਿਆ ਹੈ ਕਿ ਇਸ ਵਾਰ ਉਹ ਬੈਂਸ ਭਰਾਵਾਂ ਨੂੰ ਤੀਸਰੀ ਵਾਰ ਲਗਾਤਾਰ ਜਿਤਾਉਣਗੇ। ਵਿਧਾਇਕ ਬੈਂਸ ਕੌਸਲਰ ਸਿਕੰਦਰ ਸਿੰਘ ਪੰਨੂ ਵੱਲੋਂ ਕਰਵਾਈ ਗਈ ਮੀਟਿੰਗ ਦੌਰਾਨ ਇਲਾਕਾ ਵਾਸੀਆ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਕੌਸਲਰ ਪੰਨੂ ਨੇ ਕਿਹਾ ਕਿ ਵਿਧਾਇਕ ਬੈਂਸ ਭਰਾਵਾਂ ਦੀ ਸੋਚ ਹੀ ਹੈ ਕਿ ਉਹ ਜਿੱਥੇ ਪਿਛਲੇ 10 ਸਾਲਾਂ ਤੋਂ ਲੋਕਾਂ ਦੀ ਸੇਵਾ ਨਿਸ਼ਕਾਮ ਭਾਵਨਾ ਨਾਲ ਕਰ ਰਹੇ ਹਨ ਉਸੇ ਤਰਾਂ ਆਉਣ ਵਾਲੇ ਸਮੇਂ ਦੌਰਾਨ ਵੀ ਕਰਦੇ ਰਹਿਣਗੇ। ਇਸ ਮੌਕੇ ਤੇ ਜਸਪਾਲ ਸਿੰਘ ਬੈਂਸ, ਅਮਰੀਕ ਸਿੰਘ, ਮੁਨੀਸ਼ ਪੁੰਜ, ਬੱਬੂ ਮੱਕੜ, ਜਸਪਾਲ ਸਿੰਘ, ਪਹਿਲਾਦ ਸਿੰਘ, ਸਤਬੀਰ ਸਿੰਘ, ਹੈਰੀ ਕੰਗ, ਜਸਪ੍ਰੀਤ ਸਿੰਘ ਸਮੇਤ ਹੋਰ ਸ਼ਾਮਿਲ ਸਨ।

No comments
Post a Comment