ਪ੍ਰਵੀਨ ਬਾਂਸਲ ਨੇ ਸੀਨੀਅਰ ਡਿਪਟੀ ਮੇਅਰ ਰਹਿੰਦੇ ਅਪਣੀ ਕਾਬਲਿਅਤ ਸਿੱਧ ਕੀਤੀ, ਉਤਰੀ ਹਲਕਾ ਹੁਣ ਉਹਨਾਂ ਨੂੰ ਬਣਾਏ ਵਿਧਾਇਕ -- ਮਾਹੀ ਗਿੱਲ
ਲੁਧਿਆਣਾ-09-ਫਰਵਰੀ(ਹਰਜੀਤ ਸਿੰਘ ਖਾਲਸਾ) ਵਿਧਾਨਸਭਾ ਉਤਰੀ ਤੋਂ ਭਾਜਪਾ ਉਮੀਦਵਾਰ ਪ੍ਰਵੀਨ ਬਾਂਸਲ ਦੇ ਚੋਣ ਪ੍ਰਚਾਰ ਲਈ ਪੰਹੁਚੀ ਭਾਜਪਾ ਨੇਤਰੀ ਅਤੇ ਵਾਲੀਵੁਡ ਐਕਟਰੈਸ ਮਾਹੀ ਗਿੱਲ ਨੇ ਵਾਰਡ-85 ਦੇ ਗੱਲੀ-ਮੁਹੱਲੀਆਂ ਵਿੱਚ ਡੋਰ-ਟੂ-ਡੋਰ ਪ੍ਰਚਾਰ ਕਰ ਭਾਜਪਾ ਲਈ ਵੋਟ ਮੰਗੇ । ਇਸ ਮੌਕੇ ਤੇ ਭਾਜਪਾ ਉਮੀਦਵਾਰ ਪ੍ਰਵੀਨ ਬਾਂਸਲ, ਭਾਜਪਾ ਨੇਤਾ ਉਮਾਦਤ ਸ਼ਰਮਾ, ਭਾਜਪਾ ਕੌਂਸਲਰ ਦਲ ਦੀ ਨੇਤਾ ਸੁਨੀਤਾ ਰਾਣੀ, ਭਾਜਪਾ ਯੂਥ ਆਗੂ ਗੁਰਦੀਪ ਸਿੰਘ ਗੋਸ਼ਾ, ਦੀਪੂ ਸ਼ਰਮਾ, ਚਿਰਾਗ ਅਰੋੜਾ, ਸੰਜੀਵ ਪੰਡਿਤ ਅਤੇ ਵਿਨੈ ਮਿਤਲ ਵੀ ਮੌਜੂਦ ਰਹੇ । ਮਾਹੀ ਗਿੱਲ ਨੇ ਪੰਜਾਬ ਵਿੱਚ ਭਾਜਪਾ ਦੇ ਪੱਖ ਵਿੱਚ ਚੱਲ ਰਹੀ ਰਾਜਨਿਤਿਕ ਲਹਿਰ ਦਾ ਜਿਕਰ ਕਰਦੇ ਹੋਏ ਲੁਧਿਆਣਾ ਵਿਧਾਨਸਭਾ ਉਤਰੀ ਤੋਂ ਉਮੀਦਵਾਰ ਪ੍ਰਵੀਨ ਬਾਂਸਲ ਦੇ ਪੱਖ ਵਿੱਚ ਮਤਦਾਨ ਕਰਨ ਦੀ ਅਪੀਲ ਸਥਾਨਕ ਲੋਕਾਂ ਨੂੰ ਕੀਤੀ । ਉਨ੍ਹਾਂ ਨੇ ਪ੍ਰਵੀਨ ਬਾਂਸਲ ਵਲੋਂ ਨਗਰ ਨਿਗਮ ਹਾਊਸ ਵਿੱਚ ਬਤੋਰ ਸੀ. ਡਿਪਟੀ ਮੇਅਰ ਦੇ ਕਾਰਜਕਾਲ ਦੌਰਾਨ ਲੁਧਿਆਣਾ ਦੇ ਵਿਕਾਸ ਸਹਿਤ ਜਨਹਿਤ ਦੇ ਕੀਤੇ ਕਾਰਜਾਂ ਵਿੱਚ ਦਿੱਤੇ ਯੋਗਦਾਨ ਦਾ ਜਿਕਰ ਕਰਦੇ ਹੋਏ ਕਿਹਾ ਕਿ ਬਾਂਸਲ ਨੇ ਡਿਪਟੀ ਮੇਅਰ ਰਹਿੰਦੇ ਹੋਏ ਅਪਣੀ ਕਾਬਲਿਅਤ ਸਿੱਧ ਕੀਤੀ, ਉਤਰੀ ਹਲਕਾ ਹੁਣ ਉਹਨਾਂ ਨੂੰ ਵਿਧਾਇਕ ਬਣਾਏ । ਜੇਕਰ ਤੁਸੀ ਵਿਕਾਸ ਚਾਹੁੰਦੇ ਹੋ ਤਾਂ ਵਿਧਾਨਸਭਾ ਉਤਰੀ ’ ਚ ਪ੍ਰਵੀਨ ਬਾਂਸਲ ਦੇ ਪੱਖ ਵਿੱਚ ਮਤਦਾਨ ਕਰਕੇ ਪੰਜਾਬ ਵਿੱਚ ਡੱਬਲ ਇੰਜਨ ਸਰਕਾਰ ਦੀ ਨੀਂਹ ਮਜਬੂਤ ਕਰੋ ।

No comments
Post a Comment