ਅਕਾਲੀ ਦਲ ਦੇ ਨੇ ਦਿੱਤਾ ਕਾਂਗਰਸ ਨੂੰ ਝਟਕਾ
ਕਾਂਗਰਸੀ ਯੂਥ ਪ੍ਰਧਾਨ ਦੇ ਅਕਾਲੀ ਦਲ ਵਿਚ ਸ਼ਾਮਿਲ ਹੋਣ ਨਾਲ ਢਾਂਡਾ ਦੇ ਚੋਣ ਪ੍ਰਚਾਰ ਨੂੰ ਮਿਲਿਆ ਭਰਵਾਂ ਹੁੰਗਾਰਾ
ਲੁਧਿਆਣਾ-09-ਫਰਵਰੀ(ਹਰਜੀਤ ਸਿੰਘ ਖਾਲਸਾ)ਹਲਕਾ ਆਤਮ ਨਗਰ ਵਿਚ ਕਾਂਗਰਸ ਨੂੰ ਇਕ ਵੱਡੀ ਚੋਟ ਦਿੰਦੇ ਹੋਏ ਸਰਦਾਰ ਗੁਰਜੀਤ ਸਿੰਘ ਸ਼ੀਂਹ ਕਾਂਗਰਸ ਦਾ ਦਾਮਨ ਛੱਡ ਕੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਐਡਵੋਕੇਟ ਹਰੀਸ਼ ਰਾਏ ਢਾਂਡਾ ਜੀ ਦੀ ਅਗੁਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਪਾਰਟੀ ਨੂੰ ਜਬਰਦਸਤ ਝਟਕਾ ਦਿੰਦਿਆਂ ਹੋਏ ਗੁਰਜੀਤ ਸਿੰਘ ਸ਼ੀਂਹ ਤੀਜੀ ਪੀੜ੍ਹੀ ਦੇ ਕਾਂਗਰਸੀ ਹਨ ਅਤੇ ਪਿਛਲੇ 20 ਸਾਲਾਂ ਤੋਂ ਕਾਂਗਰਸ ਵਿਚ ਆਪਣੀ ਸੇਵਾਵਾਂ ਦੇ ਰਹੇ ਸਨ ਜਿਸ ਦੌਰਾਨ ਉਹ ਬਹੂਤ ਜਿੰਮੇਦਾਰ ਓਹਦਿਆ ਨੂੰ ਸਾਂਭ ਚੁੱਕੇ ਸਨ। ਓਹਨਾਂ ਦਾ ਕਾਂਗਰਸ ਛੱਡ ਅਕਾਲੀ ਦਲ ਵਿੱਚ ਆਉਣਾ ਇਹ ਦੱਸਦਾ ਹੈ ਕਿ ਕਾਂਗਰਸ ਹੁਣ ਜੜੋਂ ਕਮਜ਼ੋਰ ਹੋ ਗਈ ਹੈ ਅਤੇ ਅੱਜ ਦਾ ਯੂਥ ਅਕਾਲੀ ਦਲ ਅਤੇ ਸੁਖਬੀਰ ਸਿੰਘ ਬਾਦਲ ਉੱਤੇ ਵਿਸ਼ਵਾਸ ਕਰ ਰਿਹਾ ਹੈ। ਸ਼ੀਂਹ ਜੌ ਕਿ ਪਿਛੜੇ ਜਾਤੀ ਤੋਂ ਸੰਬੰਧ ਰੱਖਦੇ ਹਨ, ਓਹਨਾ ਦੇ ਅਕਾਲੀ ਦਲ ਚ ਆਉਣ ਨਾਲ ਆਤਮ ਨਗਰ ਦੇ ਉਮੀਦਵਾਰ ਹਰੀਸ਼ ਰਾਏ ਢਾਂਡਾ ਜੀ ਨੂੰ ਭਰਪੂਰ ਲਾਭ ਮਿਲੇਗਾ। ਅਕਾਲੀ ਦਲ ਜੌ ਕਿ ਬਸਪਾ ਨਾਲ ਗਠਜੋੜ ਵਿਚ ਚੋਣਾਂ ਲੜ ਰਿਹਾ ਹੈ, ਪਹਿਲਾ ਹੀ ਪਿਛੜੇ ਵਰਗਾਂ ਦੀ ਪਹਿਲੀ ਪਸੰਦ ਬਣਿਆ ਹੋਇਆ ਹੈ।ਸ਼ੀਂਹ ਦੇ ਨਾਲ ਨਾਲ ਹੋਰ ਵੀ ਕਾਂਗਰਸੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ। ਜਿਵੇਂ ਕਿ ਅਸ਼ਵਨੀ ਬਿਦਲਾਨ ਹਲਕਾ ਆਤਮ ਨਗਰ ਦੇ ਯੂਥ ਕਾਂਗਰਸ ਪ੍ਰਧਾਨ, ਵਰੁਣ ਕਾਲੜਾ ਯੂਥ ਕਾਂਗਰਸ ਸੋਸ਼ਲ ਮੀਡੀਆ ਇੰਚਾਰਜ ਹਲਕਾ ਆਤਮ ਨਗਰ, ਦੀਪ ਸਿੰਘ ਰਾਜਪੂਤ ਐਕਸ ਜਨਰਲ ਸਕੱਤਰ ਆਤਮ ਨਗਰ ਯੂਥ ਕਾਂਗਰਸ, ਸਨੀ ਗਾਬਾ ਸੋਸ਼ਲ ਮੀਡੀਆ ਇੰਚਾਰਜ ਵਾਰਡ 39, ਪ੍ਰਿੰਸ ਬਾਂਸਲ, ਦਿਲਬਰ ਹੁਸੈਨ, ਗੁਰਜੀਤ ਮਠਾੜੂ, ਉੱਤਮ ਸਿੰਘ, ਅਰੁਣ ਭੰਬਕ, ਕੁਸ਼ਲ ਵਰਮਾ, ਦਿਲਦਾਰ ਸਿੰਘ, ਅਨਮੋਲ ਵਰਮਾ, ਗੁਰਸਿਮਰਨ ਸਿੰਘ, ਸਾਹਿਲ ਵਰਮਾ ਅਤੇ ਹੋਰ ਆਗੂ ਅਕਾਲੀ ਦਲ ਚ ਸ਼ਾਮਿਲ ਹੋਏ।

No comments
Post a Comment