ਵਿਕਾਸ ਵਿੱਚ ਵਰਤੀ ਘੱਟਿਆ ਸਮਗਰੀ ਦੀ ਜਾਂਚ ਕਰਵਾ ਵਸੂਲਾਂਗੇ ਬੇਈਮਾਨਾਂ ਕੋਲੋਂਂ ਸਰਕਾਰੀ ਖਜਾਨਾ : ਦੇਬੀ
ਲੁਧਿਆਣਾ-06-ਫਰਵਰੀ(ਹਰਜੀਤ ਸਿੰਘ ਖਾਲਸਾ) ਭਾਜਪਾ ਉਮੀਦਵਾਰ ਗੁਰਦੇਵ ਸ਼ਰਮਾ ਦੇਬੀ ਨੇ ਵਿਧਾਨਸਭਾ ਸੈਂਂਟਰਲ ਦੇ ਵਾਰਡ-54, ਸ਼ਿਵਾਜੀ ਨਗਰ, ਮਾਲੀ ਗੰਜ ਧਰਮਸ਼ਾਲਾ, ਗਣੇਸ਼ ਨਗਰ, ਮੁਸ਼ਤਾਕ ਗੰਜ ਵਿੱਚ ਨੁੱਕੜ ਜਨਸਭਾਵਾਂ ਨੂੰ ਸੰਬੋਧਿਤ ਕੀਤਾ ।ਇਸ ਦੌਰਾਨ ਦੇਬੀ ਨੇ ਬਾਬਾ ਲਾਲ ਦਿਆਲ ਮੰਦਿਰ ਵਿੱਖੇ ਨਤਮਸਤਕ ਹੋ ਕੇ ਅਸ਼ੀਰਵਾਦ ਲਿਆ,ਦੇਬੀ ਨੇ ਪਿਛਲੇ 10 ਸਾਲ ਵਿੱਚ ਵਿਕਾਸ ਦੇ ਰੁਪ ਵਿੱਚ ਪਿਛੜੇ ਵਿਧਾਨਸਭਾ ਸੈਂਟਰਲ ਦੇ ਵਿਕਾਸ ਨੂੰ ਪਟਰੀ ਤੇ ਲਿਆਉਣ ਦਾ ਭਰੋਸਾ ਸਥਾਨਕ ਲੋਕਾਂ ਨੂੰ ਦਿੰਦੇ ਹੋਏ ਕਿਹਾ ਕਿ ਕਾਂਗਰਸੀ ਵਿਧਾਇਕ ਦੇ ਕਾਰਜਕਾਲ ਵਿੱਚ ਹੋਏ ਛੁਟ-ਪੁਟ ਵਿਕਾਸ ਕਾਰਜਾਂ ਵਿੱਚ ਪ੍ਰਯੋਗ ਕੀਤੀ ਗਈ ਘੱਟੀਆ ਪੱਧਰ ਦੀ ਸਮਗਰੀ ਦੀ ਨਿਰਪੱਖ ਜਾਂਚ ਕਰਕੇ ਸਰਕਾਰੀ ਫੰਡਾਂ ਦਾ ਦੁਰਪਯੋਗ ਕਰਣ ਵਾਲਿਆਂ ਨੂੰ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਪੰਹੁਚਾਇਆ ਜਾਵੇਗਾ । ਉਥੇ ਹੀ ਅਧਿਆਪਕਾਂ, ਚੌਂਕੀਦਾਰਾਂ , ਆੰਂਗਨਵਾੜੀ ਵਰਕਰਾਂ ਸਹਿਤ ਹੋਰ ਕੱਚੇ ਕਰਮਚਾਰੀਆਂ ਨੂੰ ਸਥਾਈ ਨੌਕਰੀ ਦੇਣ ਦੀ ਵਿਵਸਥਾ ਹੋਵੇਗੀ । ਇਸ ਮੌਕੇ ਤੇ ਸਵਾਮੀ ਨਿਰਵੇਸ਼ਵਰ ਨੰਦ ਜੀ ਅਤੇ ਮਹੰਤ ਬਿ੍ਰਜਮੋਹਨ , ਸੁਨੀਲ ਮਹਿਰਾ, ਅਸ਼ਵਨੀ ਮਹਾਜਨ, ਚੌਧਰੀ ਯਸ਼ਪਾਲ, ਨੀਰਜ ਵਰਮਾ, ਚਰਨਜੀਤ ਭਾਰਗਵ , ਸਤੀਸ਼ ਮਹਾਜਨ, ਪਵਨ ਮਲਹੌਤਰਾ, ਪ੍ਰਵੀਨ ਸ਼ਰਮਾ, ਸਰੋਜ ਵਰਮਾ,ਪ੍ਰੀਤੀ ਸ਼ਰਮਾ, ਵਿਜੈ ਚਾਇਲ, ਕਪਿਲ ਕਤਿਆਲ, ਰੋਹਿਤ ਸਾਨਨ, ਗੁਰਦੀਪ ਚਾਵਲਾ, ਰਾਜ ਕੁਮਾਰ ਅੱਗਰਵਾਲ, ਸੁਰਿੰਦਰ ਸੂਦ,ਸਹਿਤ ਹੋਰ ਵੀ ਮੌਜੂਦ ਰਹੇ ।

No comments
Post a Comment