ਸੰਜੇ ਤਲਵਾੜ ਦੀਆਂ ਮੁਸੀਬਤਾਂ ਵਧੀਆਂ , ਹਰਮਨ ਗੁਰਮ ਦੇ ਸਾਥੀਆਂ ਨੇ ਸੰਭਾਲੀ ਭੋਲੇ ਦੀ ਚੋਣ ਮੁਹਿੰਮ
ਲੁਧਿਆਣਾ-06-ਫਰਵਰੀ(ਹਰਜੀਤ ਸਿੰਘ ਖਾਲਸਾ)ਜਿਵੇਂ ਜਿਵੇਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦਾ ਦਿਨ 20 ਫਰਵਰੀ ਨੇੜ੍ਹੇ ਆ ਰਿਹਾ ਹੈ , ਓਸੇ ਤਰ੍ਹਾਂ ਚੋਣ ਮੈਦਾਨ ਭੱਖਦਾ ਜਾ ਰਿਹਾ ਹੈ । ਬੇਸ਼ੱਕ ਠੰਡ ਦਾ ਮੌਸਮ ਚਲ ਰਿਹਾ ਹੈ, ਪਰ ਸੂਬੇ ਵਿੱਚ ਚੋਣਾਂ ਨੇ ਗਰਮੀ ਲਿਆਉਂਦੀ ਹੋਈ ਹੈ । ਵਿਧਾਨ ਸਭਾ ਹਲਕਾ ਪੂਰਬੀ ਦੀ ਗੱਲ ਕੀਤੀ ਜਾਵੇ ਤਾਂ ਇਥੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਲਜੀਤ ਸਿੰਘ ਭੋਲਾ ਗਰੇਵਾਲ ਦੀ ਚੋਣ ਮੁਹਿੰਮ ਸਿਖਰਾਂ ਤੇ ਹੈ । ਜਦੋਂ ਕਿ ਕਾਂਗਰਸ ਦੇ ਮੌਜੂਦਾ ਵਿਧਾਇਕ ਸੰਜੇ ਤਲਵਾੜ ਬੇਸ਼ਕ ਪਿਛਲੇ ਪੰਜ ਸਾਲਾਂ ਤੋਂ ਸੱਤਾ ਤੇ ਕਾਬਜ ਹਨ , ਪਰ ਭੋਲਾ ਗਰੇਵਾਲ ਦੀ ਚੋਣ ਮੁਹਿੰਮ ਨੇ ਤਲਵਾੜ ਨੂੰ ਚਿੰਤਾ ਵਿੱਚ ਪਾਇਆ ਹੋਇਆ ਹੈ । ਜਿਕਰਯੋਗ ਹੈ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸੰਜੇ ਤਲਵਾੜ ਨੇ 43010 ਵੋਟਾਂ ਹਾਸਿਲ ਕਰਕੇ ਜਿੱਤ ਦਰਜ ਕੀਤੀ ਸੀ । ਪਰ ਦੂਜੇ ਨੰਬਰ ਤੇ ਰਹਿਣ ਵਾਲੇ ਦਲਜੀਤ ਸਿੰਘ ਭੋਲਾ ਗਰੇਵਾਲ ਨੂੰ ਸਿਰਫ 1581 ਵੋਟਾਂ ਦੀ ਕਮੀ ਕਾਰਨ ਹਾਰ ਦਾ ਸਾਹਮਣਾ ਕਰਨਾ ਪਿਆ ਸੀ । ਗਰੇਵਾਲ ਨੂੰ 41429 ਵੋਟਾਂ ਮਿਲੀਆਂ ਸਨ । ਪਰ ਇਸ ਵਾਰ ਦਲਜੀਤ ਭੋਲਾ ਗਰੇਵਾਲ ਨੂੰ ਵੱਖ ਵੱਖ ਸੰਸਥਾਵਾਂ ਵੱਲੋਂ ਮਿਲੇ ਸਮਰਥਨ ਅਤੇ ਇਲਾਕੇ ਦੇ ਨੌਜਵਾਨਾਂ ਦੀ ਧੜਕਣ ਸਮਝੇ ਜਾਣ ਵਾਲੇ ਨੌਜਵਾਨ ਆਗੂ ਅਤੇ ਆਪ ਦੇ ਸੀਨੀਅਰ ਆਗੂ ਹਰਮਨ ਸਿੰਘ ਗੁਰਮ ਦੇ ਸਮਰਥਕਾਂ ਵੱਲੋਂ ਮਿਲ ਰਹੇ ਸਹਿਯੋਗ ਨੂੰ ਦੇਖਦੇ ਹੋਏ ਸਾਫ ਕਿਹਾ ਜਾ ਸਕਦਾ ਹੈ ਕਿ ਇਸ ਵਾਰ ਦਲਜੀਤ ਭੋਲਾ ਗਰੇਵਾਲ ਦੀ ਜਿੱਤ ਯਕੀਨੀ ਜਾਪਦੀ ਹੈ । ਜਾਣਕਾਰੀ ਅਨੁਸਾਰ ਹਰਮਨ ਗੁਰਮ ਦੇ ਨਾਲ ਹਰਪ੍ਰੀਤ ਸਿੰਘ , ਸ਼ੇਰ ਸਿੰਘ , ਤਨਵੀਰ ਸਿੰਘ , ਦਵਿੰਦਰ ਸਿੰਘ , ਰਸ਼ਵਿੰਦਰ ਸਿੰਘ ਰਵਿੰਦਰ ਰੂਬੀ, ਰਵੀ ਸ਼ਰਮਾ , ਸੰਜੂ ਸ਼ਰਮਾ , ਰਾਣਾ ,ਅਤੇ ਇਲਾਕੇ ਦੀਆਂ ਮਹਿਲਾਵਾਂ ਗੁਰਮੀਤ ਕੌਰ , ਨੀਲਮ, ਮੰਜੂ , ਸੁਰਜੀਤ ਕੌਰ ਅਤੇ ਹੋਰਨਾਂ ਨੌਜਵਾਨਾਂ ਅਤੇ ਮਹਿਲਾਵਾਂ ਵੱਲੋਂ ਦਿੱਤੇ ਜਾ ਰਹੇ ਸਮਰਥਨ ਅਤੇ ਕੀਤੇ ਜਾ ਰਹੇ ਚੌਣ ਪ੍ਰਚਾਰ ਕਾਰਣ ਭੋਲਾ ਗਰੇਵਾਲ ਦੀ ਚੋਣ ਮੁਹਿੰਮ ਸਿਖਰਾਂ ਤੇ ਪੁੱਜ ਗਈ ਹੈ । ਫੈਸਲਾ 10 ਮਾਰਚ ਨੂੰ ਹੋ ਜਾਵੇਗਾ ਜਦੋਂ ਆਮ ਆਦਮੀ ਪਾਰਟੀ ਦਾ ਝਾੜੂ ਵਿਰੋਧੀਆਂ ਦਾ ਸਫਾਇਆ ਕਰ ਦੇਵੇਗਾ ।

No comments
Post a Comment