ਮੈਂ ਜਨਤਾ ਦੀ ਕਚਹਿਰੀ ਵਿਚ ਆਇਆ ਹੈ ਤੁਸੀਂ ਮੈਨੂੰ ਵੋਟ ਪਾਓ ਤੇ ਮੈਂ ਸਦਾ ਹੀ ਆਪ ਜੀ ਦੀ ਕਚਹਿਰੀ ਵਿਚ ਹਾਜ਼ਰ ਰਹਾਂਗਾ :: ਐਡਵੋਕੇਟ ਬਿਕ੍ਰਮਜੀਤ ਸਿੰਘ ਸਿੱਧੂ
ਲੁਧਿਆਣਾ-08-ਫਰਵਰੀ(ਹਰਜੀਤ ਸਿੰਘ ਖਾਲਸਾ)ਭਾਈ ਰਣਧੀਰ ਜੀ ਬਲਾਕ ਵਿੱਚ ਹਲਕਾ ਪੱਛਮੀ ਦੇ ਉਮੀਦਵਾਰ ਸ ਬਿਕਰਮਜੀਤ ਸਿੰਘ ਸਿੱਧੂ ਦੇ ਹੱਕ ਚ ਮੀਟਿੰਗ ਇੰਦਰਪਾਲ ਸਿੰਘ ਚਾਵਲਾ.ਅਸ਼ੋਕ ਗਰਗ ਦੀ ਅਗਵਾਈ ਹੇਠ ਹੋਈ ਇਸ ਮੌਕੇ ਬੋਲਦਿਆਂ ਹਲਕਾ ਪੱਛਮੀ ਦੇ ਉਮੀਦਵਾਰ ਸ੍ਰ ਬਿਕ੍ਰਮਜੀਤ ਸਿੰਘ ਸਿੱਧੂ ਨੇ ਕਿਹਾ ਕਿ ਇਹਨਾਂ ਚੋਣਾਂ ਵਿੱਚ ਭਾਜਪਾ ਨੂੰ ਬਹੁਮਤ ਨਾਲ ਜਿਤਾਉ। ਤਾ ਜੋ ਪੰਜਾਬ ਵਿੱਚ ਵਿਕਾਸ ਦੀ ਰਫ਼ਤਾਰ ਤੇਜ਼ ਹੋ ਸਕੇ। ਪੰਜਾਬ ਨੂੰ ਅਨਿਸ਼ਚਿਤਤਾ ਦੀ ਸਥਿਤੀ ਵਿੱਚੋਂ ਬਾਹਰ ਲਿਆਂਦਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਅਸਲ ਤਬਦੀਲੀ ਲਈ ਭਾਜਪਾ ਅਤੇ ਐਨ.ਡੀ.ਏ. ਦੀ ਬਿਹਤਰ ਸਰਕਾਰ ਬਣਾਉਣ ਲਈ ਮੈਦਾਨ ਵਿੱਚ ਹੈ। ਅੰਤ ਵਿਚ ਉਨ੍ਹਾਂ ਕਿਹਾ ਕੇ ਹੁਣ ਮੈਂ ਜਨਤਾ ਦੀ ਕਚਹਿਰੀ ਵਿਚ ਆਇਆ ਹੈ ਤੁਸੀਂ ਮੈਨੂੰ ਵੋਟ ਪਾਓ ਤੇ ਮੈਂ ਸਦਾ ਹੀ ਆਪ ਜੀ ਦੀ ਕਚਹਿਰੀ ਵਿਚ ਹਾਜ਼ਰ ਰਹਾਂਗਾ ਇਸ ਮੌਕੇ ਇੰਦਰਪਾਲ ਸਿੰਘ ਚਾਵਲਾ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਅਤੇ ਭਰੋਸੇ ਲਈ ਐਨ.ਡੀ.ਏ ਅਤੇ ਭਾਜਪਾ ਚੋਣ ਮੈਦਾਨ ਵਿੱਚ ਹੈ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕੀ ਅਸੀਂ 20 ਫ਼ਰਵਰੀ ਨੂੰ ਚੋਣ ਨਿਸ਼ਾਨ ਕਮਲ ਦਾ ਫੁੱਲ ਦਾ ਬੱਟਣ ਦਬਾਅ ਕੇ ਸ੍ਰ ਬਿਕ੍ਰਮਜੀਤ ਸਿੰਘ ਸਿੱਧੂ ਨੂੰ ਵੱਡੀ ਲੀਡ ਨਾਲ ਜਿਤਾਉਣਾ ਹੈ ਇਸ ਮੌਕੇ ਅਸ਼ੋਕ ਗਰਗ ਨੇ ਕਿਹਾ ਕਿ ਸਾਡੇ ਇਲਾਕੇ ਦੀਆਂ ਸੜਕਾਂ ਬਣੀਆਂ ਨੂੰ ਕਾਫੀ ਸਮਾਂ ਹੋ ਗਿਆ ਹੈ ਸੜਕਾਂ ਦਾ ਬੁਰਾ ਹਾਲ ਹਾਲ ਹੈ ਅਵਾਰਾ ਪਸ਼ੂਆਂ ਦੀ ਭਰਮਾਰ ਹੈ ਆਏ ਦਿਨ ਕੋਈ ਨਾ ਕੋਈ ਇਨ੍ਹਾਂ ਕਰਕੇ ਹਾਦਸਾ ਹੁੰਦਾ ਰਹਿੰਦਾ ਹੈ ਗਰਗ ਜੀ ਨੇ ਮੀਟਿੰਗ ਵਿਚ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਮੰਡਲ ਪ੍ਰਧਾਨ ਸੰਜੀਵ ਸਚਦੇਵਾ ਸ਼ੇਰੂ. ਨੀਰਜ ਜੈਨ. ਮਨੋਜ. ਸੁਰੇਸ਼ ਜਿੰਦਲ. ਪਰਮਜੀਤ ਸਿੰਘ ਪੰਮੀ. ਰਾਜਨ ਸਿੰਗਲਾ. ਦਲਜੀਤ ਕੌਰ ਚਾਵਲਾ. ਸਵਿਤਾ ਜਿੰਦਲ. ਮਨਮੀਤ ਕੌਰ. ਪਿੰਕੀ ਭਗਤ. ਸੰਗੀਤਾ ਅਗਰਵਾਲ. ਮੀਨੂੰ ਬਾਵਾ. ਸੁਸ਼ਮਾ ਸੂਦ. ਅਵਨੀਤ ਕੌਰ ਚਾਵਲਾ ਹਾਜ਼ਰ ਸਨ

No comments
Post a Comment